No permission to sell Ramdev : ਚੰਡੀਗੜ੍ਹ : ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਵੱਲੋਂ ਲਾਂਚ ਕੀਤੀ ਗਈ ਦਵਾਈ ’ਕੋਰੋਲਿਨ’ ’ਤੇ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਇਹ ਦਵਾਈ ਪੰਜਾਬ ਵਿਚ ਨਹੀਂ ਵਿਕੇਗੀ। ਬਲਬੀਰ ਸਿੱਧੂ ਨੇ ਕਿਹਾ ਹੈ ਕਿ ਇਸ ਦਵਾਈ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ ਤੇ ਅਜਿਹੀ ਦਵਾਈ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਵੀ ਦਵਾਈ ਦੇ ਪ੍ਰਚਾਰ ਪ੍ਰਸਾਰ ‘ਤੇ ਰੋਕ ਲਗਾਈ ਗਈ ਸੀ। ਇਸ ਦੇ ਨਾਲ ਹੀ ਪਤੰਜਲੀ ‘ਤੇ ਸਰਕਾਰ ਅਤੇ ਸਬੰਧਤ ਮੈਡੀਕਲ ਅਥਾਰਟੀ ਤੋਂ ਬਗੈਰ ਇਜਾਜ਼ਤ ਲਏ ਦਵਾਈ ਦਾ ਪ੍ਰਚਾਰ ਕਰਨ ਦੇ ਵੀ ਦੋਸ਼ ਲੱਗੇ ਹਨ।
ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਤੇ ਰਾਜਸਥਾਨ ‘ਚ ਵੀ ਦਵਾਈ ‘ਤੇ ਪਾਬੰਦੀ ਲੱਗ ਚੁੱਕੀ ਹੈ। ਇਸ ਦੇ ਚੱਲਦਿਆਂ ਚੰਡੀਗੜ੍ਹ ਦੀ ਅਦਾਲਤ ਵਿਚ ਵੀ ਬਾਬਾ ਰਾਮਦੇਵ ਅਤੇ ਪਤੰਜਲੀ ਕੰਪਨੀ ਖਿਲਾਫ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਰਾਮਦੇਵ ਨੇ ਸਰਕਾਰ ਅਤੇ ਸਬੰਧਤ ਮੈਡੀਕਲ ਅਥਾਰਟੀ ਤੋਂ ਬਿਨਾਂ ਇਜਾਜ਼ਤ ਲਏ ਦਵਾਈ ਦਾ ਪੜਚਾਰ ਕੀਤਾ ਹੈ। ਇਸ ਮੁਸ਼ਕਲ ਸਮੇਂ ਵਿਚ ਜਦੋਂ ਕੋਰੋਨਾ ਦੀ ਦਹਿਸ਼ਤ ਲੋਕਾਂ ਦੇ ਮਨ ਵਿਚ ਸਮਾਈ ਹੋਈ ਹੈ, ਇਸ ਤਰ੍ਹਾਂ ਦਵਾਈ ਦਾ ਪ੍ਰਚਾਰ ਕਰਨਾ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਸਾਬਿਤ ਹੋ ਸਕਦਾ ਹੈ।
ਦੱਸ ਦੇਈਏ ਕਿ ਰਾਮਦੇਵ ਦੀ ਕੰਪਨੀ ਪਤੰਜਲੀ ਦੇ ਕੋਰੋਨਾ ਦੇ ਇਲਾਜ ਲਈ ’ਕੋਰੋਨਿਲ’ ਦਵਾਈ ਦੇ ਲਾਂਚ ਕਰਨ ਦੇ ਕੁਝ ਘੰਟਿਆਂ ਬਾਅਦ ਹੀ ਕੇਂਦਰ ਸਰਕਾਰ ਵੱਲੋਂ ਇਸ ਦੇ ਪ੍ਰਚਾਰ ’ਤੇ ਰੋਕਲਗਾ ਦਿੱਤੀ ਗਈ ਹੈ। ਉਨ੍ਹਾਂ ’ਤੇ ਦੋਸ਼ ਹੈ ਕਿ ਪਤੰਜਲੀ ਕੰਪਨੀ ਵੱਲੋਂ ਕੀਤੇ ਗਏ ਦਾਅਵੇ ਦੇ ਤੱਥ ਤੇ ਵਿਗਿਆਨਕ ਅਧਿਐਨ ਬਾਰੇ ਆਯੁਸ਼ ਮੰਤਰਾਲੇ ਕੋਲ ਕੋੀ ਜਾਣਕਾਰੀ ਨਹੀਂ ਆਈ ਹੈ।