priyanka gandhi says: ਲਖਨਊ : ਕਾਨਪੁਰ ਮੁੱਠਭੇੜ ਵਿੱਚ ਅੱਠ ਪੁਲਿਸ ਮੁਲਾਜ਼ਮਾਂ ਦੀ ਹੱਤਿਆ ਤੋਂ ਬਾਅਦ ਤੋਂ ਯੂਪੀ ਸਰਕਾਰ ‘ਤੇ ਕਾਂਗਰਸ ਲਗਾਤਾਰ ਹਮਲੇ ਕਰ ਰਹੀ ਹੈ। ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਨੇ ਯੂਪੀ ਵਿੱਚ ਵੱਧ ਰਹੇ ਕਤਲੇਆਮ ਦੀਆਂ ਘਟਨਾਵਾਂ ‘ਤੇ ਯੋਗੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਪ੍ਰਿਯੰਕਾ ਗਾਂਧੀ ਨੇ ਗ੍ਰਾਫ ਸਾਂਝਾ ਕਰਦਿਆਂ ਕਿਹਾ, “ਜੇਕਰ ਦੇਸ਼ ਵਿੱਚ ਹੋਏ ਕਤਲਾਂ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਪਿੱਛਲੇ 3 ਸਾਲਾਂ ਤੋਂ ਯੂ ਪੀ ਲਗਾਤਾਰ ਚੋਟੀ ‘ਤੇ ਹੈ। ਔਸਤਨ, ਹਰ ਦਿਨ ਕਤਲ ਦੇ 12 ਕੇਸ ਸਾਹਮਣੇ ਆਉਂਦੇ ਹਨ। ਸਾਲ 2016-2018 ਦੇ ਵਿੱਚ, ਯੂਪੀ ਵਿੱਚ ਬੱਚਿਆਂ ਵਿਰੁੱਧ ਅਪਰਾਧਾਂ ਵਿੱਚ 24% ਦਾ ਵਾਧਾ ਹੋਇਆ ਹੈ। ਯੂ ਪੀ ਦੇ ਗ੍ਰਹਿ ਵਿਭਾਗ ਅਤੇ ਮੁੱਖ ਮੰਤਰੀ ਨੇ ਇਨ੍ਹਾਂ ਅੰਕੜਿਆਂ ਨੂੰ ਲੋਕਉਣ ਤੋਂ ਇਲਾਵਾ ਕੀ ਕੀਤਾ ਹੈ?” ਪ੍ਰਿਯੰਕਾ ਨੇ ਟਵੀਟ ਵਿੱਚ ਅੱਗੇ ਲਿਖਿਆ, “ਅੱਜ ਉਸ ਦਾ ਨਤੀਜਾ ਹੈ ਕਿ ਯੂਪੀ ਵਿੱਚ ਅਪਰਾਧੀ ਬੇਲਗਾਮ ਹਨ। ਉਨ੍ਹਾਂ ਨੂੰ ਸੱਤਾ ਦਾ ਸਮਰਥਨ ਹੈ। ਕਾਨੂੰਨ ਵਿਵਸਥਾ ਉਨ੍ਹਾਂ ਦੇ ਸਾਹਮਣੇ ਨਤਮਸਤਕ ਹੈ। ਸਾਡੇ ਡਿਊਟੀ ਅਧਿਕਾਰੀ ਅਤੇ ਜਵਾਨ ਇਸ ਦੀ ਕੀਮਤ ਅਦਾ ਕਰ ਰਹੇ ਹਨ।”
