sachin pilot says: ਰਾਜਸਥਾਨ ਵਿੱਚ ਬਗਾਵਤੀ ਰਵੱਈਆ ਦਿਖਾਉਣ ਵਾਲੇ ਸਚਿਨ ਪਾਇਲਟ ਨੂੰ 14 ਜੁਲਾਈ ਨੂੰ ਸੂਬਾ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਅਸ਼ੋਕ ਗਹਿਲੋਤ ਖ਼ਿਲਾਫ਼ ਮੋਰਚਾ ਖੋਲ੍ਹਣਾ ਸਚਿਨ ਪਾਇਲਟ ਨੂੰ ਮਹਿੰਗਾ ਪਿਆ ਹੈ ਅਤੇ ਕਾਂਗਰਸ ਨੇ ਦੋਸ਼ ਲਾਇਆ ਕਿ ਪਾਇਲਟ ਨੇ ਸਰਕਾਰ ਨੂੰ ਭੰਗ ਕਰਨ ਲਈ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਸਾਜ਼ਿਸ਼ ਰਚੀ ਸੀ। ਇਸ ਰਾਜਨੀਤਿਕ ਖੇਡ ਤੋਂ ਬਾਅਦ ਸਚਿਨ ਪਾਇਲਟ ਨੇ ਆਪਣਾ ਪਹਿਲਾ ਇੰਟਰਵਿਉ ਦਿੱਤਾ ਹੈ, ਸਚਿਨ ਨੇ ਕਿਹਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਨਾਲ ਸੰਪਰਕ ਵਿੱਚ ਨਹੀਂ ਹਨ ਅਤੇ ਨਾ ਹੀ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਹਨ।
ਪਾਇਲਟ ਨੇ ਕਿਹਾ ਮੈਂ ਅਸ਼ੋਕ ਗਹਿਲੋਤ ਨਾਲ ਨਾਰਾਜ਼ ਨਹੀਂ ਹਾਂ ਅਤੇ ਨਾ ਹੀ ਮੈਂ ਕੋਈ ਵਿਸ਼ੇਸ਼ ਸ਼ਕਤੀ ਮੰਗ ਰਿਹਾ ਹਾਂ। ਮੈਂ ਸਿਰਫ ਇਹੀ ਚਾਹੁੰਦਾ ਹਾਂ ਕਿ ਕਾਂਗਰਸ ਸਰਕਾਰ ਰਾਜਸਥਾਨ ‘ਚ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇ ਜੋ ਚੋਣਾਂ ਦੌਰਾਨ ਕੀਤੇ ਗਏ ਸਨ। ਅਸੀਂ ਚੋਣਾਂ ‘ਚ ਵਸੁੰਧਰਾ ਰਾਜੇ ਦੀ ਸਰਕਾਰ ਖ਼ਿਲਾਫ਼ ਮੁਹਿੰਮ ਚਲਾਈ ਸੀ, ਜਿਸ ਵਿੱਚ ਗ਼ੈਰਕਾਨੂੰਨੀ ਮਾਈਨਿੰਗ ਦਾ ਮਸਲਾ ਸੀ ਪਰ ਸੱਤਾ ‘ਚ ਆਉਣ ਤੋਂ ਬਾਅਦ ਅਸ਼ੋਕ ਗਹਿਲੋਤ ਜੀ ਨੇ ਕੁੱਝ ਨਹੀਂ ਕੀਤਾ ਅਤੇ ਉਸੇ ਰਾਹ ਤੇ ਚੱਲ ਪਏ। ਪਿੱਛਲੇ ਸਾਲ ਰਾਜਸਥਾਨ ਹਾਈ ਕੋਰਟ ਨੇ ਪਹਿਲਾਂ ਦੇ ਇੱਕ ਫੈਸਲੇ ਨੂੰ ਪਲਟ ਦਿੱਤਾ ਸੀ ਅਤੇ ਵਸੁੰਧਰਾ ਰਾਜੇ ਨੂੰ ਬੰਗਲਾ ਖਾਲੀ ਕਰਨ ਲਈ ਕਿਹਾ ਸੀ, ਪਰ ਅਸ਼ੋਕ ਗਹਿਲੋਤ ਸਰਕਾਰ ਨੇ ਇਸ ਫੈਸਲੇ ਨੂੰ ਲਾਗੂ ਕਰਨ ਦੀ ਬਜਾਏ ਇਸ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਇੱਕ ਪਾਸੇ ਅਸ਼ੋਕ ਗਹਿਲੋਤ ਸਾਬਕਾ ਮੁੱਖ ਮੰਤਰੀ ਦੀ ਮਦਦ ਕਰ ਰਹੇ ਹਨ ਅਤੇ ਦੂਜੇ ਪਾਸੇ ਉਹ ਮੈਨੂੰ ਅਤੇ ਮੇਰੇ ਸਮਰਥਕਾਂ ਨੂੰ ਰਾਜਸਥਾਨ ਦੇ ਵਿਕਾਸ ਵਿੱਚ ਕੰਮ ਕਰਨ ਲਈ ਜਗ੍ਹਾ ਨਹੀਂ ਦੇ ਰਹੇ। ਅਧਿਕਾਰੀਆਂ ਨੂੰ ਕਿਹਾ ਗਿਆ ਕਿ ਉਹ ਮੇਰੇ ਹੁਕਮਾਂ ਦੀ ਪਾਲਣਾ ਨਾ ਕਰਨ, ਫਾਈਲਾਂ ਮੈਨੂੰ ਨਹੀਂ ਭੇਜੀਆਂ ਜਾ ਰਹੀਆਂ। ਵਿਧਾਇਕਾਂ ਦੀ ਪਾਰਟੀ ਜਾਂ ਮੰਤਰੀ ਮੰਡਲ ਦੀ ਮਹੀਨਿਆਂ ਤੋਂ ਮੀਟਿੰਗ ਨਹੀਂ ਹੋ ਰਹੀ ਹੈ। ਜੇ ਮੈਂ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਨਹੀਂ ਕਰ ਸਕਦਾ ਤਾਂ ਅਜਿਹੇ ਅਹੁਦੇ ਦਾ ਫ਼ਾਇਦਾ ਕੀ ਹੈ।
ਇਹ ਸਿਰਫ ਮੁੱਖ ਮੰਤਰੀ ਬਣਨ ਦੀ ਗੱਲ ਨਹੀਂ ਹੈ, ਮੈਂ ਮੁੱਖ ਮੰਤਰੀ ਦੇ ਅਹੁਦੇ ਬਾਰੇ ਗੱਲ ਕੀਤੀ ਜਦੋਂ ਮੈਂ 2018 ਵਿੱਚ ਪਾਰਟੀ ਦੀ ਜਿੱਤ ਦੀ ਅਗਵਾਈ ਕੀਤੀ। ਮੇਰੇ ਕੋਲ ਸਹੀ ਦਲੀਲਾਂ ਸਨ। ਜਦੋਂ ਮੈਂ ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ, ਪਾਰਟੀ 200 ਵਿੱਚੋਂ 21 ਸੀਟਾਂ ‘ਤੇ ਆ ਗਈ ਸੀ। ਮੈਂ ਪੰਜ ਸਾਲ ਕੰਮ ਕੀਤਾ ਅਤੇ ਗਹਿਲੋਤ ਜੀ ਨੇ ਇੱਕ ਸ਼ਬਦ ਨਹੀਂ ਬੋਲਿਆ। ਪਰ ਚੋਣਾਂ ਵਿੱਚ ਜਿੱਤ ਤੋਂ ਤੁਰੰਤ ਬਾਅਦ ਗਹਿਲੋਤ ਜੀ ਨੇ ਮੁੱਖ ਮੰਤਰੀ ਦੇ ਅਹੁਦੇ ਲਈ ਕੀਤੇ ਦਾਅਵਾ ਕਰ ਦਿੱਤਾ। ਤਜ਼ਰਬੇ ਦੇ ਮੁੱਦੇ ‘ਤੇ, ਉਨ੍ਹਾਂ ਦਾ ਤਜਰਬਾ ਕੀ ਹੈ? 2018 ਤੋਂ ਪਹਿਲਾਂ, ਉਹ ਦੋ ਵਾਰ ਮੁੱਖ ਮੰਤਰੀ ਬਣ ਚੁੱਕੇ ਹਨ, ਪਾਰਟੀ ਦੋ ਚੋਣਾਂ ‘ਚ ਉਨ੍ਹਾਂ ਦੀ ਅਗਵਾਈ ਵਿੱਚ 56 ਅਤੇ 26 ਤੱਕ ਪਹੁੰਚ ਗਈ। ਇਸ ਤੋਂ ਬਾਅਦ ਵੀ ਉਨ੍ਹਾਂ ਨੂੰ ਤੀਜੀ ਵਾਰ ਮੁੱਖ ਮੰਤਰੀ ਬਣਾਇਆ ਗਿਆ। ਹਾਂ, ਮੈਂ ਰਾਹੁਲ ਗਾਂਧੀ ਦੇ ਫੈਸਲੇ ਨੂੰ ਸਵੀਕਾਰ ਕਰ ਲਿਆ ਅਤੇ ਉਹ ਮੁੱਖ ਮੰਤਰੀ ਬਣੇ। ਰਾਹੁਲ ਦੇ ਕਹਿਣ ‘ਤੇ ਮੈਂ ਡਿਪਟੀ ਸੀ.ਐੱਮ.ਬਣਿਆ। ਰਾਹੁਲ ਗਾਂਧੀ ਨੇ ਸ਼ਕਤੀ ਦੇ ਬਰਾਬਰ ਹਿੱਸੇਦਾਰੀ ਦੀ ਗੱਲ ਕੀਤੀ ਸੀ, ਪਰ ਗਹਿਲੋਤ ਜੀ ਨੇ ਮੈਨੂੰ ਸਾਈਡ ‘ਤੇ ਕਰਨਾ ਸ਼ੁਰੂ ਕਰ ਦਿੱਤਾ।