Uncontrolled corona inਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਜਿਲ੍ਹਾ ਮੋਹਾਲੀ ਵਿਖੇ ਕੋਰੋਨਾ ਬੇਕਾਬੂ ਹੁੰਦਾ ਜਾ ਰਿਹਾ ਹੈ। ਸੋਮਵਾਰ ਜਿਲ੍ਹੇ ਵਿਚ ਕੋਵਿਡ-19 ਦੇ 31 ਨਵੇਂ ਪਾਜੀਟਿਵ ਮਾਮਲੇ ਸਾਹਮਣੇ ਆਏ। ਆਏ ਦਿਨ ਵੱਡੀ ਗਿਣਤੀ ਵਿਚ ਕੋਰੋਨਾ ਪਾਜੀਟਿਵ ਕੇਸ ਆਉਣ ਨਾਲ ਲੋਕਾਂ ਦੀ ਚਿੰਤਾ ਵਧ ਗਈ ਹੈ ਤੇ ਪ੍ਰਸ਼ਾਸਨ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ ਹੈ। ਜਿਲ੍ਹੇ ਵਿਚ ਕੋਰੋਨਾ ਕੇਸਾਂ ਦੀ ਗਿਣਤੀ 423 ਹੋ ਗਈ ਹੈ। ਕੁਲ ਐਕਟਿਵ ਕੇਸ 145 ਹਨ ਤੇ 271 ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਹਨ। ਹੁਣ ਤਕ ਮੋਹਾਲੀ ਵਿਚ ਕੋਰੋਨਾ ਨਾਲ 7 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।
ਅੱਜ ਜਿਹੜੇ ਕੋਰੋਨਾ ਪਾਜੀਟਿਵ ਮਾਮਲੇ ਸਾਹਮਣੇ ਆਏ ਹਨ ਉਹ ਸੈਕਟਰ-116 ਖਰੜ, ਸੈਕਟਰ-116 ਮੋਹਾਲੀ, ਸੈਕਟਰ-97, ਬਲੌਂਗੀ, ਲਾਲੜੂ, ਪੀਰ ਮੁਛੱਲਾ, ਅਵਿਨਾਸ਼ ਕਾਲੋਨੀ ਡੇਰਾਬੱਸੀ, ਦਸਮੇਸ਼ ਨਗਰ ਤੇ ਸੰਨੀ ਇਨਕਲੇਵ ਤੋਂ ਹਨ। ਚੰਡੀਗੜ੍ਹ ਵਿਚ ਵੀ ਹੁਣ ਤਕ 559 ਲੋਕਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ। 134 ਐਕਟਿਵ ਕੋਰੋਨਾ ਦੇ ਕੇਸ ਹਨ ਤੇ 417 ਮਰੀਜ਼ ਠੀਕ ਹੋ ਚੁੱਕੇ ਹਨ ਤੇ ਸ਼ਹਿਰ ਵਿਚ ਕੋਰੋਨਾ ਨਾਲ ਹੁਣ ਤਕ 8 ਵਿਅਕਤੀ ਆਪਣੀ ਜਾਨ ਗੁਆ ਬੈਠੇ ਹਨ।
ਸੂਬੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 7900 ਤਕ ਪੁੱਜ ਗਈ ਹੈ। ਪੰਜਾਬ ਵਿਚ ਸਭ ਤੋਂ ਵਧ ਕੇਸ ਜਿਲ੍ਹਾ ਜਲੰਧਰ ਤੋਂ ਹਨ। ਅੰਮ੍ਰਿਤਸਰ ਵਿਖੇ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 1111 ਤਕ ਪੁੱਜ ਗਈ ਹੈ। ਇਸੇ ਤਰ੍ਹਾਂ ਜਲੰਧਰ ‘ਚ 1217, ਸੰਗਰੂਰ ‘ਚ 641, ਪ’ਚ 297, ਰੋਪੜ ‘ਚ 128, ਮੋਗਾ ‘ਚ 143, ਫਰੀਦਕੋਟ ‘ਚ 153, ਕਪੂਰਥਲਾ ‘ਚ 128, ਫਿਰੋਜ਼ਪੁਰ ‘ਚ 157, ਫਾਜ਼ਿਲਕਾ ‘ਚ 105, ਬਠਿੰਡਾ ‘ਚ 141, ਬਰਨਾਲਾ ‘ਚ 74, ਮਾਨਸਾ ‘ਚ 63 ਕੋਰੋਨਾ ਪਾਜੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਸੂਬੇ ਵਿਚ ਕੋਰੋਨਾ ਨਾਲ 204 ਲੋਕਾਂ ਦੀ ਮੌਤ ਹੋ ਚੁੱਕੀ ਹੈ।