Protests by variousਨਵਤੇਜ ਹਿਊਮੈਨਿਟੀ ਹਸਪਤਾਲ ਦੇ ਸੰਚਾਲਕ ਨਵਤੇਜ ਸਿੰਘ ਗੁੱਗੂ ਨੂੰ ਸ਼ਨੀਵਾਰ ਥਾਣਾ ਸਿਟੀ ਪੁਲਿਸ ਨੇ ਅਦਾਲਤ ਵਿਚ ਪੇਸ਼ ਕੀਤਾ। ਥਾਣਾ ਸਿਟੀ ਇੰਚਾਰਜ ਐੱਸ. ਐੱਚ. ਓ. ਮੁਖਤਿਆਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਗੁੱਗੂ ਦੇ ਹਸਪਤਾਲ ਵਿਚ ਦੀਨਾਨਗਰ ਪੁਲਿਸ ਸਮੇਤ ਡਕੈਤੀ ਦੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਪੁੱਜੇ ਸਨ। ਡਕੈਤੀ ਆਪਣੀ ਟੁੱਟੀ ਲੱਤ ਦਾ ਇਲਾਜ ਕਰਵਾਉਣ ਲਈ ਉਥੇ ਪੁੱਜਾ ਸੀ ਜਿਸ ਦਾ ਐਮਰਜੈਂਸੀ ਇਲਾਜ ਕਰਕੇ ਨਵਤੇਜ ਵਲੋਂ ਉਸ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਸੀ। ਸੰਚਾਲਕ ਤੇ ਹਸਪਤਾਲ ਦੇ ਸਟਾਫ ਸਮੇਤ ਲਗਭਗ 19 ਲੋਕਾਂ ਨੇ ਉਨ੍ਹਾਂ ਦੇ ਸਰਕਾਰੀ ਕੰਮ ਵਿਚ ਰੁਕਾਵਟ ਪਾਈ ਤੇ ਸਰਕਾਰੀ ਕਾਰ ਦੇ ਸ਼ੀਸ਼ੇ ਵੀ ਤੋੜ ਦਿੱਤੇ। ਉਸ ਤੋਂ ਬਾਅਦ ਥਾਣਾ ਸਿਟੀ ਵਿਚ ਵੱਖ-ਵੱਖ ਥਾਰਾਵਾਂ ਤਹਿਤ ਗੁੱਗੂ ਅਤੇ ਉਸ ਦੇ ਸਾਥੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।
ਨਵਤੇਜ ਗੁੱਗੂ ਨੇ ਇਸ ਸਾਰੀ ਕਾਰਵਾਈ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ ਜਿਸ ਕਾਰਨ ਉਸ ਵੀਡੀਓ ਦੇ ਆਧਾਰ ‘ਤੇ ਪੁਲਿਸ ਨੇ ਨਵਤੇਜ ਗੁੱਗੂ ਨੂੰ ਪੁਲਿਸ ਜਾਂਚ ਵਿਚ ਰੁਕਾਵਟ ਪਾਉਣ ਅਤੇ ਪੁਲਿਸ ਨਾਲ ਧੱਕਾ-ਮੁੱਕੀ ਕਰਨ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਹੁਣ ਬਟਾਲਾ ਵਿਚ ਗੁੱਗੂ ਦੇ ਹੱਕ ਵਿਚ ਕਈ ਸਮਾਜ ਸੇਵੀ ਸੰਸਥਾਵਾਂ ਤੇ ਧਾਰਮਿਕ ਸੰਸਥਾਵਾਂ ਵਲੋਂ ਬਟਾਲਾ ਪੁਲਿਸ ਪ੍ਰਸ਼ਾਸਨ ਖਿਲਾਫ ਅਤੇ ਨਵਜੇਤ ਗੁੱਗੂ ਦੇ ਹੱਕ ਵਿਚ ਅੰਮ੍ਰਿਤਸਰ ਪਠਾਨਕੋਟ ਸੜਕ ਨੂੰ ਜਾਮ ਕਰਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਗੁੱਗੂ ਨੂੰ ਰਿਹਾਅ ਕੀਤਾ ਜਾਵੇ। ਉਥੇ ਇਨ੍ਹਾਂ ਵੱਖ-ਵੱਖ ਸੰਸਥਾਵਾਂ ਨਾਲ ਲੋਕ ਇਨਸਾਫ ਪਾਰਟੀ ਅਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਦਾ ਕਹਿਣਾ ਹੈ ਕਿ ਗੁੱਗੂ ਖਿਲਾਫ ਜੋ ਕੇਸ ਦਰਜ ਕੀਤਾ ਗਿਆ ਹੈ ਉਹ ਗਲਤ ਹੈ।