Former Indian hockey : ਪੰਜਾਬ ਸਰਕਾਰ ਨੇ ਮੋਹਾਲੀ ਦੀ ਅਵਨੀਤ ਕੌਰ ਸਿੱਧੂ ਤੇ ਉਨ੍ਹਾਂ ਦੇ ਪਿਤੀ ਹਾਕੀ ਖਿਡਾਰੀ ਰਾਜਪਾਲ ਸਿੰਘ ਹੁੰਦਲ ਨੂੰ ਤਰੱਕੀ ਦੇ ਦਿੱਤੀ ਹੈ। ਡੀ. ਐੱਸ. ਪੀ. ਵਜੋਂ ਤਾਇਨਾਤ ਕੌਮਾਂਤਰੀ ਨਿਸ਼ਾਨੇਬਾਜ਼ ਅਤੇ ਅਰਜੁਨ ਐਵਾਰਡੀ ਅਵਨੀਤ ਕੌਰ ਨੂੰ ਪੰਜਾਬ ਸਰਕਾਰ ਨੇ ਤਰੱਕੀ ਦੇ ਕੇ ਸੁਪਰਡੈਂਟ ਆਫ ਪੁਲਿਸ ਨਿਯੁਕਤ ਕਰ ਦਿੱਤਾ ਹੈ ਤੇ ਉਨ੍ਹਾਂ ਦੇ ਪਤੀ ਰਾਜਪਾਲ ਸਿੰਘ ਹੁੰਦਲ ਨੂੰ ਐੱਸ. ਪੀ. ਵਜੋਂ ਪ੍ਰਮੋਸ਼ਨ ਦਿੱਤੀ ਹੈ।
ਰਾਜਪਾਲ ਸਿੰਘ ਹੁਣ ਮੋਹਾਲੀ ਵਿਚ ਹੀ ਡੀ. ਐੱਸ.ਪੀ. ਟੈਕਨੀਕਲ ਸਪੋਰਟ ਐਂਡ ਫੋਰੈਂਸਿਕ ਹਨ ਜਦੋਂ ਕਿ ਉਨ੍ਹਾਂ ਦੀ ਪਤਨੀ ਓਲੰਪੀਅਨ ਸ਼ੂਟਰ ਅਵਨੀਤ ਕੌਰ ਅਜੇ ਸ਼ੂਟਿੰਗ ਕਰ ਰਹੀ ਹੈ। ਡੀ. ਐੱਸ. ਪੀ. ਇੰਟੈਲੀਜੈਂਸ ਦੇ ਤੌਰ ‘ਤੇ ਮੋਹਾਲੀ ਵਿਚ ਹੀ ਆਪਣੀਆਂ ਸੇਵਾਵਾਂ ਦੇ ਰਹੇ ਗੁਰਜੋਤ ਸਿੰਘ ਕਲੇਰ 2012 ਬੈਚ ਦੇ ਪੀ. ਪੀ. ਐੱਸ. ਅਧਿਕਾਰੀ ਹਨ। ਸਾਹਿਤ ਵਿਚ ਉਨ੍ਹਾਂ ਦੀ ਦਿਲਚਸਪੀ ਹੈ। ਸਮਾਜਿਕ ਮੁੱਦਿਆਂ ਤੋਂ ਲੈ ਕੇ ਕਿਸਾਨ ਆਤਮਹੱਤਿਆ ਨੂੰ ਆਪਣੀਆਂ ਕਿਤਾਬਾਂ, ਗੀਤਾਂ ਤੇ ਕਵਿਤਾਵਾਂ ਜ਼ਰੀਏ ਉਠਾਉਂਦੇ ਰਹੇ ਹਨ।
ਇੰਡੀਅਨ ਸ਼ੂਟਿੰਗ ਸਟਾਰ ਅਵਨੀਤ ਕੌਰ ਸਿੱਧੂ ਦਾ ਸੁਪਨਾ ਸੀ ਕਿ ਉਹ IAS ਜਾਂ IPS ਬਣ ਕੇ ਦੇਸ਼ ਦੀ ਸੇਵਾ ਕਰੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮਨਦੀਪ ਸਿੰਘ ਸਿੱਧੂ SSP ਪਟਿਆਲਾ, ਮੋਹਿਤ ਅਗਰਵਾਲ, ਡੀ. ਐੱਸ. ਪੀ. ਸੰਗਰੂਰ, ਨੇਹਾ ਅਗਰਵਾਲ ਡੀ. ਐੱਸ. ਪੀ. ਮੈਡਮ ਸਿਮਰਤ ਕੌਰ ਖੰਗੂੜਾ, ਸਬ ਇੰਸ. ਰਾਜਨਦੀਪ ਕੌਰ, ਸਬ ਇੰਸ. ਪ੍ਰਿਯਾਸੂ ਸਿੰਘ ਤੇ ਮਨਪ੍ਰੀਤ ਕੌਰ ਤੂਰ ਨੇ ਦੋਵੇਂ ਪਤੀ-ਪਤਨੀ ਨੂੰ ਪ੍ਰਮੋਸ਼ਨ ਮਿਲਣ ‘ਤੇ ਵਧਾਈਆਂ ਦਿੱਤੀਆਂ।