The people of Malerkotla : ਪੰਜਾਬ ਦੇ ਮਾਲਰੇਕੋਟਲਾ ਸ਼ਹਿਰ ਵਿਚ ਵੱਡੀ ਗਿਣਤੀ ਵਿਚ ਮੁਸਲਿਮ ਰਹਿੰਦੇ ਹਨ। ਇਥੇ ਮੈਡੀਕਲ ਕਾਲਜ ਖੁੱਲ੍ਹਣ ਨਾਲ ਲੋਕਾਂ ਨੂੰ ਬਹੁਤ ਫਾਇਦਾ ਮਿਲ ਸਕਦਾ ਹੈ। ਇਥੇ 31 ਫੀਸਦੀ ਲੋਕ ਅਨਪੜ੍ਹ ਹਨ। ਅਜਿਹੇ ਵਿਚ ਮਾਲੇਰੋਕਟਲਾ ‘ਚ ਮੈਡੀਕਲ ਕਾਲਜ ਦਾ ਖੁੱਲ੍ਹਣਾ ਬਹੁਤ ਮਹੱਤਵ ਰੱਖਦਾ ਹੈ ਕਿਉਂਕਿ ਮਾਲੇਰਕੋਟਲਾ ਦੇਲੋਕਾਂ ਨੇ ਵੰਡ ਤੋਂ ਬਾਅਦ ਤੋਂ ਹੀ ਭਾਰਤ ਵਿਚ ਹੀ ਵਸਣ ਦਾ ਇਰਾਦਾ ਕੀਤਾ ਹੋਇਆ ਸੀ। ਹੁਣ ਇਥੋਂ ਦੇ ਲੋਕਾਂ ਨੂੰ ਆਜ਼ਾਦੀ ਦੇ ਲਗਭਗ 73 ਸਾਲਾਂ ਬਾਅਦ ਮੈਡੀਕਲ ਕਾਲਜ ਦੀ ਸੌਗਾਤ ਮਿਲੇਗੀ।
ਮਾਲਵਾ ਵਿਚ ਇਸ ਤੋਂ ਪਹਿਲਾਂ 6 ਮੈਡੀਕਲ ਕਾਲਜ ਹਨ ਤੇ ਮਾਲੇਰਕੋਟਲਾ ਵਿਚ ਕਾਲਜ ਖੁੱਲ੍ਹਣ ਨਾਲ 7ਵਾਂ ਮੈਡੀਕਲ ਕਾਲਜ ਤਿਆਰ ਹੋ ਜਾਵੇਗਾ। ਦੁਆਬਾ ਵਿਚ ਸਿਰਫ ਇਕੋ ਮੈਡੀਕਲ ਕਾਲਜ ਜਲੰਧਰ ਵਿਖੇ ਪਿਮਸ ਹੈ। ਹੁਣ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਏਮਸ ਵਿਖੇ ਵੀ ਮੈਡੀਕਲ ਕਾਲਜ ਖੋਲ੍ਹਣ ਦੀ ਇਜਾਜ਼ਤ ਮੰਗ ਲਈ ਹੈ ਜਿਸ ਨਾਲ ਦੁਆਬਾ ਵਿਚ ਹੁਣ ਦੋ ਮੈਡੀਕਲ ਕਾਲਜ ਹੋ ਜਾਣਗੇ।
ਮਾਲੇਰਕੋਟਲਾ ਸ਼ਹਿਰ ਦੀ ਇਕ ਹੋਰ ਖਾਸੀਅਤ ਇਹ ਹੈ ਕਿ ਇਥੇ ਮੰਦਰ ਤੇ ਮਸਜਿਦ ਦੀ 9 ਇੰਚ ਦੀ ਸਾਂਝੀ ਦੀਵਾਰ ਹੈ। ਮਸਜਿਦ ਪੁਰਾਣੀ ਹੈ ਪਰ ਮੰਦਰ ਨਵਾਂ ਹੈ। ਜਦੋਂ ਮੰਦਰ ਬਣਾਇਆ ਗਿਆ ਤਾਂ ਮੁਸਲਿਮ ਲੋਕਾਂ ਨੇ ਮਠਿਆਈ ਵੰਡੀ ਸੀ। ਪੰਜਾਬ ਵਿਚ ਇਸ ਸਮੇਂ 9 ਮੈਡੀਕਲ ਕਾਲਜ ਗੁਰੂ ਰਾਮ ਦਾਸ ਮੈਡੀਕਲ ਕਾਲਜ ਅੰਮ੍ਰਿਤਸਰ, ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਪਿਮਸ ਜਲੰਧਰ, ਡੀ. ਐੱਮ. ਸੀ. ਲੁਧਿਆਣਾ, ਸੀ. ਐੱਮ. ਸੀ. ਲੁਧਿਆਣਾ, ਸਰਕਾਰੀ ਮੈਡੀਕਲ ਕਾਲਜ ਪਟਿਆਲਾ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ, ਏਮਸ ਬਠਿੰਡਾ ਤੇ ਆਦੇਸ਼ ਯੂਨੀਵਰਸਿਟੀ ਬਠਿੰਡਾ ਹੈ। ਇਸ ਤੋਂ ਇਲਾਵਾ ਸੂਬੇ ਵਿਚ ਤਿੰਨ ਨਵੇਂ ਮੈਡੀਕਲ ਕਾਲਜ ਬਣਨ ਜਾ ਰਹੇ ਹਨ। ਮੋਹਾਲੀ ਵਿਖੇ ਸਰਕਾਰੀ ਹਸਪਤਾਲ ਤੇ ਮੈਡੀਕਲ ਕਾਲਜ, ਏਮਸ ਹੁਸ਼ਿਆਰਪੁਰ ਤੇ ਮਾਲੇਰਕੋਟਲਾ ਮੈਡੀਕਲ ਕਾਲਜ।