CBI arrests counterfeit : ਕੁਲਦੀਪ ਸਿੰਘ ਦੂਆ, ਜੋ ਪੰਜਾਬ ਦੇ ਨਵਾਂ ਸ਼ਹਿਰ ਦਾ ਵਸਨੀਕ ਹੈ, ਸੀਬੀਆਈ ਨੇ ਆਈਜੀਆਈ ਹਵਾਈ ਅੱਡੇ ‘ਤੇ ਸਥਿਤ ਕਸਟਮ ਡਿਊਟੀ ਵਿਭਾਗ ਦੀ ਸ਼ਿਕਾਇਤ ‘ਤੇ 13 ਸਤੰਬਰ 2012 ਨੂੰ ਕੁਲਦੀਪ, ਕੁਲਵੰਤ ਰਾਓ ਤੇ ਹੋਰ ਅਣਪਛਾਤੇ ਖ਼ਿਲਾਫ਼ ਅਪਰਾਧਿਕ ਸਾਜ਼ਿਸ਼ ਤੇ ਨਕਲੀ ਨੋਟਾਂ ਦੀ ਸਮੱਗਲਿੰਗ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ। ਦੋਸ਼ ਹੈ ਕਿ ਕਸਟਮ ਡਿਊਟੀ ਵਿਭਾਗ ਨੇ 11-12 ਸਤੰਬਰ 2012 ਦੀ ਬੀਤੀ ਰਾਤ ਨਵਾਂਸ਼ਹਿਰ ਜ਼ਿਲ੍ਹੇ ਦੇ ਮੁਕਤਪੁਰਾ ਨਿਵਾਸੀ ਕੁਲਵੰਤ ਤੋਂ 6,01,500 ਰੁਪਏ ਦੇ ਨਕਲੀ ਨੋਟ ਜ਼ਬਤ ਕੀਤੇ ਸਨ। ਕੁਲਵੰਤ ਨੇ ਜਾਂਚ ਦੌਰਾਨ ਕੁਲਦੀਪ ਦਾ ਨਾਂ ਲਿਆ ਸੀ ਤੇ ਕਿਹਾ ਸੀ ਕਿ ਉਸ ਨੇ ਹੀ ਨਕਲੀ ਨੋਟ ਭਾਰਤ ਲਿਜਾਣ ਲਈ ਦਿੱਤੇ ਸਨ। ਜਾਂਚ ਤੋਂ ਬਾਅਦ ਕੁਲਵੰਤ ਖ਼ਿਲਾਫ਼ ਦੋਸ਼ ਪੱਤਰ ਤਾਂ ਦਾਖ਼ਲ ਕਰ ਦਿੱਤਾ ਗਿਆ ਪਰ ਕੁਲਦੀਪ ਸੱਤ ਸਾਲਾਂ ਤਕ ਲਗਾਤਾਰ ਫਰਾਰ ਰਿਹਾ।
ਏਜੰਸੀ ਨੇ ਰਾਏ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਸੀ ਪਰ ਦੁਆ ਫਰਾਰ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਨੇ ਉਸਦੇ ਖਿਲਾਫ ਲੁੱਕ ਆਊਟ ਸਰਕੂਲਰ ਵੀ ਜਾਰੀ ਕੀਤਾ ਸੀ। ਲਗਭਗ ਅੱਠ ਸਾਲ ਬਾਅਦ, ਸੀਬੀਆਈ ਨੂੰ ਦੁਆ ਨੂੰ ਥਾਈਲੈਂਡ ਤੋਂ ਭਾਰਤ ਭੇਜਿਆ ਜਾਣ ਦੀ ਜਾਣਕਾਰੀ ਮਿਲੀ, ਜਿਥੇ ਉਸਨੂੰ ਜਾਂਚ ਏਜੰਸੀ ਨੇ ਹਿਰਾਸਤ ਵਿੱਚ ਲੈ ਲਿਆ। ਉਨ੍ਹਾਂ ਨੂੰ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।