ਭਾਰਤ ਅਤੇ ਚੀਨ ਬਾਰਡਰ ‘ਤੇ ਹੋਈ ਝੜੱਪ ਮਗਰੋਂ ਭਾਰਤ ਸਰਕਾਰ ਵੱਡਾ ਫੈਸਲਾ ਲੈਂਦਿਆਂ 59 ਚੀਨੀ ਐਪਸ ‘ਤੇ ਪਾਬੰਦੀ ਲਗਾ ਦਿੱਤੀ ਸੀ , ਜਿਹਨਾਂ ‘ਚੋਂ ਟਿਕਟੌਕ ਸਭ ਤੋਂ ਪ੍ਰਸਿੱਧ ਸੀ। ਕਈਆਂ ਲਈ ਕਮਾਈ ਕਈਆਂ ਲਈ ਮਨੋਰੰਜਨ ਦਾ ਸਾਧਨ ਸੀ। ਅਜਿਹੇ ‘ਚ ਜਲੰਧਰ ਦੇ ਸਾਫਟਵੇਅਰ ਇੰਜੀਨੀਅਰ ਡਾ. ਸੁਮੇਸ਼ ਸੈਣੀ ਨੇ ਦੇਸ਼ ਦੇ ਨੌਜਵਾਨਾਂ ਦੀ ਮੰਗ ਨੂੰ ਦੇਖਦਿਆਂ ਭਾਰਤ ‘ਚ ਹੀ Tic Tok ਐਪ ਡਿਵੈਲਪ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਗੂਗਲ ਨੇ ਵੀ ਇਸ ਨੂੰ ਅਪਰੂਵ ਕਰ ਦਿੱਤਾ ਹੈ ਅਤੇ ਜਲਦ ਹੀ ਟਿਕਟੌਕ ਸਟਾਰ ਨੂਰ ਅਤੇ ਹੋਰ ਕਈ ਸਟਾਰ ਇਸ ਐਪ ‘ਤੇ ਨਜ਼ਰ ਆ ਸਕਦੇ ਹਨ। ਇਸ ਐਪ ਦੇ ਨਾਂਅ ‘ਚ ਫੇਰ ਬਦਲ ਕਰਦਿਆਂ ਇਸਦਾ ਨਾਮ Tic Tok ਕਰ ਦਿੱਤਾ ਹੈ।