ਕੋਰੋਨਾ ਦੇ ਚਲਦੇ ਲਾਕ ਡਾਊਨ ਤੋਂ ਬਾਅਦ ਦੁਕਾਨਾਂ ਤਾਂ ਖੁਲ ਗਈਆਂ ਹਨ ਪਰ ਵਿਦਿਅਕ ਅਦਾਰੇ ਹਜੇ ਵੀ ਖੋਲਣ ‘ਤੇ ਦੁਚਿਤੀ ਬਰਕਾਰ ਸੀ। ਇਸ ਸਬੰਧੀ ਹੁਣ ਕਰਮਚਾਰੀ ਮੰਤਰਾਲੇ ਨੇ ਕੇਂਦਰੀ ਤੇ ਰਾਜ ਸਿਖਲਾਈ ਸੰਸਥਾਵਾਂ ਨੂੰ 15 ਜੁਲਾਈ ਤੋਂ ਮੁੜ ਖੋਲ੍ਹਣ ਲਈ ਮਿਆਰੀ ਕਾਰਜਸ਼ੀਲ ਵਿਧੀ, ਐਸਓਪੀ (standard operating procedure) ਜਾਰੀ ਕੀਤੀ ਹੈ। ਅਦਾਰਿਆਂ ‘ਚ ਖਾਸ ਤੌਰ ‘ਤੇ ਕਈ ਜ਼ਰੂਰੀ ਕਦਮ ਚੁੱਕੇ ਜਾਣਗੇ। ਐਸਓਪੀ ਦੀ ਮੰਨੀਏ ਤਾਂ ਸਿਖਲਾਈ ਪ੍ਰੋਗਰਾਮ ਨੂੰ ਵੀ ਡਿਜੀਟਲ/ਆਨਲਾਈਨ/ਵਰਚੁਅਲ ਢੰਗ ਅਪਣਾਇਆ ਜਾ ਸਕੇਗਾ। ਐਸਓਪੀ ਮੁਤਾਬਕ ਸਿਖਲਾਈ ਸੰਸਥਾਵਾਂ ਨੂੰ ਵੀ ਕੇਂਦਰ ਸਰਕਾਰ , ਰਾਜ ਸਰਕਾਰਾਂ ਵੱਲੋਂ ਲਾਜ਼ਮੀ ਕੋਵਿਡ ਨਾਲ ਸਬੰਧਤ ਪ੍ਰੋਟੋਕੋਲ ਦੀ ਪਾਲਣਾ ਵੀ ਜਰੂਰੀ ਹੋਵੇਗੀ।
ਮਾਸਕ ਪਹਿਨਣਾ ਅਤੇ ਸੋਸ਼ਲ ਡਿਸਟੇਨਸਿੰਗ ਆਦਿ ਸ਼ਾਮਲ ਹਨ। ਗਰਭਵਤੀ ਔਰਤਾਂ ਜਾਂ ਫੇਫੜਿਆਂ ਦੀਆਂ ਬਿਮਾਰੀਆਂ ਵਾਲੇ ਲੋਕ, ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼, ਗੁਰਦੇ ਦੇ ਮਰੀਜ਼, ਦਿਲ ਦੇ ਗੰਭੀਰ ਮਰੀਜ਼ਾਂ ਨੂੰ ਇਸ ਬਿਮਾਰੀ ਦਾ ਜੋਖ਼ਮ ਵਧੇਰੇ ਹੈ। ਸਿਖਿਆਰਥੀਆਂ ਨੂੰ ਆਪਣੀ ਮੌਜੂਦਾ ਤਾਇਨਾਤੀ ਜਾਂ ਪ੍ਰਸ਼ਾਸਕੀ ਸਿਖਲਾਈ ਸੰਸਥਾ ਤੋਂ ਆਨਲਾਈਨ ਸਿੱਖਿਆ ਪ੍ਰਾਪਤ ਕਰਨ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਤੈਅ ਪ੍ਰਕਿਰਿਆ ਤਹਿਤ ਸਾਰੇ ਕਲਾਸਰੂਮ, ਸਟਾਫ ਰੂਮ, ਦਫਤਰ, ਹੋਸਟਲ, ਗਲਿਆਰੇ, ਲਾਬੀ, ਸਾਂਝੇ ਖੇਤਰ ਤੇ ਵਾਸ਼ਰੂਮ ਚੰਗੀ ਤਰਾਂ ਸਾਫ ਅਤੇ ਸੇਨੀਟਾਇਜ਼ ਕੀਤੇ ਜਾਣਗੇ । ਇਹ ਹੀ ਨਹੀਂ , ਸਾਰੇ ਸਿਖਿਆਰਥੀਆਂ ਤੇ ਕਰਮਚਾਰੀਆਂ ਲਈ ਅਰੋਗਿਆ ਸੇਤੂ ਐਪ ਡਾਊਨਲੋਡ ਕਰਨਾ ਲਾਜ਼ਮੀ ਹੋਵੇਗਾ।