3 Satsang houses : ਕੋਰੋਨਾ ਦਾ ਪ੍ਰਕੋਪ ਦਿਨੋ-ਦਿਨ ਵਧ ਰਿਹਾ ਹੈ। ਇਸ ਖਤਰਨਾਕ ਵਾਇਰਸ ਨੇ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਹੋਈ ਹੈ। ਕੋਰੋਨਾ ਵਿਰੁੱਧ ਜੰਗ ਵਿਚ ਵੱਖ-ਵੱਖ ਧਾਰਮਿਕ ਸੰਸਥਾਵਾਂ ਆਪਣਾ ਯੋਗਦਾਨ ਪਾਉਣ ਲਈ ਅੱਗੇ ਆ ਰਹੀਆਂ ਹਨ। ਕੇਂਦਰ ਤੇ ਸੂਬਾ ਸਰਕਾਰਾਂ ਵਲੋਂ ਵੀ ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਲਈ ਕੋਸ਼ਿਸ਼ਾਂ ਕੀਤੀ ਰਹੀਆਂ ਹਨ। ਪ੍ਰਸ਼ਾਸਨ ਵਲੋਂ ਵੱਖ-ਵੱਖ ਥਾਵਾਂ ‘ਤੇ ਕੁਆਰੰਟਾਈਨ ਸੈਂਟਰ ਬਣਾਏ ਜਾ ਰਹੇ ਹਨ ਤਾਂ ਜੋ ਕੋਰੋਨਾ ਪੀੜਤ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਪਿਛਲੇ ਦਿਨੀਂ ਰਾਧਾ ਸੁਆਮੀ ਸਤਿਸੰਗ ਘਰ ਵਲੋਂ 31 ਦਸੰਬਰ ਤਕ ਕੋਈ ਵੀ ਧਾਰਮਿਕ ਪ੍ਰੋਗਰਾਮ ਨਾ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸੇ ਮੁਹਿੰਮ ਵਿਚ ਅੱਗੇ ਵਧਦਿਆਂ ਜਿਲ੍ਹਾ ਜਲੰਦਰ ਵਿਖੇਡੇਰਾ ਰਾਧਾ ਸੁਆਮੀ ਸਤਿਸੰਗ ਘਰ ਵਲੋਂ 3 ਡੇਰਿਆਂ ਨੂੰ ਕੁਆਰੰਟਾਈਨ ਸੈਂਟਰ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਪਠਾਨਕੋਟ ਚੌਕ ਨੇੜੇ ਸੈਂਟਰ ਨੰਬਰ 2, ਲਿਲੀ ਰਿਜ਼ਾਰਟ ਨੇੜੇ ਦੀਪ ਨਗਰ ਸਥਿਤ ਸੈਂਟਰ ਨੰਬਰ 3 ਅਤੇ ਰਾਮਾ-ਮੰਡੀ ਹੁਸ਼ਿਆਰਪੁਰ ਰੋਡ ‘ਤੇ ਸਥਿਤ ਸੈਂਟਰ ਨੰਬਰ 6 ਨੂੰ ਕੁਆਰੰਟਾਈਨ ਸੈਂਟਰ ਵਿਚ ਬਦਲ ਦਿੱਤਾ ਹੈ। ਇਨ੍ਹਾਂ ਸੈਂਟਰਾਂ ਵਿਚ ਲਗਭਗ 600 ਬੈੱਡਾਂ ਦਾ ਇੰਤਜ਼ਾਮ ਕੀਤਾ ਗਿਆ ਹੈ ਤੇ ਵਿਦੇਸ਼ਾਂ ਤੋਂ ਪਰਤਣ ਵਾਲੇ ਲੋਕਾਂ ਨੂੰ ਇਥੇ ਕੁਆਰੰਟਾਈਨ ਸੈਂਟਰਾਂ ਵਿਚਰੱਖਿਆ ਜਾਵੇਗਾ ਤੇ ਉਨ੍ਹਾਂ ਨੂੰਹਰੇਕ ਤਰ੍ਹਾਂ ਦੀ ਸਹੂਲਤ ਉਪਲਬਧ ਕਰਵਾਈ ਜਾਵੇਗੀ।
ਡੇਰਾ ਰਾਧਾ ਸੁਆਮੀ ਸਤਿਸੰਗ ਘਰ ਹਮੇਸ਼ਾ ਕੋਰੋਨਾ ਮਹਾਰਾਮੀ ਵਿਚ ਆਪਣਾ ਸਹਿਯੋਗ ਦੇਣ ਲਈ ਮੋਹਰੀ ਰਿਹਾ ਹੈ ਤੇ ਸਮੇਂ-ਸਮੇਂ ਤੇ ਡੇਰੇ ਵਲੋਂ ਆਰਥਿਕ ਸਹਾਇਤਾ ਵੀ ਦਿੱਤੀ ਜਾ ਰਹੀ ਹੈ। ਨਵੀਂ ਦਿੱਲੀ ‘ਚ ਵੀ ਡੇਰਾ ਬਿਆਸ ਵਲੋਂ 10 ਹਜ਼ਾਰ ਬੈੱਡਾਂ ਵਾਲੇ ਕੁਆਰੰਟਾਈਨ ਸੈਂਟਰ ਦੀ ਵਿਵਸਥਾ ਕੀਤੀ ਗਈ ਹੈ। ਡੇਰੇ ਵਿਚ ਸਾਫ-ਸਫਾਈ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਤੇ ਨਾਲ ਹੀ ਸਾਫ-ਸੁਥਰੇ ਖਾਣੇ ਦਾ ਇੰਤਜ਼ਾਮ ਵੀ ਲੋਕਾਂ ਲਈ ਕੀਤਾ ਜਾ ਰਿਹਾ ਹੈ। ਸੈਨੇਟਾਈਜ਼ੇਸਨ ਦਾ ਵੀ ਪੂਰਾ ਇੰਤਜ਼ਾਮ ਸੈਂਟਰਾਂ ਵਿਚ ਕੀਤਾ ਗਿਆ ਹੈ ਤੇ ਹਰੇਕ ਵਿਅਕਤੀ ਲਈ ਸੈਂਟਰ ਵਿਚ ਰਹਿਣ ਵਾਸਤੇ ਪੁਖਤਾ ਪ੍ਰਬੰਧ ਕੀਤੇ ਗਏ ਹਨ।