ਇੱਕ ਦਿਨ ਪਹਿਲਾਂ, ਪ੍ਰਿਯੰਕਾ ਗਾਂਧੀ ਨੇ ਦਲਿਤਾਂ ਤੇ ਔਰਤਾਂ ਵਿਰੁੱਧ ਅਪਰਾਧ ਦੇ ਅੰਕੜਿਆਂ ਲਈ ਯੂਪੀ ਦੀ ਯੋਗੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਸੀ। ਪ੍ਰਿਯੰਕਾ ਨੇ ਕਿਹਾ, “ਦਲਿਤਾਂ ਖਿਲਾਫ ਹੋਏ ਅਪਰਾਧਾਂ ਦਾ ਇੱਕ ਤਿਹਾਈ ਹਿੱਸਾ ਯੂ ਪੀ ‘ਚ ਹੈ। ਯੂਪੀ ‘ਚ ਔਰਤਾਂ ਵਿਰੁੱਧ ਅਪਰਾਧ 2016 ਤੋਂ 2018 ਤੱਕ 21% ਵਧਿਆ ਹੈ। ਇਹ ਸਾਰੇ ਅੰਕੜੇ ਉੱਤਰ ਪ੍ਰਦੇਸ਼ ਵਿੱਚ ਵੱਧ ਰਹੇ ਅਪਰਾਧ ਅਤੇ ਜੁਰਮ ਦੇ ਮਜ਼ਬੂਤ ਹੁੰਦੇ ਸ਼ਿੰਕਜੇ ਵੱਲ ਇਸ਼ਾਰਾ ਕਰ ਰਹੇ ਹਨ।” ਉਨ੍ਹਾਂ ਨੇ ਅੱਗੇ ਲਿਖਿਆ, “ਹੈਰਾਨੀ ਦੀ ਗੱਲ ਹੈ ਕਿ ਯੂ ਪੀ ਸਰਕਾਰ ਨੇ ਇਨ੍ਹਾਂ ਸਾਰਿਆਂ ‘ਤੇ ਜਵਾਬਦੇਹੀ ਤੈਅ ਕਰਨ ਦੀ ਬਜਾਏ, ਜੁਰਮ ਖ਼ਤਮ ਹੋਣ ਬਾਰੇ ਝੂਠੇ ਪ੍ਰਚਾਰ ਜਾਰੀ ਰੱਖੇ।” ਇਸ ਤੋਂ ਪਹਿਲਾਂ 5 ਜੁਲਾਈ ਨੂੰ ਪ੍ਰਿਯੰਕਾ ਗਾਂਧੀ ਨੇ ਟਵੀਟ ਕਰਕੇ ਯੂ ਪੀ ‘ਚ ਹੋਏ ਕਤਲੇਆਮ ਬਾਰੇ ਸਵਾਲ ਖੜੇ ਕੀਤੇ ਸਨ। ਉਨ੍ਹਾਂ ਕਿਹਾ ਸੀ, “ਪਿੱਛਲੇ ਇੱਕ ਹਫਤੇ ‘ਚ ਯੂਪੀ ‘ਚ ਤਕਰੀਬਨ 50 ਕਤਲ ਹੋਏ ਹਨ। ਸੀਐਮ ਦੇ ਪ੍ਰਚਾਰ ਵਿੱਚ ਯੂਪੀ ਅਪਰਾਧ ਮੁਕਤ ਹੋ ਗਿਆ ਹੈ ਪਰ ਸੱਚਾਈ ਵੱਖਰੀ ਹੈ। ਅੰਕੜਿਆਂ ਅਨੁਸਾਰ ਯੂਪੀ ਸਾਰੇ ਜੁਰਮਾਂ ਵਿੱਚ ਪੂਰੇ ਦੇਸ਼ ਵਿੱਚ ਚੋਟੀ ‘ਤੇ ਹੈ। ਅੱਜ ਫਿਰ ਜੌਨਪੁਰ ‘ਚ ਬੇਰਹਿਮੀ ਨਾਲ ਕਤਲ ਦਾ ਕੇਸ ਵੇਖਿਆ ਹੈ। ਬਹੁਤ ਹੋਇਆ। ਜਵਾਬਦੇਹੀ ਕਿਸਦੀ ਹੈ?”