saroj daughter praise salman:ਸਰੋਜ ਖਾਨ ਨੇ 71 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ।ਉਨ੍ਹਾਂ ਦੇ ਇਸ ਤਰ੍ਹਾਂ ਜਾਣ ਮਗਰੋਂ ਇੰਡਸਟਰੀ ਨੂੰ ਇੱਕ ਹੋਰ ਝਟਕਾ ਲੱਗਿਆ ਹੈ।ਦੱਸ ਦੇਈਏ ਕਿ ਬੀਤੀ 20 ਜੂਨ ਨੂੰ ਉਨ੍ਹਾਂ ਨੂੰ ਸਾਂਹ ਲੈਣ ਵਿੱਚ ਮੁਸ਼ਕਿਲ ਹੋਣ ਦੇ ਚਲਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਇਸ ਤੋਂ ਪਹਿਲਾਂ ਸਰੋਜ ਖਾਨ ਦਾ ਡਾਇਲਿਸਿਸ ਵੀ ਹੁੰਦਾ ਸੀ।
ਖਬਰਾਂ ਅਨੁਸਾਰ ਸਰੋਜ ਖਾਨ ਦੇ ਇਲਾਜ ਦਾ ਖਰਚ ਸਲਮਾਨ ਖਾਨ ਦਾ ਫਾਊਂਡੇਸ਼ਨ ਚਲਾ ਰਿਹਾ ਸੀ।ਉੱਥੇ ਹੀ ਸਲਮਾਨ ਖਾਨ ਦੀ ਭੈਣ ਅਲਵੀਰਾ ਅਗਿਨੀਹੋਤਰੀ ਨੇ ਵੀ ਸਰੋਜ ਖਾਨ ਦੇ ਇਲਾਜ ਵਿੱਚ ਮਦਦ ਕੀਤੀ ਸੀ।ਫਿਲਮ ਇੰਡਸਟਰੀ ਦੇ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਸਲਮਾਨ ਖਾਨ ਹਮੇਸ਼ਾ ਹੀ ਜਰੂਰਤ ਮੰਦ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ।ਹੁਣ ਇਸ ਗੱਲ ਦਾ ਸਬੂਤ ਸਰੋਜ ਖਾਨ ਦੀ ਬੇਟੀ ਸੁਕੈਨਾ ਖਾਨ ਨੇ ਵੀ ਦਿੱਤੀ ਹੈ ਅਤੇ ਉਨ੍ਹਾਂ ਨੇ ਸਲਮਾਨ ਖਾਨ ਦੀ ਜੰਮ ਕੇ ਤਾਰੀਫ ਕੀਤੀ ਹੈ।
ਸੁਕੈਨਾ ਨੇ ਸਲਮਾਨ ਖਾਨ ਨੂੰ ਮਦਦ ਕਰਨ ਵਾਲਾ ਇਨਸਾਨ ਦੱਸਿਆ ਹੈ।ਸੁਕੈਨਾ ਨੇ ਸਰੋਜ ਖਾਨ ਅਤੇ ਸਲਮਾਨ ਖਾਨ ਦੇ ਵਿੱਚ ਰਿਸ਼ਤੇ ਦਾ ਸੱਚ ਵੀ ਦੱਸਿਆ ਹੈ ਅਤੇ ਕਿਹਾ ਕਿ ਉਨ੍ਹਾਂ ਦੇ ਰਿਸ਼ਤੇ ਬਿਲਕੁਲ ਠੀਕ ਸਨ।ਇੱਕ ਇੰਟਰਵਿਊ ਵਿੱਚ ਸਰੋਜ ਦੀ ਬੇਟੀ ਸੁਕੈਨਾ ਨੇ ਦੱਸਿਆ ਕਿ ਮੈਨੂੰ ਮੇਰੇ ਬੇਟੇ ਦੇ ਦਿਲ ਦੀ ਸਰਜਰੀ ਦੇ ਲਈ ਕੇਰਲਾ ਜਾਣਾ ਸੀ ।