bikram majithia says: ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਵਲੋਂ ਇੱਕ ਪ੍ਰੈਸ ਕਾਨਫਰੈਂਸ ਕੀਤੀ ਗਈ ਹੈ। ਜਿਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਰੇਜੀਰੈਂਡ ਡਾਕਟਰਾਂ ਦੀਆਂ ਮੈਡੀਕਲ ਫ਼ੀਸਾਂ ਅਤੇ ਸਟਾਈਪੈਂਡ ਦੇ ਮੁੱਦੇ ਨੂੰ ਮੁੱਖ ਰੱਖਦਿਆਂ ਪੰਜਾਬ ਦੀ ਕਾਂਗਰਸ ਸਰਕਾਰ ‘ਤੇ ਨਿਸ਼ਾਨਾ ਸ਼ਾਧਿਆ। ਮਜੀਠੀਆਂ ਨੇ ਕਿਹਾ ਕਿ ਰੈਜੀਡੈਂਟ ਡਾਕਟਰ ਆਪਣੀਆਂ ਮੰਗਾਂ ਸਬੰਧੀ ਉਨ੍ਹਾਂ ਕੋਲ ਆਏ ਸਨ। ਰੈਜੀਡੈਂਟ ਡਾਕਟਰਾਂ ਦੀ ਮੰਗ ਹੈ ਕਿ ਮੈਡੀਕਲ ਕਾਲਜ ‘ਚ ਕੰਮ ਕਰਦੇ ਡਾਕਟਰਾਂ ਦੇ ਸਟਾਈਪੈਂਡ ‘ਚ ਵਾਧਾ ਕੀਤਾ ਜਾਵੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਸਾਰਾ ਦੇਸ਼ ਕੋਰੋਨਾ ਖਿਲਾਫ ਲੜ ਰਹੇ ਇਹਨਾਂ ਯੋਧਿਆ ਦਾ ਸਤਿਕਾਰ ਕਰਦਾ ਹੈ, ਉੱਥੇ ਹੀ ਪੰਜਾਬ ਸਰਕਾਰ ਇਹਨਾਂ ਯੋਧਿਆ ਨੂੰ ਅਣਗੌਲਿਆ ਕਰ ਰਹੀ ਹੈ।
ਮਜੀਠੀਆ ਨੇ ਨਕਲੀ ਪੀ.ਪੀ.ਕਿੱਟਾਂ ਦੇ ਮਾਮਲੇ ‘ਤੇ ਬੋਲਦਿਆਂ ਕਿਹਾ ਕਿ ਤਿੰਨ ਮਹੀਨਿਆਂ ਬਾਅਦ ਵੀ ਜਾਂਚ ਦਾ ਕੋਈ ਨਾਤੀਜਾ ਨਹੀਂ ਨਿਕਲਿਆ ਹੈ। ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ ‘ਤੇ ਕਿਸੇ ਡਾਕਟਰ ਦੇ ਖ਼ਿਲਾਫ਼ ਨਹੀਂ ਸਗੋਂ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਹਨ ਜੋ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਰਹੇ ਹਨ। ਜਿਨ੍ਹਾਂ ਨੂੰ ਪਹਿਲਾਂ ਵੀ ਕਾਂਗਰਸ ਦੇ ਮੰਤਰੀਆਂ ਵਲੋਂ ਬਚਾਇਆ ਗਿਆ ਹੈ ਅਤੇ ਅੱਗੇ ਵੀ ਬਚਾਇਆ ਜਾਂਦਾ ਰਹੇਗਾ। ਮਜੀਠੀਆ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੋ ਵਿਰੋਧੀਆਂ ਪਰਾਟੀਆਂ ਕਹਿੰਦੀਆਂ ਸਨ ਹੁਣ ਉਹ ਹੀ ਕਾਂਗਰਸ ਦੇ ਆਪਣੇ ਮੰਤਰੀ ਹੀ ਬੋਲ ਰਹੇ ਹਨ। ਮਜੀਠੀਆ ਨੇ ਕਿਹਾ ਕਿ ਕਾਂਗਰਸ ਦੇ ਆਪਣੇ ਮੰਤਰੀ ਹੀ ਤਿੰਨ ਮਹੀਨਿਆਂ ਦੀ ਜਾਂਚ ਦਾ ਕੋਈ ਨਤੀਜ਼ਾ ਨਾ ਆਉਣ ਕਾਰਨ ਹੁਣ ਇਹ ਜਾਂਚ ਕੇਂਦਰ ਸਰਕਾਰ ਤੋਂ ਕਰਵਾਉਣ ਦੀ ਮੰਗ ਕਰ ਰਹੇ ਹਨ। ਇਸ ਦੇ ਨਾਲ ਹੀ ਮਜੀਠੀਆ ਨੇ ਕਿਹਾ ਨਕਲੀ ਕੋਰੋਨਾ ਜਾਂਚ ਵਾਲੀ ਤੁਲੀ ਲੈਬ ਦਾ ਮਾਮਲਾ ਸਭ ਦੇ ਸਾਹਮਣੇ ਸੀ, ਜਿਸ ‘ਤੇ ਵਿਜੀਲੈਂਸ ਨੇ ਪਰਚਾ ਦਰਜ ਕੀਤਾ ਸੀ ਪਰ ਅੱਜ 15 ਦਿਨ ਬੀਤ ਜਾਣ ਦੇ ਬਾਵਜੂਦ ਕਿਸੇ ਵੀ ਵਿਅਕਤੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਨੇ ਇਸ ਮਾਮਲੇ ਨੂੰ ਦਬਾਉਣ ਲਈ ਵੀ ਕਾਂਗਰਸ ‘ਤੇ ਨਿਸ਼ਾਨਾਂ ਸਾਧਿਆ ਹੈ।