Punjab’s Kapurthala workshop : ਪੰਜਾਬ ਦੇ ਕਪੂਰਥਲਾ ਰੇਲ ਕੋਚ ਫੈਕਟਰੀ ਨੇ ਕੋਰੋਨਾ ਵਾਇਰਸ ਦੇ ਖਤਰੇ ਨਾਲ ਨਿਪਟਣ ਲਈ ਪੋਸਟ ਕੋਵਿਡ ਕੋਚ ਤਿਆਰ ਕੀਤਾ ਹੈ। ਇਸ ਨਾਲ ਰੇਲ ਯਾਤਰਾ ਦੌਰਾਨ ਕੋਰੋਨਾ ਵਾਇਰਸ ਦਾ ਸੰਕਟ ਘੱਟ ਹੋਵੇਗਾ। ਯਾਤਰੀਆਂ ਦੀ ਸਹੂਲਤ ਲਈ ਡਿਜ਼ਾਈਨ ਵਿਚ ਕਈ ਤਬਦੀਲੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਪੋਸਟ ਕੋਵਿਡ ਕੋਚ ਵਿਚ ਹੈਂਡ ਫ੍ਰੀ ਸਹੂਲਤਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਵਿਚ ਬਾਂਹ ਨਾਲ ਖੁੱਲ੍ਹਣ ਵਾਲੇ ਦਰਵਾਜ਼ੇ, ਹੈਂਡ ਫ੍ਰੀ ਵਾਸ਼ ਬੇਸਿਨ, ਫੁੱਟ ਆਪ੍ਰੇਟਿਡ ਬਾਥਰੂਮ ਤੇ ਪਲਾਜ਼ਮਾ ਆਯੋਨਾਈਜਰ ਨਾਲ ਲੈਸ ਏ. ਸੀ. ਡਕਟ ਤੋਂ ਲੰਘ ਕੇ ਠੰਡੀਆਂ ਹਵਾ ਰੇਲ ਯਾਤਰੀਆਂ ਨੂੰ ਗਰਮੀ ਤੋਂ ਰਾਹਤ ਮਿਲੇਗੀ।
ਆਰ. ਸੀ. ਐੱਫ. ਕਪੂਰਥਲਾ ਨੇ ਲਗਭਗ 2.5 ਕਰੋੜ ਪ੍ਰਤੀ ਕੋਚ ਦੀ ਲਾਗਤ ਵਾਲੀਆਂ ਦੋ ਏ. ਸੀ. ਅਤੇ ਦੋ ਨਾਨ ਏ. ਸੀ. ਪੋਸਟ ਕੋਵਿਡ ਕੋਚ ਤਿਆਰ ਕੀਤੇ ਹਨ। ਇਨ੍ਹਾਂ ਵਿਚ ਕੋਵਿਡ ਦੇ ਮੱਦੇਨਜ਼ਰ ਚਾਰ ਫੀਚਰਸ ਵਿਚ ਤਬਦੀਲੀਆਂ ਕੀਤੀਆਂ ਗਈਆਂ ਹਨ। ਜੀ. ਐੱਮ. ਰਵਿੰਦਰ ਗੁਪਤਾ ਨੇ ਦੱਸਿਆ ਕਿ ਵਾਇਰਸ ਦੇ ਖਤਰੇ ਨੂੰ ਰੋਕਣ ਲਈ ਲੇਵੋਟਰੀ ਡੋਰ, ਕੰਪਾਰਟਮੈਂਟ ਡੋਰ, ਫਲੱਸ਼ ਵਾਲਵ ‘ਤੇ ਫੁੱਟ ਆਪ੍ਰੇਟਿਡ ਸਹੂਲਤ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਾਰੇ ਕੋਚਾਂ ਵਿਚ ਕਾਪਰ ਕੋਟੇਡਹੈਂਡਲ ਤੇ ਕੁੰਡੀਆਂ ਲਗਾਈਆਂ ਗਈਆਂ ਹਨ।
ਉਨ੍ਹਾਂ ਦਾਅਵਾ ਕੀਤਾ ਕਿ ਕਾਪਰ ਵਿਚ ਐਂਟੀ ਮਾਈਕ੍ਰੋਬੀਅਲ ਗੁਣ ਹੁੰਦੇ ਹਨ ਇਸ ਲਈ ਇਹ ਕੁਝ ਹੀ ਘੰਟਿਆਂ ਵਿਚ ਇਸ ‘ਤੇ ਲੱਗੇ ਵਾਇਰਸ ਨੂੰ ਖਤਮ ਕਰ ਦਿੰਦੇ ਹਨ। ਇਸ ਤੋਂ ਇਲਾਵਾ ਪਲਾਜ਼ਮਾ ਆਓਨਾਈਜਰ ਏਅਰ ਉਪਕਰਮਾਂ ਦੀ ਵਿਵਸਥਾ ਵੀ ਕੋਚਾਂ ਵਿਚ ਕੀਤੀ ਗਈ ਹੈ ਜਿਸ ਵਿਚ ਹਵਾ ਡਿਸਇੰਫੈਕਟ ਤੇ ਫਿਲਟਰ ਹੋ ਕੇ ਕੋਚ ਦੇ ਅੰਦਰ ਦਾਖਲ ਹੋਵੇਗੀ। ਜੀ. ਐੱਮ. ਨੇ ਦੱਸਿਆ ਕਿ ਇਨ੍ਹਾਂ ਪੋਸਟ ਕੋਵਿਡ ਕੋਚਾਂ ਅੰਦਰ ਟਾਈਟੇਨੀਅਮ ਡਾਇਆਕਸਾਈਡ ਦੀ ਨੈਨੋ ਕੋਟਿੰਗ ਕੀਤੀ ਗਈ ਹੈ ਜੋ ਵਾਤਾਵਰਣ ਦੇ ਅਨੁਕੂਲ ਜਲ ਆਧਾਰਿਤ ਕੋਟਿੰਡ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਕੋਚ ਰੇਲ ਯਾਤਰੀਆਂ ਵਿਚ ਬਿਨਾਂ ਡਰ ਦੇ ਰੇਲ ਯਾਤਰਾ ਕਰਨ ਦਾ ਆਤਮਵਿਸ਼ਵਾਸ ਪੈਦਾ ਕਰਨਗੇ ਅਤੇ ਕੋਰੋਨਾ ਦੇ ਖਤਰਨਾਕ ਖਤਰੇ ਨਾਲ ਲੜਨ ਵਿਚ ਮਦਦ ਕਰਨ ਨੂੰ ਪੂਰੀ ਤਰ੍ਹਾਂ ਤੋਂ ਸਮਰੱਥ ਹੈ।