tiktok ban replace chingari:ਭਾਰਤ ਵਿੱਚ ਟਿਕ ਟੌਕ ਬੈਨ ਹੋਣ ਤੋਂ ਬਾਅਦ ਹੁਣ ਯੂਜਰਜ਼ ਨੇ ਇਸ ਦਾ ਦੂਜਾ ਰਾਹ ਲੱਭ ਲਿਆ ਹੈ।ਗੂਗਲ ਪਲੇਅ ਸਟੋਰ ਤੇ ਭਾਰਤੀ ਐਪ ਚਿੰਗਾਰੀ ਨੇ ਧੂਮ ਮਚਾ ਰੱਖੀ ਹੈ।ਕੱਲ ਤੋਂ ਇਹ ਐਪ ਇੱਕ ਘੰਟੇ ਵਵਿੱਚ ਕਰੀਬ ਇੱਕ ਲੱਖ ਵਾਰ ਡਾਊਨਲੋਡ ਕੀਤਾ ਜਾ ਰਿਹਾ ਸੀ। ਦੇਖਦੇ ਹੀ ਦੇਖਦੇ ਹੀ ਇਹ ਐਪ 30 ਲੱਖ ਤੋਂ ਜਿਆਦਾ ਵਾਰ ਡਾਊਨਲੋਡ ਕਰ ਲਿਆ ਗਿਆ ਹੈ। ਕਿਸ ਤਰ੍ਹਾਂ ਕੰਮ ਕਰਦੀ ਹੈ ਚਿੰਗਾਰੀ ਐਪ-ਚਿੰਗਾਰੀ ਐਪ ਵਿੱਚ ਯੂਜਰਜ਼ ਵੀਡੀਓ ਵਿੱਚ ਅਪਲੋਡ ਅਤੇ ਡਾਊਨਲੋਡ ਕਰ ਸਕਦੇ ਹਨ ਨਾਲ ਹੀ ਨਾਲ ਆਪਣੇ ਦੋਸਤਾਂ ਦੇ ਨਾਲ ਗੱਲਬਾਤ ਕਰ ਸਕਦੇ ਹਨ।ਵਾਟਸਐਪ ਸਟੇਟਸ, ਵੀਡੀਓ, ਆਡਿਓ ਕਲਿੱਪਸ, ਜੀਆਈਐਫ ਸਟਿਕਰਜ਼ ਅਤੇ ਤਸਵੀਰਾਂ ਦੇ ਨਾਲ ਕ੍ਰਿਏਟੀਵਿਟੀ ਕਰ ਸਕਦੇ ਹਾਂ।
9 ਭਾਸ਼ਾਵਾਂ ਵਿੱਚ ਹੈ ਮੌਜੂਦ-ਚਿੰਗਾਰੀ ਐਪ ਨੂੰ ਬੈਂਗਲੁਰੂ ਦੇ ਪ੍ਰੋਗਰਾਮਰਜ਼ ਬਿਸਵਾਤਮਾ ਐਕਟਰ ਅਤੇ ਸਿਧਾਰਥ ਗੌਤਮ ਨੇ ਬਣਾਇਆ ਹੈ।ਉਨ੍ਹਾਂ ਦੀ ਇਹ ਐਪ ਅਜੇ ਅੰਗ੍ਰੇਜੀ ਦੇ ਇਲਾਵਾ ਨੌ ਹੋਰ ਭਾਸ਼ਾਵਾਂ ਵਿੱਚ ਯੂਜਰਜ਼ ਨੂੰ ਮਿਲੇਗਾ।ਜਿਸ ਵਿੱਚ ਹਿੰਦੀ, ਬੰਗਲਾ, ਗੁਜਰਾਤੀ, ਮਰਾਠੀ, ਕੱਨੜ, ਪੰਜਾਬੀ ਮਲਆਲਿਮ , ਤਮਿਲ ਅਤੇ ਤੇਲੁਗੂ ਭਾਸ਼ਾ ਸ਼ਾਮਿਲ ਹੈ। ਗੂਗਲ ਪਲੇਅ ਤੇ ਮਚਾਈ ਧੂਮ-ਟਿਕ ਟੌਕ ਦੇ ਬੈਨ ਹੁੰਦੇ ਹੀ ਚਿੰਗਾਰੀ ਐਪ ਨੇ ਗੂਗਲ ਪਲੇਅ ਸਟੋਰ ਤੇ ਟਾਪ ਟਰੈਂਡਿੰਗ ਐਪ ਵਿੱਚ ਥਾਂ ਬਣਾ ਲਈ।ਐਪ ਕ੍ਰਿਏਟ ਕਰਨ ਵਾਲੇ ਸਿਧਾਰਥ ਗੌਤਮ ਦਾ ਕਹਿਣਾ ਹੈ ਕਿ ਚਿੰਗਾਰੀ ਐਪ ਟਿਕ ਟੌਕ ਤੋਂ ਵਧੀਆ ਆਪਸ਼ਨ ਹੈ।ਚਿੰਗਾਰੀ ਐਪ ਤੇ ਉਮੀਦ ਤੋਂ ਜਿਆਦਾ ਟ੍ਰੈਫਿਕ ਮਿਲ ਰਿਹਾ ਹੈ।
ਚਿੰਗਾਰੀ ਐਪ ਨੂੰ ਮਿਲੇ ਸ਼ਾਨਦਾਰ ਰਿਸਪਾਂਸ ਨੂੰ ਦੇਖਦੇ ਹੋਏ ਹੁਣ ਕਈ ਇੰਨਵੈਸਟਹਜ਼ ਇਸ ਐਪ ਵਿੱਚ ਇਨਵੈਸਟ ਕਰਨ ਵਿੱਚ ਇੰਟਰਸਟਿਡ ਦਿਖਾਈ ਦੇ ਰਹੇ ਹਨ।ਉੱਥੇ ਹੀ ਡੇਵੇਲਪਰਜ਼ ਦਾ ਕਹਿਣਾ ਹੈ ਕਿ ਚੰਗੇ ਇਨਵੈਸਟਰਜ਼ ਮਿਲਣ ਤੋਂ ਬਾਅਦ ਇਸ ਐਪ ਨੂੰ ਹੋਰ ਵਧੀਆ ਬਣਾਇਆ ਜਾਵੇਗਾ। ਚਿੰਗਾਰੀ ਐਪਲ ਦੇ ਐਪ ਸਟੋਰ ਤੇ ਸੋਸ਼ਲ ਨੈਟਵਰਕਿੰਗ ਐਪ ਦੀ ਕੈਟੇਗਿਰੀ ਵਿੱਚ ਨੰਬਰ 1 ਤੇ ਦਿਖਾਈ ਦੇ ਰਿਹਾ ਹੈ ਅਤੇ ਇਸ ਨੂੰ 4.1ਸਟਾਰ ਰੇਟਿੰਗ ਮਿਲੀ ਹੋਈ ਹੈ। ਇਸ ਤਰ੍ਹਾਂ ਐਪ ਸਟੋਰ ਦੇ ਟਾਪ ਫ੍ਰੀ ਐਪਸ ਦੀ ਲਿਸਟ ਵਿੱਚ ਇਹ ਨੰਬਰ ਦੋ ਤੇ ਪਹੁੰਚ ਗਿਆ ਹੈ।ਇਸ ਨੂੰ ਹੁਣ ਤੱਕ ਪੰਜਾਹ ਲੱਖ ਵਾਰ ਤੋਂ ਜਿਆਦਾ ਵਾਰ ਡਾਊਨਲੋਡ ਕੀਤਾ ਗਿਆ ਹੇ।