madarsa board results 2020: ਉੱਤਰ ਪ੍ਰਦੇਸ਼ ਮਦਰੱਸਾ ਐਜੂਕੇਸ਼ਨ ਕੌਂਸਲ ਦੀ ਸਾਲਾਨਾ ਪ੍ਰੀਖਿਆ ਦੇ ਨਤੀਜੇ ਕੱਲ੍ਹ ਯਾਨੀ 1 ਜੁਲਾਈ, 2020 ਨੂੰ ਘੋਸ਼ਿਤ ਕੀਤੇ ਜਾਣਗੇ। ਨਤੀਜੇ ਜਾਰੀ ਹੋਣ ਤੋਂ ਬਾਅਦ ਵਿਦਿਆਰਥੀ ਕੌਂਸਲ ਦੀ ਅਧਿਕਾਰਤ ਵੈਬਸਾਈਟ madarsaboard.upsdc.gov.in ‘ਤੇ ਲੌਗਇਨ ਕਰਕੇ ਆਪਣਾ ਨਤੀਜਾ ਵੇਖ ਸਕਣਗੇ। ਹਾਲਾਂਕਿ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਮਦਰਸਾ ਬੋਰਡ ਦੇ ਨਤੀਜੇ 30 ਜੂਨ 2020 ਨੂੰ ਜਾਰੀ ਕੀਤੇ ਜਾਣਗੇ, ਪਰ ਉੱਤਰ ਪ੍ਰਦੇਸ਼ ਮਦਰੱਸਾ ਐਜੂਕੇਸ਼ਨ ਕੌਂਸਲ ਦੇ ਰਜਿਸਟਰਾਰ ਆਰ ਪੀ ਸਿੰਘ ਨੇ ਕਿਹਾ ਕਿ ਮਦਰਸਾ ਬੋਰਡ ਦੇ ਨਤੀਜੇ 1 ਜੁਲਾਈ 2020 ਨੂੰ ਘੋਸ਼ਿਤ ਕੀਤੇ ਜਾਣਗੇ।
ਮਦਰੱਸਾ ਬੋਰਡ ਅਧੀਨ ਮੌਲਵੀ, ਮੁਨਸ਼ੀ, ਅਲੀਮ, ਕਮਿਲ ਅਤੇ ਫਾਜ਼ਿਲ ਦੇ ਨਤੀਜੇ ਜਾਰੀ ਕੀਤੇ ਜਾਣਗੇ। ਦੱਸ ਦਈਏ ਕਿ 23 ਜੂਨ ਨੂੰ ਉੱਤਰ ਪ੍ਰਦੇਸ਼ ਮਦਰੱਸਾ ਐਜੁਕੇਸ਼ਨ ਕੌਂਸਲ ਦੀ ਇੱਕ ਮੀਟਿੰਗ ਹੋਈ ਸੀ। ਇਸ ਬੈਠਕ ਵਿਚ ਮਦਰੱਸਾ ਬੋਰਡ ਮੌਲਵੀ, ਮੁਨਸ਼ੀ, ਅਲੀਮ, ਕਮਿਲ ਅਤੇ ਫਾਜ਼ਿਲ ਦੇ ਨਤੀਜੇ ਜਾਰੀ ਹੋਣ ਦੀ ਤਰੀਕ ਸੰਬੰਧੀ ਫੈਸਲਾ ਲਿਆ ਗਿਆ। ਇਸ ਫੈਸਲੇ ਅਨੁਸਾਰ ਨਤੀਜਾ 30 ਜੂਨ ਨੂੰ ਜਾਰੀ ਹੋਣਾ ਸੀ।