6 doctors report in : ਕੋਵਿਡ-19 ਮਹਾਮਾਰੀ ਕਾਰਨ ਪੂਰੀ ਦੁਨੀਆ ਵਿਚ ਤੜਥੱਲੀ ਮਚੀ ਹੋਈ ਹੈ। ਆਏ ਦਿਨ ਸੂਬੇ ਵਿਚ ਕੋਰੋਨਾ ਪਾਜੀਟਿਵ ਕੇਸ ਵਧ ਰਹੇ ਹਨ। ਅੱਜ ਫਰੀਦਕੋਟ ਤੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਛੇ ਡਾਕਟਰ ਪੌਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿੱਚੋਂ ਪੰਜ ਡਾਕਟਰ ਆਰਥੋਪੀਡਿਕ ਵਿਭਾਗ ਦੇ ਹਨ। ਪਿਛਲੇ 6 ਦਿਨਾਂ ਵਿਚ ਹਸਪਤਾਲ ਦੇ 9 ਡਾਕਟਰ ਕੋਰੋਨਾ ਪਾਜੀਟਿਵ ਹੋ ਗਏ ਹਨ। ਡਾਕਟਰਾਂ ਤੋਂ ਇਲਾਵਾ ਫਰੀਦਕੋਟ ਵਿੱਚ ਇੱਕ ਆਈਏਐਸ ਅਧਿਕਾਰੀ ਦੀ ਮਾਂ ਵੀ ਕੋਰੋਨਾ ਪੌਜ਼ੇਟਿਵ ਆਈ ਹੈ। ਅਧਿਕਾਰੀ ਆਪਣੀ ਮਾਂ ਨਾਲ ਇਥੇ ਇਕ ਗੈਸਟ ਹਾਊਸ ‘ਚ ਰੁਕਿਆ ਸੀ। ਸਾਰੇ ਡਾਕਟਰਾਂ ਦੀ ਰਿਪੋਰਟ ਪਾਜੀਟਿਵ ਪਾਈ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਇਹ ਸਾਰੇ ਵਿਅਕਤੀ ਕੋਰੋਨਾ ਪਾਜੀਟਿਵ ਦੇ ਸੰਪਰਕ ਵਿਚ ਆਏ ਸਨ। ਦੋ ਦਿਨ ਪਹਿਲਾਂ, ਮੈਡੀਕਲ ਕਾਲਜ ਨੇ 15 ਹੋਰ ਮੈਡੀਕਲ ਵਿਦਿਆਰਥੀਆਂ ਅਤੇ ਜੂਨੀਅਰ ਨਿਵਾਸੀ ਡਾਕਟਰਾਂ ਨੂੰ ਤਿੰਨ ਕੋਰੋਨਵਾਇਰਸ ਕੇਸਾਂ ਦੇ ਸੰਪਰਕ ਵਿੱਚ ਆਉਣ ਦੇ ਸ਼ੱਕ ਤੋਂ ਬਾਅਦ ਕੁਆਰੰਟੀਨ ਕੀਤਾ ਸੀ। ਮੈਡੀਕਲ ਕਾਲਜ ਦੇ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਸਾਰੇ ਸੰਪਰਕਾਂ ਦੀਆਂ ਰਿਪੋਰਟ ਸੋਮਵਾਰ ਨੂੰ ਮਿਲੀਆਂ ਸਨ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਜ ਦੇ ਵੱਕ-ਵੱਖ ਹਸਪਤਾਲਾਂ ਵਿਚ ਇਸ ਸਮੇਂ 2388 ਮਰੀਜ਼ ਆਈਸੋਲੇਸ਼ਨ ਵਾਰਡ ਵਿਚ ਦਾਕਲ ਹਨ। 69 ਮਰੀਜ਼ਾਂ ਦੀ ਹਾਲਤ ਗੰਭੀਰ ਹੈ। ਸੋਮਵਾਰ ਨੂੰ ਲੁਧਿਆਣਾ ਵਿਚ ਸਭ ਤੋਂ ਵਧ 126 ਪਾਜੀਟਿਵ ਮਰੀਜ਼ ਸਾਹਮਣੇ ਆਏ।
ਸੂਬੇ ਵਿਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 8178 ਤਕ ਪੁੱਜ ਗਈ ਹੈ। 194 ਮਰੀਜ਼ ਠੀਕ ਹੋ ਕੇ ਘਰ ਵੀ ਜਾ ਚੁੱਕੇ ਹਨ ਤੇ 5586 ਮਰੀਜ਼ ਕੋਰੋਨਾ ਵਿਰੁੱਧ ਆਪਣੀ ਜੰਗ ਜਿੱਤ ਵੀ ਚੁੱਕੇ ਹਨ। ਸਿਹਤ ਵਿਭਾਗ ਤੋਂ ਮਿਲੇ ਅੰਕੜਿਆਂ ਮੁਤਾਬਕ ਰਾਜ ਵਿਚ ਹੁਣ ਤਕ 499944 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ।