PM Modi will : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਸ਼ਟਰ ਦੇ ਨਾਂ ਸੰਦੇਸ਼ ਦੇਣਗੇ। ਉਹ ਸ਼ਾਮ 4 ਵਜੇ ਰਾਸ਼ਟਰ ਨੂੰ ਸੰਬੋਧਨ ਕਰਨਗੇ। ਇਹ ਕੋਰੋਨਾ ਕਾਲ ਵਿਚ ਪ੍ਰਧਾਨ ਮੰਤਰੀ ਦਾ 6ਵਾਂ ਰਾਸ਼ਟਰ ਦੇ ਨਾਂ ਸੰਬੋਧਨ ਹੋਵੇਗਾ। 15-16 ਜੂਨ ਦੀ ਰਾਤ ਨੂੰ ਭਾਰਤ ਤੇ ਚੀਨ ਫੌਜੀਆਂ ਵਿਚ ਹਿੰਸਕ ਝੜੱਪ ਹੋਈ ਸੀ ਜਿਸ ਦੌਰਾਨ 20 ਜਵਾਨ ਸ਼ਹੀਦ ਹੋ ਗਏ ਸਨ। ਇਸ ਤੋਂ ਪਹਿਲਾਂ ਵੀ PM ਆਪਣੇ ਸੰਬੋਧਨ ਵਿਚ ਵੱਖ-ਵੱਖ ਸੰਦੇਸ਼ ਲੋਕਾਂ ਤਕ ਪਹੁੰਚਾ ਚੁੱਕੇ ਹਨ। 8 ਨਵੰਬਰ 2016 ਨੂੰ ਨਰਿੰਦਰ ਮੋਦੀ ਨੇ ਕਾਲੇ ਧਨ ‘ਤੇ ਨਕੇਲ ਕੱਸਣ ਲਈ 500 ਰੁਪਏ ਅਤੇ 1000 ਰੁਪਏ ਦੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਸੀ। 15 ਫਰਵਰੀ 2019 ਨੂੰ ਪੁਲਵਾਮਾ ਵਿਚ ਸੀ. ਆਰ. ਪੀ. ਐੱਫ. ਦੇ 40 ਜਵਾਨਾਂ ਦੀ ਹੱਤਿਆ ਤੋਂ ਬਾਅਦ PM ਨੇ ਦੇਸ਼ ਨੂੰ ਸੰਬੋਧਨ ਕੀਤਾ ਸੀ। ਇਸ ਤੋਂ ਬਾਅਦ 27 ਮਾਰਚ ਨੂੰ ਉਨ੍ਹਾਂ ਨੇ ਡੀ. ਆਰ. ਡੀ. ਓ. ਦੇ ਵਿਗਿਆਨਕਾਂ ਨੇ ਲੋਅਰ ਅਰਥ ਆਰਬਿਟ ਵਿਚ ਇਕ ਲਾਈਵ ਸੈਟੇਲਾਈਟ ਬਾਰੇ ਦੱਸਿਆ ਸੀ। 8 ਅਗਸਤ 2019 ਨੂੰ ਜੰਮੂ ਕਸ਼ਮੀਰ ਤੋਂ ਧਾਰਾ 370 ਖਤਮ ਕੀਤੇ ਜਾਣ ਤੋਂ ਬਾਅਦ ਮੋਦੀ ਨੇ ਦੇਸ਼ ਨੂੰ ਸੰਬੋਧਨ ਕੀਤਾ ਸੀ। 7 ਸਤੰਬਰ 2019 ਨੂੰ ਚੰਦਰਯਾਨ ਦਾ ਚੰਨ੍ਹ ‘ਤੇ ਉਤਰਨ ਤੋਂ ਪਹਿਲਾਂ ਸੰਪਰਕ ਟੁੱਟਣ ਤੋਂ ਬਾਅਦ ਵਿਗਿਆਨਕਾਂ ਦਾ ਹੌਸਲਾ ਵਧਾਇਆ। 9 ਨਵੰਬਰ 2019 ਨੂੰ PM ਨੇ ਅਯੁੱਧਿਆ ਵਿਵਾਦ ‘ਤੇ ਸੁਪਰੀਮ ਕੋਰਟ ਦੇ ਫੈਸਲੇ ਅਤੇ ਪੰਜਾਬ ਵਿਚ ਕਰਤਾਰਪੁਰ ਕੋਰੀਡੋਰ ‘ਤੇ ਗੱਲਬਾਤ ਕੀਤੀ।
19 ਮਾਰਚ 2020 ਨੂੰ ਦੇਸ਼ ਵਿਚ ਕੋਵਿਡ-19 ਖਿਲਾਫ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਲੋਕਾਂ ਦਾ ਸਹਿਯੋਗ ਹਾਸਲ ਕਰਨ ਲਈ ਪ੍ਰਧਾਨ ਮੰਤਰੀ ਨੇ ਜਨਤਾ ਕਰਫਿਊ ਦਾ ਐਲਾਨ ਕੀਤਾ ਸੀ। 24 ਮਾਰਚ 2020 ਨੂੰ ਪੀ. ਐੱਮ. ਨੇ ਕੋਰੋਨਾ ਨਾਲ ਲੜਨ ਲਈ ਦੇਸ਼ ਵਾਸੀਆਂ ਤੋਂ ਕੁਝ ਸਮਾਂ ਮੰਗਿਆ। ਉਨ੍ਹਾਂ ਨੇ 21 ਦਿਨਾਂ ਲਈ ਲੌਕਡਾਊਨ ਦਾ ਐਲਾਨ ਕੀਤਾ। 3 ਅਪ੍ਰੈਲ 2020 ਨੂੰ ਪੀ. ਐੱਮ.ਮ ਮੋਦੀ ਨੇ 5 ਅਪ੍ਰੈਲ ਨੂੰ ਰਾਤ 9 ਵਜੇ 9 ਮਿੰਟ ‘ਤੇ ਘਰ ਦੀਆਂ ਲਾਈਟਾਂ ਬੁਝਾ ਕੇ ਦੀਵੇ ਜਗਾਉਣ ਦੀ ਅਪੀਲ ਕੀਤੀ। ਇਸ ਤੋਂ ਬਾਅਦ 14 ਅਪ੍ਰੈਲ 2020 ਨੂੰ ਪੀ. ਐੱਮ. ਨਰਿੰਦਰ ਮੋਦੀ ਨੇ ਦੇਸ਼ ਭਰ ਵਿਚ ਲੱਗੇ ਲੌਕਡਾਊਨ ਨੂੰ 3 ਮਈ ਤਕ ਵਧਾ ਦਿੱਤਾ ਸੀ। ਸਰਕਾਰੀ ਸੂਤਰਾਂ ਮੁਤਾਬਕ PM ਨਰਿੰਦਰ ਮੋਦੀ ਅੱਜ ਦੇ ਸੰਬੋਧਨ ਵਿਚ ਚੀਨ ਨੂੰ ਵੱਡਾ ਸੰਦੇਸ਼ ਦੇ ਸਕਦੇ ਹਨ।