iphone 12 charger airpods: ਐਪਲ ਦੇ ਨਵੇਂ iphone ਦੀ ਉਡੀਕ ਹਰ ਸਾਲ ਹੀ ਲੋਕਾਂ ਵੱਲੋਂ ਕੀਤੀ ਜਾਂਦਾ ਹੈ , ਇਸ ਸਾਲ ਵੀ iphone 12 ਦੀ ਉਡੀਕ ਸ਼ੁਰੂ ਹੋ ਗਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਲੁੱਕ ਅਤੇ ਫੀਚਰਜ਼ ‘ਚ ਵੱਡੇ ਫੇਰ ਬਦਲ ਕੀਤੇ ਜਾਣਗੇ। ਸੂਤਰਾਂ ਦੀ ਮੰਨੀਏ ਤਾਂ ਅਗਲੇ ਆਈਫੋਨ ਨੂੰ ਬਗੈਰ ਕਿਸੇ ਚਾਰਜਰ ਅਤੇ ਏਅਰਪੌਡ ਤੋਂ ਮਾਰਕੀਟ ‘ਚ ਆਉਣਗੇ ਅਤੇ ਇਸ ਪਿੱਛੇ ਇਸਦਾ ਕਰਨ ਦੱਸਿਆ ਜਾ ਰਿਹਾ ਹੈ ਕਿ ਕੰਪਨੀ ਅਜਿਹਾ ਬਾਕਸ ਪੈਕੇਜ ਨੂੰ ਪਤਲਾ ਬਣਾਉਣ ਲਈ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਕੰਪਨੀ ਚਾਰਜਰ ਅਤੇ ਏਅਰਪੌਡ ਨੂੰ ਹਟਾ ਕੇ ਐਪਲ ਆਈਫੋਨ-12 ਦੀ ਕੀਮਤ ਨੂੰ ਆਈਫੋਨ 11 ਦੇ ਆਸ ਪਾਸ ਰਖੇਗੀ।
ਲੀਕ ਤਸਵੀਰਾਂ ਮੁਤਾਬਕ ਸਿਰਫ ਲਾਈਟਿੰਗ ਕੇਬਲ ਅਤੇ ਪ੍ਰੋਡਕਟ ਮੈਨੂਅਲ ਬੁਕਲੇਟ ਲਈ ਸਪੇਸ ਮੌਜੂਦ ਹੈ ਅਤੇ ਚਾਰਜਰ ਅਤੇ ਏਅਰਪੌਡ ਦੀ ਥਾਂ ਹਟਾ ਦਿੱਤੀ ਗਈ ਹੈ। ਪੈਕੇਜ ਨੂੰ ਕਾਫੀ ਪਤਲਾ ਵੀ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਆਉਣ ਵਾਲੇ ਆਈਫੋਨ ‘ਚ 5 ਜੀ ਨੈਟਵਰਕ ਸਪੋਰਟ ਦੇ ਨਾਲ ਨਾਲ ਇੱਕ ਹੋਰ ਸ਼ਕਤੀਸ਼ਾਲੀ ਫੋਨ ਮਿਲੇਗਾ। ਚਾਰਜਰ ਅਤੇ ਏਅਰਪੌਡ ਨਾ ਹੋਣ ਕਾਰਨ ਕੀਮਤ ‘ਚ ਇੱਕ ਵੱਡੀ ਕਟੌਤੀ ਦੇਖਣ ਨੂੰ ਮਿਲ ਸਕਦੀ ਹੈ। ਆਉਣ ਵਾਲੇ ਆਈਫੋਨ ‘ਚ OLED ਡਿਸਪਲੇਅ ਅਤੇ 120Hz ਦੇ ਰਿਫਰੈਸ਼ ਰੇਟ ਮਿਲ ਸਕਦਾ ਹੈ। ਰਿਪੋਰਟਾਂ ਦੀ ਮੰਨੀਏ ਤਾਂ ਸੈਮਸੰਗ ਅਜਿਹਾ ਕਰਨ ਦਾ ਸੋਚ ਰਹੀ ਹੈ।