COVID-19 vaccine: ਕੋਰੋਨਾ ਵੈਕਸੀਨ ਨੂੰ ਲੈ ਕੇ ਵਿਸ਼ਵ ਭਰ ਵਿੱਚ 140 ਅਧਿਐਨ ਚੱਲ ਰਹੇ ਹਨ, ਜਿਨ੍ਹਾਂ ਵਿੱਚੋਂ 11 ਅਧਿਐਨ ਹੁਣ ਤੱਕ ਮਨੁੱਖੀ ਟ੍ਰਾਇਲ ਵਿੱਚ ਪਹੁੰਚ ਚੁੱਕੇ ਹਨ । ਇਨ੍ਹਾਂ ਵਿੱਚੋਂ ਇੱਕ ਭਾਰਤ ਦੀ ਦੇਸੀ ਕੋਵੈਕਸਿਨ ਵੀ ਹੈ । ਮਾਹਰਾਂ ਅਨੁਸਾਰ ਕੋਈ ਵੀ ਦੇਸ਼ ਟੀਕੇ ਦੀ ਭਾਲ ਵਿੱਚ ਸਫਲ ਨਹੀਂ ਹੋ ਸਕਦਾ, ਪਰ ਭਾਰਤ ਤੋਂ ਬਿਨ੍ਹਾਂ ਇਸ ਨੂੰ ਦੁਨੀਆ ਭਰ ਵਿੱਚ ਉਪਲਬਧ ਨਹੀਂ ਕਰਵਾਇਆ ਜਾ ਸਕਦਾ, ਕਿਉਂਕਿ ਪਿਛਲੇ ਕਈ ਸਾਲਾਂ ਤੋਂ ਟੀਕੇ ਵਿੱਚ ਭਾਰਤ ਦਾ ਯੋਗਦਾਨ ਕਾਫ਼ੀ ਰਿਹਾ ਹੈ । ਭਾਰਤ, ਜੋ ਕਿ ਯੂਨੀਸੈਫ ਨੂੰ 60 ਪ੍ਰਤੀਸ਼ਤ ਟੀਕਾ ਪ੍ਰਦਾਨ ਕਰਦਾ ਹੈ, ਨੂੰ ਵੀ ਇੱਕ ਨਵਾਂ ਟੀਕਾ ਖੋਜਣ ਵਿੱਚ ਕਾਮਯਾਬੀ ਮਿਲ ਸਕਦੀ ਹੈ।
ਐਤਵਾਰ ਨੂੰ ਵਿਗਿਆਨ ਪ੍ਰਸਾਰ ਦੇ ਸੀਨੀਅਰ ਵਿਗਿਆਨੀ ਡਾ.ਟੀਵੀ ਵੈਂਕਟੇਸ਼ਵਰਨ ਨੇ ਕਿਹਾ, “ਆਕਸਫੋਰਡ ਯੂਨੀਵਰਸਿਟੀ ਦੇ ਜੇਨਰ ਇੰਸਟੀਚਿਊਟ ਦਾ ਅਧਿਐਨ ਸਭ ਤੋਂ ਅੱਗੇ ਚੱਲ ਰਿਹਾ ਹੈ ।” ਇਹ ਖੋਜ ਐਸਟਰਾਜ਼ੇਨੇਕਾ ਬ੍ਰਿਟਿਸ਼ ਕੰਪਨੀ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ । ਬ੍ਰਿਟਿਸ਼ ਕੰਪਨੀ ਤੋਂ ਪੁਣੇ ਦੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਉਤਪਾਦਨ ਨਾਲ ਜੁੜਿਆ ਇੱਕ ਸਮਝੌਤਾ ਵੀ ਕੀਤਾ ਹੈ । ਵਾਸ਼ਿੰਗਟਨ ਹੈਲਥ ਰਿਸਰਚ ਇੰਸਟੀਚਿਊਟ ਵੀ ਇਸਦਾ ਅਧਿਐਨ ਕਰ ਰਿਹਾ ਹੈ। ਭਾਰਤੀ ਕੰਪਨੀਆਂ ਨੇ ਕਈ ਉਤਪਾਦਨ ਸਮਝੌਤੇ ਕੀਤੇ ਹਨ । ਡਾ. ਵੈਂਕਟੇਸ਼ਵਰਨ ਨੇ ਦੱਸਿਆ ਛੇ ਭਾਰਤੀ ਕੰਪਨੀਆਂ ਟੀਕੇ ਦੀ ਭਾਲ ਵਿੱਚ ਹਨ, ਜਿਨ੍ਹਾਂ ਵਿਚੋਂ ਦੋ ਨੂੰ ਮਨੁੱਖੀ ਟ੍ਰਾਇਲ ਦੇ ਪੜਾਅ ਇੱਕ ਅਤੇ ਦੋ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਦਿੱਲੀ ਏਮਜ਼ ਦੇ ਡਾਇਰੈਕਟਰ ਡਾ: ਰਣਦੀਪ ਗੁਲੇਰੀਆ ਅਨੁਸਾਰ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਭਾਰਤ ਟੀਕਾ ਬਣਾਉਣ ਵਿੱਚ ਕਾਮਯਾਬ ਹੋ ਜਾਵੇਗਾ। ਵਿਸ਼ਵ ਦੇ ਜ਼ਿਆਦਾਤਰ ਅਧਿਐਨ ਵਿੱਚ ਭਾਰਤੀ ਵਿਗਿਆਨੀ ਯੋਗਦਾਨ ਪਾ ਰਹੇ ਹਨ । ਸੀਰਮ ਇੰਸਟੀਚਿਊਟ ਦੇ ਸੀਈਓ ਅਦਾਰ ਪੂਨਾਵਾਲਾ ਦਾ ਕਹਿਣਾ ਹੈ ਕਿ ਆਕਸਫੋਰਡ ਟੀਕੇ ਦੀ ਇੱਕ ਬਿਲੀਅਨ ਦੋਜ਼ ਦਾ ਨਿਰਮਾਣ ਸੀਰਮ ਇੰਸਟੀਚਿਊਟ ਵਿੱਚ ਹੀ ਕੀਤਾ ਜਾਣਾ ਹੈ।
ਦੱਸ ਦੇਈਏ ਕਿ ਇਹ ਬ੍ਰਿਟਿਸ਼ ਅਧਿਐਨ ਫੇਜ਼ 3 ਦੇ ਆਖਰੀ ਪੜਾਅ ਵਿੱਚ ਹੈ। ਇਸ ਤੋਂ ਬਾਅਦ ਇੱਕ ਵੱਡੀ ਆਬਾਦੀ ‘ਤੇ ਵੈਕਸੀਨ ਟੈਸਟਿੰਗ ਦਾ ਕੰਮ ਸ਼ੁਰੂ ਹੋਵੇਗਾ, ਜਿਸ ਦੇ ਲਈ ਇੱਥੇ ਨਿਰਮਾਣ ਕਾਰਜ ਸ਼ੁਰੂ ਹੋਣ ਜਾ ਰਹੇ ਹਨ । ਇਹ ਟੈਸਟ ਅਗਲੇ ਕੁਝ ਮਹੀਨਿਆਂ ਵਿੱਚ ਭਾਰਤ ਦੇ ਚੋਣਵੇਂ ਸ਼ਹਿਰਾਂ ਵਿੱਚ ਵੀ ਹੋ ਸਕਦਾ ਹੈ ।