Corona positive escaped : ਐਤਵਾਰ ਨੂੰ ਰਾਤ 12 ਵਜੇ ਬਾਘਾਪੁਰਾਣਾ ਸਰਕਾਰੀ ਹਸਪਤਾਲ ਤੋਂ ਕੋਰੋਨਾ ਪਾਜੀਟਿਵ ਮਰੀਜ਼ ਫਰਾਰ ਹੋ ਗਿਆ ਸੀ, ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਫਰਾਰ ਦੋਸ਼ੀ ਨਸ਼ਾ ਸਮਗਲਿੰਗ ਦੇ ਮਾਮਲੇ ਵਿਚ ਜੇਲ ਵਿਚ ਬੰਦ ਸੀ। ਪੁਲਿਸ ਵਲੋਂ ਸਰਕਾਰੀ ਮੁਲਾਜ਼ਮ ਦੀ ਸ਼ਿਕਾਇਤ ‘ਤੇ ਦੋਸ਼ੀ ਬਲਕਾਰ ਸਿੰਘ, ਏ. ਐੱਸ.ਆਈ. ਲਖਬੀਰ ਸਿੰਘ, ਹਰਦੀਪ ਦਾਸ, ਹੌਲਦਾਰ ਰਵਿੰਦਰ ਕੁਮਾਰ ਤੇ ਗਗਨਦੀਪ ਸਿੰਘ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਕੋਰੋਨਾ ਪਾਜੀਟਿਵ ਆਉਣ ਤੋਂ ਬਾਅਦ ਸਰਕਾਰੀ ਹਸਪਤਾਲ ਵਿਚ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਸੀ। ਰਿਪੋਰਟ ਪਾਜੀਟਿਵ ਆਉਣ ਤੋਂ ਬਾਅਦ ਬਲਕਾਰ ਸਿੰਘ ਨੂੰ ਬਾਘਾਪੁਰਾਣਾ ਦੇ ਹਸਪਤਾਲ ਵਿਚ ਸ਼ਿਫਟ ਕੀਤਾ ਗਿਆ ਸੀ।
ਇਸੇ ਤਰ੍ਹਾਂ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਤੋਂ ਵੀ ਇਕ ਕੈਦੀ ਫਰਾਰ ਹੋ ਗਿਆ ਸੀ। ਸਬ-ਇੰਸਪੈਕਟਰ ਜਸਬੀਰ ਸਿੰਘ ਦੀ ਸ਼ਿਕਾਇਤ ‘ਤੇ ਹਵਾਲਾਤੀ ਸਿਕੰਦਰਲਾਲ ਨਿਵਾਸੀ ਪਿੰਡ ਸੋਫੀ ਜਲੰਧਰ ਤੇ ਏ. ਐੱਸ. ਆਈ. ਬਲਕਾਰਚੰਦ, ਅਵਤਾਰ ਚੰਦ, ਕਿਸ਼ਨ ਲਾਲ ਤੇ ਸੁਰਿੰਦਰਜੀਤ ਸਿੰਘ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਸਿਕੰਦਰ ਲਾਲ ਨੂੰ ਪਠਾਨਕੋਟ ਜੇਲ੍ਹ ਤੋਂ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। 12 ਜੁਲਾਈ ਨੂੰ ਚੈਕਿੰਗ ਦੌਰਾਨ ਸਿਕੰਦਰ ਲਾਲ ਗਾਇਬ ਸੀ।
ਸੂਬੇ ਵਿਚ ਕੋਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ। ਸੂਬੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 8000 ਤੋਂ ਪਾਰ ਹੋ ਗਈ ਹੈ। ਪੰਜਾਬ ਵਿਚ ਸਭ ਤੋਂ ਵਧ ਕੇਸ ਜਿਲ੍ਹਾ ਜਲੰਧਰ ਤੋਂ ਹਨ। ਅੰਮ੍ਰਿਤਸਰ ਵਿਖੇ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 1111 ਤਕ ਪੁੱਜ ਗਈ ਹੈ। ਇਸੇ ਤਰ੍ਹਾਂ ਜਲੰਧਰ ‘ਚ 1217, ਸੰਗਰੂਰ ‘ਚ 641, ਪ’ਚ 297, ਰੋਪੜ ‘ਚ 128, ਮੋਗਾ ‘ਚ 143, ਫਰੀਦਕੋਟ ‘ਚ 153, ਕਪੂਰਥਲਾ ‘ਚ 128, ਫਿਰੋਜ਼ਪੁਰ ‘ਚ 157, ਫਾਜ਼ਿਲਕਾ ‘ਚ 105, ਬਠਿੰਡਾ ‘ਚ 141, ਬਰਨਾਲਾ ‘ਚ 74, ਮਾਨਸਾ ‘ਚ 63 ਕੋਰੋਨਾ ਪਾਜੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਸੂਬੇ ਵਿਚ ਕੋਰੋਨਾ ਨਾਲ 205 ਲੋਕਾਂ ਦੀ ਮੌਤ ਹੋ ਚੁੱਕੀ ਹੈ।