Cop Involved Vikas Dubey Encounter: ਕਾਨਪੁਰ: ਗੈਂਗਸਟਰ ਵਿਕਾਸ ਦੂਬੇ ਨੂੰ ਉਜੈਨ ਤੋਂ ਕਾਨਪੁਰ ਲਿਆਉਣ ਵਾਲੀ ਟੀਮ ਦਾ ਇੱਕ ਕਾਂਸਟੇਬਲ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਕਾਂਸਟੇਬਲ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਹੜਕੰਪ ਮੱਚ ਗਿਆ । ਹਾਲਾਂਕਿ, ਉਸ ਦੇ ਨਾਲ ਗੱਡੀ ਵਿੱਚ ਸਵਾਰ ਚਾਰ ਹੋਰ ਸਿਪਾਹੀਆਂ ਦੀ ਕੋਰੋਨਾ ਜਾਂਚ ਰਿਪੋਰਟ ਨੈਗੇਟਿਵ ਆਈ ਹੈ। ਪੀੜਤ ਕਾਂਸਟੇਬਲ ਉਸੇ ਗੱਡੀ ਵਿੱਚ ਮੌਜੂਦ ਸੀ, ਜਿਸ ਵਿਚ ਵਿਕਾਸ ਦੂਬੇ ਨੂੰ ਲਿਆਂਦਾ ਜਾ ਰਿਹਾ ਸੀ।
ਦਰਅਸਲ, ਦੂਬੇ ਦੇ ਐਨਕਾਊਂਟਰ ਤੋਂ ਪਹਿਲਾਂ ਜੋ ਗੱਡੀ ਪਲਟੀ ਸੀ, ਉਸੇ ਗੱਡੀ ਵਿੱਚ ਇਹ ਕਾਂਸਟੇਬਲ ਮੌਜੂਦ ਸੀ। ਜ਼ਖਮੀ ਹਾਲਤ ਵਿੱਚ ਜਦੋਂ ਕਾਂਸਟੇਬਲ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਉਸ ਦਾ ਕੋਰੋਨਾ ਟੈਸਟ ਵੀ ਕਰਵਾਇਆ ਗਿਆ । ਉਸਦੇ ਨਾਲ ਹੋਰ ਸਾਥੀਆਂ ਦੀ ਵੀ ਜਾਂਚ ਕੀਤੀ ਗਈ। ਸ਼ਨੀਵਾਰ ਨੂੰ ਦੇਰ ਨਾਲ ਆਈ ਰਿਪੋਰਟ ਵਿੱਚ ਕਾਂਸਟੇਬਲ ਕੋਰੋਨਾ ਪਾਜ਼ੀਟਿਵ ਪਾਇਆ ਗਿਆ । ਹੁਣ ਉਸ ਟੀਮ ਵਿੱਚ ਸ਼ਾਮਿਲ ਹੋਰ ਪੁਲਿਸ ਕਰਮਚਾਰੀਆਂ ਦੀ ਵੀ ਜਾਂਚ ਕੀਤੀ ਜਾਵੇਗੀ।
ਗੌਰਤਲਬ ਹੈ ਕਿ ਭੌਂਟੀ ਹਾਈਵੇਅ ‘ਤੇ ਗੱਡੀ ਪਲਟਨ ਤੋਂ ਬਾਅਦ ਪਿਸਤੌਲ ਖੋਹ ਕੇ ਭੱਜ ਰਿਹਾ ਵਿਕਾਸ ਦੂਬੇ ਮੁੱਠਭੇੜ ਵਿੱਚ ਮਾਰਿਆ ਗਿਆ ਸੀ । ਇਸ ਤੋਂ ਬਾਅਦ ਹੈਲਟ ਹਸਪਤਾਲ ਵਿਖੇ ਉਸਦੀ ਕੋਰੋਨਾ ਜਾਂਚ ਵੀ ਕੀਤੀ ਗਈ। ਹਾਲਾਂਕਿ ਉਸ ਦੀ ਰਿਪੋਰਟ ਨੈਗੇਟਿਵ ਆਈ ਸੀ। ਦੱਸ ਦੇਈਏ ਕਿ ਕਾਨਪੁਰ ਜ਼ਿਲ੍ਹੇ ਵਿੱਚ ਕੋਰੋਨਾ ਤਬਾਹੀ ਮਚਾ ਰਿਹਾ ਹੈ। ਹੁਣ ਤੱਕ ਜ਼ਿਲ੍ਹੇ ਵਿੱਚ ਕੋਰੋਨਾ ਦੀ ਲਾਗ ਦੀ ਗਿਣਤੀ 1700 ਨੂੰ ਪਾਰ ਕਰ ਗਈ ਹੈ। ਯੂਪੀ ਵਿੱਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 35 ਹਜ਼ਾਰ ਨੂੰ ਪਾਰ ਕਰ ਗਈ ਹੈ। ਹਾਲਾਂਕਿ, 55 ਘੰਟਿਆਂ ਦੇ ਤਾਲਾਬੰਦੀ ਦੌਰਾਨ ਕਾਨਪੁਰ ਦੀਆਂ ਸੜਕਾਂ ‘ਤੇ ਸੰਨਾਟਾ ਪਸਰਿਆ ਹੋਇਆ ਹੈ। ਲੋਕ ਆਪਣੇ ਘਰਾਂ ਵਿੱਚ ਹਨ।