Another death in Corona : ਕੋਰੋਨਾ ਦਾ ਕਹਿਰ ਪੂਰੇ ਦੇਸ਼ ਵਿਚ ਵਧਦਾ ਜਾ ਰਿਹਾ ਹੈ। ਮੋਹਾਲੀ ਵਿਚ ਰੋਜ਼ਾਨਾ ਪਾਜੀਟਿਵ ਕੇਸਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਕੋਰੋਨਾ ਨਾਲ ਮੋਹਾਲੀ ਵਿਚ 8ਵੀਂ ਮੌਤ ਹੋਣ ਦੀ ਖਬਰ ਮਿਲੀ ਹੈ। ਮ੍ਰਿਤਕ ਦੀ ਪਛਾਣ ਹਲਕਾ ਡੇਰਾਬੱਸੀ ਦੇ ਪਿੰਡ ਜਵਾਹਰਪੁਰ ਦੇ 48 ਸਾਲਾ ਮੁਹੰਮਦ ਸੁਲੇਮਾਨ ਵਜੋਂ ਹੋਈ ਹੈ। ਉਕਤ ਵਿਅਕਤੀ ਦਾ ਚੰਡੀਗੜ੍ਹ ਦੇ ਸੈਕਟਰ-32 ਦੇ ਸਰਕਾਰੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਜਿਸ ਦੀ ਰਿਪੋਰਟ 7 ਜੁਲਾਈ ਨੂੰ ਕੋਰੋਨਾ ਪਾਜੀਟਿਵ ਪਾਈ ਗਈ ਸੀ।
ਮ੍ਰਿਤਕ ਵਿਅਕਤੀ ਦੇ ਸੰਪਰਕ ਵਿਚ ਆਉਣ ਨਾਲ 6 ਹੋਰ ਵਿਅਕਤੀਆਂ ਦੀ ਰਿਪੋਰਟ ਵੀ ਕੋਰੋਨਾ ਪਾਜੀਟਿਵ ਆਈ ਹੈ। ਮੋਹਾਲੀ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 423 ਤਕ ਪੁੱਜ ਗਈ ਹੈ। ਕੋਵਿਡ-19 ਮਰੀਜ਼ਾਂ ਦੀ ਗਿਣਤੀ ਵਧਣ ਨਾਲ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪ੍ਰਸ਼ਾਸਨ ਵਲੋਂ ਕੋਰੋਨਾ ਨੂੰ ਕੰਟਰੋਲ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਪੰਜਾਬ ‘ਚ ਕੋਰੋਨਾ ਦੀ ਦਹਿਸ਼ਤ ਵਧ ਦੀ ਜਾ ਰਹੀ ਹੈ, ਕਿਉਂਕਿ ਸੋਮਵਾਰ ਨੂੰ ਪਹਿਲੀ ਵਾਰ 384 ਪੌਜ਼ੇਟਿਵ ਕੇਸ ਆਏ ਹਨ। ਇਸ ਦੇ ਨਾਲ ਹੀ ਸ਼ੱਕੀਆਂ ਦੇ ਟੈਸਟ ਸੈਂਪਲ ਲੈਣ ਦੀ ਗਿਣਤੀ 400944 ਹੋ ਗਈ ਹੈ। ਮਰੀਜ਼ਾਂ ਦੀ ਗਿਣਤੀ ਹੁਣ 8348 ‘ਤੇ ਪਹੁੰਚ ਗਈ ਹੈ। ਸੋਮਵਾਰ ਨੂੰ 3 ਮਰੀਜ਼ਾਂ ਦੀ ਲੁਧਿਆਣਾ ਵਿੱਚ ਮੌਤ ਹੋ ਗਈ, 2 ਜਲੰਧਰ ਵਿੱਚ ਤੇ ਇੱਕ ਅੰਮ੍ਰਿਤਸਰ ਵਿੱਚ। ਛੇ ਨਵੀਆਂ ਮੌਤਾਂ ਤੋਂ ਬਾਅਦ ਹੁਣ ਸੂਬੇ ‘ਚ ਇਹ ਗਿਣਤੀ 211 ਹੋ ਗਈ ਹੈ। ਸੋਮਵਾਰ ਨੂੰ ਸਭ ਤੋਂ ਵੱਧ ਮਰੀਜ਼ ਪਟਿਆਲਾ ਤੋਂ 88, ਲੁਧਿਆਣਾ ਤੋਂ 79 ਅਤੇ 65 ਜਲੰਧਰ ਤੋਂ ਆਏ।