train bus accident in pakistan: ਲਾਹੌਰ : ਪਾਕਿਸਤਾਨ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਇੱਕ ਰੇਲ ਹਾਦਸੇ ਵਿੱਚ 19 ਸਿੱਖ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਲਾਹੌਰ ਤੋਂ ਕਰਾਚੀ ਜਾ ਰਹੀ ਸ਼ਾਹ ਹੁਸੈਨ ਐਕਸਪ੍ਰੈਸ ਨਾਲ ਸਿੱਖ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਦੀ ਟੱਕਰ ਹੋ ਗਈ, ਜਿਸ ਕਾਰਨ 19 ਸਿੱਖ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਇਹ ਟੱਕਰ ਫਾਰੂਕਾਬਾਦ ਸਟੇਸ਼ਨ ਨੇੜੇ ਹੋਈ ਹੈ। ਪਾਕਿਸਤਾਨ ਦੀ ਇੱਕ ਨਿਊਜ਼ ਵੈਬਸਾਈਟ ਦੇ ਅਨੁਸਾਰ, 15 ਸ਼ਰਧਾਲੂਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਦਾ ਕਾਰਨ ਬਿਨਾਂ ਗੇਟ ਵਾਲੀ ਰੇਲਵੇ ਕਰਾਸਿੰਗ ਹੈ। ਤੇਜ਼ ਰਫਤਾਰ ਵਾਲੀ ਸ਼ਾਹ ਹੁਸੈਨ ਐਕਸਪ੍ਰੈਸ ਦੀ ਇਥੋਂ ਦੀ ਗੁਜ਼ਰ ਰਹੀ ਸੀ। ਇਸ ਦੌਰਾਨ ਬੱਸ ਦੇ ਡਰਾਈਵਰ ਨੇ ਵੀ ਗੇਟ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ। ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਘਟਨਾ ‘ਤੇ ਸੋਗ ਜ਼ਾਹਿਰ ਕੀਤਾ ਹੈ।
ਰੇਲਵੇ ਮੰਤਰੀ ਸ਼ੇਖ ਰਾਸ਼ਿਦ ਨੇ ਜਾਂਚ ਦੇ ਆਦੇਸ਼ ਦਿੱਤੇ ਹਨ। ਕਿਹਾ ਜਾ ਰਿਹਾ ਹੈ ਕਿ ਸਾਰੇ ਸਿੱਖ ਸ਼ਰਧਾਲੂ ਨਨਕਾਣਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਿਸ ਪਰਤ ਰਹੇ ਸਨ। ਪਾਕਿਸਤਾਨ ਵਿੱਚ ਪਿੱਛਲੇ ਅਕਤੂਬਰ ਵਿੱਚ ਤੇਜਗਾਮ ਰੇਲਵੇ ਹਾਦਸਾ ਹੋਇਆ ਸੀ। ਇਸ ਵਿੱਚ 89 ਲੋਕਾਂ ਦੀ ਮੌਤ ਹੋ ਗਈ ਸੀ। ਫਿਰ ਇਮਰਾਨ ਖਾਨ ਦੀ ਇੱਕ ਪੁਰਾਣੀ ਵੀਡੀਓ ਕਾਫ਼ੀ ਵਾਇਰਲ ਹੋਈ ਸੀ। ਵੀਡੀਓ ਨਵਾਜ਼ ਸ਼ਰੀਫ ਦੇ ਦੌਰ ਦੀ ਸੀ। ਉਸ ਸਮੇਂ ਇਮਰਾਨ ਨੇ ਰੇਲ ਹਾਦਸੇ ‘ਤੇ ਰੇਲ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਸੀ। ਹਾਲਾਂਕਿ, ਤੇਜਗਾਮ ਹਾਦਸੇ ਤੋਂ ਬਾਅਦ, ਉਨ੍ਹਾਂ ਨੇ ਬੁਡਬੋਲੇ ਰੇਲਵੇ ਮੰਤਰੀ ਸ਼ੇਖ ਰਾਸ਼ਿਦ ਦਾ ਬਚਾਅ ਕੀਤਾ ਸੀ। ਇਸ ਤੋਂ ਇਲਾਵਾ, 1 ਜੁਲਾਈ 2019 ਨੂੰ ਸਦੀਕਾਬਾਦ ਵਿੱਚ ਇੱਕ ਮਾਲ ਟ੍ਰੇਨ ਅਤੇ ਐਕਸਪ੍ਰੈਸ ਰੇਲ ਦੀ ਟੱਕਰ ਵਿੱਚ 11 ਲੋਕ ਮਾਰੇ ਗਏ ਸਨ।