ਇਸ ਸਮੇਂ ਮੇਰੀ ਮਦਦ ਕੇਵਲ ਉਸ ਹੀ ਸ਼ਖਸ ਨੇ ਕੀਤੀ। ਮਿਸਟਰ ਖਾਨ ਮੇਰੇ ਪਰਿਵਾਰ ਦੇ ਲਈ ਇੱਕ ਚੱਟਾਨ ਦੀ ਤਰ੍ਹਾਂ ਖੜੇ ਰਹੇ ਹਨ।ਸਲਮਾਨ ਅਤੇ ਉਨ੍ਹਾਂ ਦੀ ਟੀਮਮੇਟ ਸੰਧਿਆ ਸਾਡੇ ਨਾਲ ਬਰਾਬਰ ਕੋਰਿਡਿਨੇਟ ਕਰਦੀ ਰਹੀ।ਸਾਨੂੰ ਜਦੋਂ ਜਰੂਰਤ ਪਈ ਸਲਮਾਨ ਹਮੇਸ਼ਾ ਸਾਡੇ ਨਾਲ ਰਹੇ।ਸਰੋਜ ਖਾਨ ਨਾਲ ਹੋਏ ਸਲਮਾਨ ਦੇ ਵਿਵਾਦ ਤੇ ਸੁਕੈਨਾ ਨੇ ਕਿਹਾ ਕਿ ਕੁੱਝ ਸਾਲਾਂ ਪਹਿਲਾਂ ਉਨ੍ਹਾਂ ਦਾ ਥੋੜਾ ਬਹੁਤ ਮਨਮੁਟਾਅ ਹੁੰਦਾ ਸੀ, ਪਰ ਉਹ ਜਲਦ ਹੀ ਖਤਮ ਹੋ ਗਿਆ ਸੀ। ਮੈਨੂੰ ਨਹੀਂ ਪਤਾ ਕਿ ਲੋਕ ਇਸ ਤਰ੍ਹਾਂ ਨੈਗੇਟਿਵ ਗੱਲਾਂ ਕਿਉਂ ਕਰਦੇ ਹਨ ਉਨ੍ਹਾਂ ਦੇ ਬਾਰੇ ਵਿੱਚ।ਸਲਮਾਨ ਹਰ ਕਿਸੇ ਦੇ ਲਈ ਖੜੇ ਹੁੰਦੇ ਹਨ।
ਉਹ ਹਰ ਕਿਸੇ ਦੀ ਮਦਦ ਕਰਦੇ ਹਨ ਪਰ ਕਈ ਵਾਰ ਤਾਂ ਆਪਣੀ ਮਦਦ ਦੀ ਜਾਣਕਾਰੀ ਉਹ ਕਿਸੇ ਨੂੰ ਦਿੰਦੇ ਵੀ ਨਹੀਂ ਹਨ।ਸੁਕੈਨਾ ਨੇ ਕਿਹਾ ਕਿ ਜੋ ਹੋਇਆ ਉਸ ਨੂੰ ਮਾਂ ਅਤੇ ਸਲਮਾਨ ਖਾਨ ਦੋਹਾਂ ਨੇ ਹੀ ਜਾਣ ਦਿੱਤਾ।ਦੋਹਾਂ ਨੂੰ ਇਕੱਠੇ ਕਈ ਵਾਰ ਦੇਖਿਆ ਜਾਂਦਾ ਰਿਹਾ ਹੈ।ਇਸਲਈ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੋਹਾਂ ਦੇ ਵਿੱਚ ਸਭ ਕੁੱਝ ਠੀਕ ਸੀ। ਦੋਵੇਂ ਇੱਕ ਦੂਜੇ ਦੇ ਲਈ ਹਮੇਸ਼ਾ ਅੱਗੇ ਰਹੇ।ਲੋਕ ਉਨ੍ਹਾਂ ਦੇ ਵਿਵਾਦ ਦੀ ਪੁਰਾਣੀ ਗੱਲ ਹੁਣ ਕਿਉਂ ਚੁੱਕ ਰਹੇ ਹਨ ਮੈਨੂੰ ਇਹ ਸਮਝ ਨਹੀਂ ਆ ਰਿਹਾ।ਸਲਮਾਨ ਅਤੇ ਉਨ੍ਹਾਂ ਦੀ ਟੀਮ ਨੇ ਹਮੇਸ਼ਾ ਮੇਰੀ ਅਤੇ ਮੇਰੇ ਪਰਿਵਾਰ ਦੀ ਮਦਦ ਕੀਤੀ ਹੈ।