uttarakhand border bridges open: ਉਤਰਾਖੰਡ ਵਿੱਚ, ਭਾਰਤ ਅਤੇ ਨੇਪਾਲ ਦੀ ਸਰਹੱਦ ਦੇ ਨਾਲ ਤਿੰਨ ਥਾਵਾਂ ਤੇ ਪੁਲਾਂ ਨੂੰ ਖੋਲ੍ਹਿਆ ਗਿਆ ਹੈ। ਸਰਹੱਦੀ ਵਿਵਾਦ ਨੂੰ ਲੈ ਕੇ ਚੱਲ ਰਹੇ ਤਣਾਅ ਦੇ ਵਿਚਕਾਰ ਧਾਰਚੁਲਾ, ਜੌਲਜੀਬੀ, ਜ਼ੁਲਾਘਾਟ ਵਿਖੇ ਪੁਲ ਲੱਗਭਗ 4 ਮਹੀਨਿਆਂ ਬਾਅਦ ਸਾਬਕਾ ਸੈਨਿਕਾਂ ਲਈ ਖੋਲ੍ਹ ਦਿੱਤੇ ਗਏ ਹਨ। ਭਾਰਤੀ ਫੌਜ ਦੇ ਸਾਬਕਾ ਸੈਨਿਕ ਨੇਪਾਲ ਤੋਂ ਭਾਰਤ ਆ ਸਕਦੇ ਹਨ ਅਤੇ ਆਪਣੀ ਪੈਨਸ਼ਨ ਲੈ ਸਕਦੇ ਹਨ। ਇੱਕ ਅਖਬਾਰ ਦੀ ਰਿਪੋਰਟ ਦੇ ਅਨੁਸਾਰ, 1600 ਤੋਂ ਵੱਧ ਨੇਪਾਲੀ ਨਾਗਰਿਕ, ਜਿਨ੍ਹਾਂ ਨੇ ਭਾਰਤੀ ਫੌਜ ਵਿੱਚ ਸੇਵਾ ਨਿਭਾਈ ਸੀ, ਪਿੱਛਲੇ 4 ਮਹੀਨਿਆਂ ਤੋਂ ਪੈਨਸ਼ਨ ਲੈਣ ਵਿੱਚ ਅਸਮਰਥ ਸਨ। ਲੌਕਡਾਊਨ ਅਤੇ ਫਿਰ ਸਰਹੱਦੀ ਵਿਵਾਦ ਕਾਰਨ ਮਾਰਚ ਤੋਂ ਦੋਵੇਂ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਕਾਰਨ ਸਰਹੱਦਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਸਾਬਕਾ ਸੈਨਿਕਾਂ ਦੀ ਅਪੀਲ ‘ਤੇ ਗ੍ਰਹਿ ਮੰਤਰਾਲੇ ਨੇ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਸਰਹੱਦ ਨੂੰ ਤਿੰਨ ਦਿਨਾਂ (ਬੁੱਧਵਾਰ ਤੋਂ ਸ਼ੁੱਕਰਵਾਰ) ਲਈ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਹਨ। ਬੈਂਕ ਅਧਿਕਾਰੀਆਂ ਅਨੁਸਾਰ ਬੁੱਧਵਾਰ ਨੂੰ ਪੈਨਸ਼ਨਰਾਂ ਨੇ ਲੱਗਭਗ 70 ਲੱਖ ਰੁਪਏ ਕੱਢਵਾਏ ਸੀ। ਪਿਥੌਰਾਗੜ ਦੇ ਡੀਐਮ ਵਿਜੇ ਕੁਮਾਰ ਜੋਗਾਦੰਡੇ ਨੇ ਦੱਸਿਆ ਕਿ ਬੁੱਧਵਾਰ ਨੂੰ ਨੇਪਾਲ ਤੋਂ ਲੱਗਭਗ 110 ਪੈਨਸ਼ਨਰ ਪਰਿਵਾਰ ਸਮੇਤ ਸਰਹੱਦ ਪਾਰ ਕਰ ਆਏ ਸਨ।