Nurses wishing to : ਸੂਬਾ ਸਰਕਾਰ ਵਲੋਂ ਉਨ੍ਹਾਂ ਨਰਸਾਂ ਨੂੰ ਵੱਡਾ ਤੋਹਫਾ ਮਿਲਿਆ ਹੈ ਜੋ ਬਾਹਰ ਜਾਣਾ ਚਾਹੁੰਦੀਆਂ ਹਨ। ਪੰਜਾਬ ਸਰਕਾਰ ਵਲੋਂ ਵਿਵਸਥਾ ਕੀਤੀ ਗਈ ਹੈ ਕਿ ਹੁਣ ਉਹ ਆਨਲਾਈਨ ਅਪਲਾਈ ਕਰਕੇ ਆਪਣਾ ਦਸਤਾਵੇਜ਼ ਤਸਦੀਕ ਕਰਵਾ ਸਕਣਗੀਆਂ। ਸ਼ੁੱਕਰਵਾਰ ਨੂੰ ਇਥੇ ਪੰਜਾਬ ਰਾਜ ਦੇ ਚਕਿਸਤਾ ਸਿੱਖਿਆ ਅਤੇ ਖੋਜ ਮੰਤਰੀ ਓ. ਪੀ. ਸੋਨੀ ਵਲੋਂ ਵੈੱਬਸਾਈਟ ਨੂੰ ਲਾਂਚ ਕੀਤਾ ਗਿਆ।
ਵਿਦੇਸ਼ ਜਾਣ ਦੀਆਂ ਇੱਛਕ ਜਾਂ ਪਹਿਲਾਂ ਤੋਂ ਉਥੇ ਕੰਮ ਕਰ ਰਹੀਆਂ ਨਰਸਾਂ ਫਾਰਨ ਵੈਰੀਫਿਕੇਸਨ ਤੇ ਗੁੱਡ ਸਟੈਂਡਿੰਗ ਸਰਟੀਫਿਕੇਟ ਜਾਰੀ ਕਰਨ ਸਬੰਧੀ ਆਨਲਾਈਨ ਅਪਲਾਈ ਕਰ ਸਕਣਗੀਆਂ ਅਤੇ ਉਨ੍ਹਾਂ ਨੂੰ ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕੌਂਸਲ (ਪੀ. ਐੱਨ. ਆਰ. ਸੀ.) ਦੇ ਦਫਤਰ ਵਿਚ ਆਉਣ ਦੀ ਲੋੜ ਨਹੀਂ ਹੋਵੇਗੀ। ਇਹ ਜਾਣਕਾਰੀ ਚਕਿਤਸਾ ਸਿੱਖਿਆ ਤੇ ਖੋਜ ਮੰਤਰੀ ਓ. ਪੀ. ਸੋਨੀ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਪੂਰੀ ਜਾਣਕਾਰੀ www.pnrconline.in ‘ਤੇ ਉਪਲਬਧ ਹੈ। 10 ਜੁਲਾਈ ਤੋਂ ਦਸਤੀ ਦਸਤਾਵੇਜ਼ ਮਨਜ਼ੂਰ ਨਹੀਂ ਕੀਤੇ ਜਾਣਗੇ। ਅਪੀਲ ਕਰਤਾ ਨੂੰ SMS ਜਾਂ ਵੈੱਬਸਾਈਟ ਰਾਹੀਂ ਸਪੀਡ ਪੋਸਟ ਦਾ ਟ੍ਰੇਕਿੰਗ ਨੰਬਰ ਦਿਤਾ ਜਾਵੇਗਾ ਅਤੇ ਅਰਜ਼ੀਕਰਤਾ ਖੁਦ ਵੀ ਇਸ ਨੂੰ ਆਨਲਾਈਨ ਟਰੈਕ ਕਰ ਸਕੇਗਾ।