PM Modi interact with NGOs: ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਲਾਗੂ ਲਾਕਡਾਊਨ ਦੌਰਾਨ ਵਾਰਾਣਸੀ ਦੇ ਵਸਨੀਕਾਂ ਅਤੇ ਸਮਾਜਿਕ ਸੰਗਠਨਾਂ ਨੇ ਲੋੜਵੰਦਾਂ ਦੀ ਸਹਾਇਤਾ ਕੀਤੀ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੰਸ ਰਾਹੀਂ ਆਪਣੇ ਸੰਸਦੀ ਹਲਕੇ ਦੇ ਅਜਿਹੇ ਲੋਕਾਂ ਨਾਲ ਗੱਲਬਾਤ ਕਰਨਗੇ । ਉਨ੍ਹਾਂ ਨਾਲ ਗੱਲ ਕਰਨ ਤੋਂ ਬਾਅਦ ਪੀਐਮ ਮੋਦੀ ਆਪਣੇ ਅਨੁਭਵ ਅਤੇ ਉਨ੍ਹਾਂ ਵੱਲੋਂ ਲਾਕਡਾਊਨ ਦੌਰਾਨ ਕੀਤੇ ਗਏ ਵੱਖ-ਵੱਖ ਸਮਾਜਿਕ ਕਾਰਜਾਂ ਨੂੰ ਚਰਚਾ ਰਾਹੀਂ ਦੇਸ਼ ਦੇ ਸਾਹਮਣੇ ਰੱਖਣਗੇ।
ਮਿਲੀ ਜਾਣਕਾਰੀ ਅਨੁਸਾਰ ਲਾਕਡਾਊਨ ਦੌਰਾਨ ਵਾਰਾਨਸੀ ਵਿੱਚ ਵੱਖ-ਵੱਖ ਖੇਤਰਾਂ ਨਾਲ ਸਬੰਧਿਤ 100 ਤੋਂ ਵੱਧ ਸੰਸਥਾਵਾਂ ਵੱਲੋਂ ਜ਼ਿਲ੍ਹਾ ਪ੍ਰਸਾਸ਼ਨ ਦੀ ਫ਼ੂਡ ਸੇਲ ਦੇ ਲਗਭਗ 20 ਲੱਖ ਫੂਡ ਪੈਕਟ ਅਤੇ 2 ਲੱਖ ਸੁੱਕੇ ਰਾਸ਼ਨ ਕਿੱਟਾਂ ਨੂੰ ਵੱਖਰੇ ਤੌਰ ’ਤੇ ਵੰਡਿਆ ਗਿਆ ।
ਇਨ੍ਹਾਂ ਸੰਸਥਾਵਾਂ ਵੱਲੋਂ ਅਨਾਜ ਦੀ ਵੰਡ ਤੋਂ ਇਲਾਵਾ, ਮਹਾਂਮਾਰੀ ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਰੋਗਾਣੂ / ਮਾਸਕ ਵੰਡਣ ਵਾਲਿਆਂ ਨੂੰ ‘ਕੋਰੋਨਾ ਵਾਰੀਅਰਜ਼’ ਦੇ ਰੂਪ ਵਿੱਚ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਸੰਸਥਾਵਾਂ ਵਿੱਚ ਮੈਡੀਕਲ, ਧਾਰਮਿਕ, ਸਿੱਖਿਆ, ਸਮਾਜਿਕ, ਹੋਟਲ / ਸੋਸ਼ਲ ਕਲੱਬ ਅਤੇ ਕਾਰੋਬਾਰ ਦੇ ਖੇਤਰ ਨਾਲ ਸਬੰਧਤ ਸੰਸਥਾਵਾਂ ਸ਼ਾਮਿਲ ਹਨ।