PM Modi address digital conclave: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਵਿਸ਼ਵ ਯੁਵਾ ਕੌਸ਼ਲ ਦਿਵਸ ਮੌਕੇ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਨਗੇ । ਇਹ ਦਿਨ ਸਕਿਲ ਇੰਡੀਆ ਮਿਸ਼ਨ ਦੇ ਸ਼ੁਰੂਆਤ ਦੀ 5ਵੀਂ ਵਰ੍ਹੇਗੰਢ ਦਾ ਪ੍ਰਤੀਕ ਹੈ । ਇਸ ਮੌਕੇ ਨੂੰ ਚਿੰਨ੍ਹਤ ਕਰਨ ਲਈ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਵੱਲੋਂ ਇੱਕ ਡਿਜੀਟਲ ਕਾਂਕਲੇਵ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਦਰਅਸਲ, ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸਕਿਲ ਇੰਡੀਆ ਮੁਹਿੰਮ ਦੀ ਸ਼ੁਰੂਆਤ ਕੀਤੀ । ਪ੍ਰਧਾਨ ਮੰਤਰੀ ਮੋਦੀ ਬੁੱਧਵਾਰ ਨੂੰ ਸਵੇਰੇ 11:10 ਵਜੇ ਭਾਸ਼ਣ ਦੇਣਗੇ । ਇਹ ਭਾਰਤ ਸਰਕਾਰ ਦੀ ਇੱਕ ਪਹਿਲ ਹੈ ਜੋ ਦੇਸ਼ ਦੇ ਨੌਜਵਾਨਾਂ ਨੂੰ ਸਕਿਲ ਸੈਟ ਨਾਲ ਮਜ਼ਬੂਤ ਬਣਾਉਣ ਲਈ ਸ਼ੁਰੂ ਕੀਤੀ ਗਈ ਹੈ, ਜੋ ਉਨ੍ਹਾਂ ਨੂੰ ਆਪਣੇ ਕੰਮ ਦੇ ਮਾਹੌਲ ਵਿੱਚ ਜ਼ਿਆਦਾ ਰੋਜਗਾਰਯੋਗ ਅਤੇ ਜ਼ਿਆਦਾ ਉਤਪਾਦਕ ਬਣਾਉਂਦੇ ਹਨ ।
ਇਹੀ ਨਹੀਂ ਸਕਿਲ ਇੰਡੀਆ ਕਈ ਖੇਤਰਾਂ ਵਿੱਚ ਕੋਰਸ ਵੀ ਪ੍ਰਦਾਨ ਕਰਦਾ ਹੈ ਜੋ ਰਾਸ਼ਟਰੀ ਕੌਸ਼ਲ ਯੋਗਤਾ ਫਰੇਮਵਰਕ (ਨੈਸ਼ਨਲ ਸਕਿਲ ਕਵਾਲੀਫਿਕੇਸ਼ਨ ਫਰੇਮਵਰਕ) ਦੇ ਤਹਿਤ ਉਦਯੋਗ ਅਤੇ ਸਰਕਾਰ ਦੋਵਾਂ ਵੱਲੋਂ ਮਾਨਤਾ ਪ੍ਰਾਪਤ ਮਾਨਕਾਂ ਨਾਲ ਜੁੜੇ ਹੁੰਦੇ ਹਨ । ਦੱਸ ਦੇਈਏ ਕਿ ਇਹ ਵਿਸ਼ੇਸ਼ ਕੋਰਸ ਇੱਕ ਵਿਅਕਤੀ ਨੂੰ ਕੰਮ ਦੇ ਵਿਵਹਾਰਕ ਵੰਡ ‘ਤੇ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਕਰਦਾ ਹੈ, ਇਸਦੇ ਨਾਲ ਹੀ ਉਸਨੂੰ ਆਪਣੀ ਤਕਨੀਕੀ ਮੁਹਾਰਤ ਵਧਾਉਣ ਵਿੱਚ ਵੀ ਮਦਦ ਕਰਦਾ ਹੈ ਤਾਂ ਕਿ ਉਹ ਆਪਣੀ ਨੌਕਰੀ ਦੇ ਪਹਿਲੇ ਦਿਨ ਲਈ ਤਿਆਰ ਹੋਣ ਅਤੇ ਕੰਪਨੀਆਂ ਨੂੰ ਉਸ ਨੂੰ ਆਪਣੇ ਨੌਕਰੀ ਪ੍ਰੋਫਾਇਲ ਲਈ ਸਿਖਲਾਈ ਵਿੱਚ ਨਿਵੇਸ਼ ਨਾ ਕਰਨਾ ਪਵੇ ।