good news for employees: ਮਜ਼ਦੂਰ ਸੁਧਾਰ ਕਾਨੂੰਨ ਦਾ ਬਹੁਤ ਹੀ ਮਹੱਤਵਪੂਰਨ ਹਿੱਸਾ ‘ਕੋਡ ਆਨ ਵੇਜੇਜ਼, 2019’ ਸਤੰਬਰ ਤੋਂ ਲਾਗੂ ਹੋਣ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕਿਰਤ ਤੇ ਰੁਜ਼ਗਾਰ ਮੰਤਰਾਲੇ ਨੇ ਲੇਬਰ ਸੁਧਾਰਾਂ ਦੀ ਦਿਸ਼ਾ ‘ਚ ਇਸ ਅਹਿਮ ਕਾਨੂੰਨ ਨੂੰ ਆਮ ਲੋਕਾਂ ਲਈ ਜਾਰੀ ਕਰ ਦਿੱਤਾ ਗਿਆ ਹੈ ਜੋ ਕਰਮਚਾਰੀਆਂ ਲਈ ਘੱਟੋ-ਘੱਟ ਤਨਖਾਹ ਤੈਅ ਕਰਨ ਸਮੇਤ ਤਨਖਾਹ ਅਦਾਇਗੀ ਵਿੱਚ ਦੇਰੀ ਹੋਣ ਵਰਗੀਆਂ ਸਾਰੀਆਂ ਆਉਣ ਵਾਲਿਆਂ ਸਮੱਸਿਆਵਾਂ ਨੂੰ ਖਤਮ ਕਰ ਦੇਵੇਗਾ। ਦੱਸ ਦੇਈਏ ਕਿ ਕੋਡ ਆਨ ਵੇਜਜ਼ 7 ਜੁਲਾਈ ਨੂੰ ਕੇਂਦਰ ਸਰਕਾਰ ਦੇ ਗਜ਼ਟ ‘ਚ ਪ੍ਰਕਾਸ਼ਤ ਹੋਣ ਮਗਰੋਂ 45 ਦਿਨਾਂ ‘ਚ ਆਮ ਲੋਕਾਂ ਤੋਂ ਇਸ ‘ਤੇ ਰਾਏ ਮੰਗੀ ਗਈ। ਇਸ ਸਬੰਧੀ ਕਿਰਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਸਾਫ ਕੀਤਾ ਕਿ ਜੇਕਰ ਆਮ ਲੋਕਾਂ ਨੇ ਇਸ ‘ਤੇ ਹਾਮੀ ਭਰੀ ਤਾਂ ਸਤੰਬਰ ‘ਚ ਇਹ ਲਾਗੂ ਕਰ ਦਿੱਤਾ ਜਾਵੇਗਾ।
ਕੋਡ ਆਨ ਵੇਜਜ ਬਿੱਲ, 2019 ਨੂੰ ਸੰਸਦ ‘ਚ ਪੇਸ਼ ਕਰਨ ਵਾਲੇ ਸੰਤੋਸ਼ ਗੰਗਵਾਰ ਨੇ ਦੱਸਿਆ ਕਿ ਇਸ ਬਿੱਲ ਦਾ ਸਿਧ ਫਾਇਦਾ ਦੇਸ਼ ਦੇ 50 ਕਰੋੜ ਤੋਂ ਵੱਧ ਕਾਮਿਆਂ ਨੂੰ ਮਿਲੇਗਾ ਹੋਵੇਗਾ।
ਕੋਡ ਆਨ ਵੇਜਜ:
ਔਰਤ, ਮਰਦ ਜਾਂ ਹੋਰ ਕਾਮਿਆਂ ਦੀ ਤਨਖਾਹ ਵਿੱਚ ਕੋਈ ਵਿਤਕਰਾ ਨਹੀਂ ਹੋਵੇਗਾ।
ਇੱਕੋ ਕੰਪਨੀ ਦੇ ਕਰਮਚਾਰੀਆਂ ਦੀ ਤਨਖਾਹ ਦੀ ਮਿਤੀ ਵਿੱਚ ਕੋਈ ਅੰਤਰ ਨਹੀਂ ਹੋਵੇਗਾ।
ਕਰਮਚਾਰੀ ਦਿਨ ਵਿੱਚ ਸਿਰਫ ਅੱਠ ਘੰਟੇ ਕੰਮ ਕਰਨਗੇ ਤੇ ਕੰਮ ਦੇ ਘੰਟਿਆਂ ਵਿਚ ਕੋਈ ਵਾਧਾ ਨਹੀਂ ਹੋਵੇਗਾ।
ਇੱਕ ਕੇਂਦਰੀ ਸਲਾਹਕਾਰ ਬੋਰਡ ਘੱਟੋ-ਘੱਟ ਤਨਖਾਹ ਤੈਅ ਕਰੇਗਾ।