punjabi singer sidhumoosewala bail:ਹਮੇਸ਼ਾਂ ਹੀ ਵਿਵਾਦਾਂ ਵਿੱਚ ਰਹਿਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਆਲਾ ਨੂੰ ਰਾਹਤ ਦੀ ਖਬਰ ਮਿਲਦੇ ਦਿਖਾਈ ਦੇ ਰਹੀ ਹੈ। ਦੱਸ ਦੇਈਏ ਕਿ ਜਿੱਥੇ ਕਿ ਪੰਜਾਬੀ ਸਿੰਗਰ ਸਿੱਧੂ ਮੂਸੇਆਲਾ ਨੇ ਹਾਲ ਹੀ ਵਿੱਚ ਲਾਕਡਾਊਨ ਦੌਰਾਨ ਦਫਾ 144 ਦੀ ਉਲਘੰਣਾ ਕਰਕੇ ਜਿਲ੍ਹੇ ਦੇ ਪਿੰਡ ਬਡਬਰ ਵਿੱਚ ਨਿਜੀ ਰਾਈਫਲ ਰੇਂਜ ਵਿੱਚ ਏ.ਕੇ 47 ਅਸਾਲਟ ਰਾਈਫਲ ਦੇ ਨਾਲ ਪੁਲਿਸ ਵਾਲਿਆਂ ਨੂੰ ਨਾਲ ਲੈ ਕੇ ਫਾਈਰਿੰਗ ਕੀਤੀ ਸੀ ਉਹ ਮਾਮਲਾ ਹੁਣ ਸ਼ਾਂਤ ਹੋ ਗਿਆ ਜੀ ਹਾਂ ਸਿੱਧੂ ਮੂਸੇਆਲਾ ਨੂੰ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਜਮਾਨਤ ਮਿਲ ਗਈ ਹੈ। ਇਹ ਹੀ ਨਹੀਂ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਸ ਕੇਸ ਵਿੱਚ ਸ਼ਾਮਿਲ ਪੁਲਿਸ ਮੁਲਾਜਮਾਂ ਨੂੰ ਵੀ ਇੱਕ ਇੱਕ ਕਰਕੇ ਜਮਾਨਤ ਮਿਲ ਚੁੱਕੀ ਹੈ।
ਦੱਸ ਦੇਈਏ ਕਿ ਕਰਫਿਊ ਦੌਰਾਨ ਸਿੱਧੂ ਮੂਸੇਆਲਾ ਦਾ ਕੁੱਝ ਪੁਲਿਸ ਮੁਲਾਜਮਾਂ ਨਾਲ ਫਾਈਰਿੰਗ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਫਾਈਰਿੰਗ ਚਲਾਉਂਦੇ ਹੋਏ ਦੀ ਸਿੰਗਰ ਅਤੇ ਕੁੱਝ ਮੁਲਾਜਮਾਂ ਦੀ ਵੀਡੀਓ ਦੇਖਦੇ ਹੀ ਦੇਖਦੇ ਖੂਬ ਵਾਇਰਲ ਵੀ ਹੋਈ ਸੀ।ਜਿਸ ਤੋਂ ਬਾਅਦ ਸਿੱਧੂ ਮੂਸੇਆਲਾ ਤੇ ਕੁੱਝ ਪੁਲਿਸ ਮੁਲਾਜਮਾਂ ਦੇ ਖਿਲਾਫ ਮਾਮਲਾ ਦਰਜ ਹੋ ਗਿਆ।ਪਰ ਕੁੱਝ ਸਮਾਜ ਸੇਵੀ ਸੰਸਥਾਵਾਂ ਵਲੋਂ ਮਾਮਲਾ ਚੁੱਕਣ ਤੋਂ ਬਾਅਦ ਸਿੱਧੂ ਮੂਸੇਆਲਾ ਤੇ ਪੁਲਿਸ ਮੁਲਾਜਮਾਂ ਦੇ ਖਿਲਾਫ ਆਰਮਜ਼ ਐਕਟ ਦੀ ਧਾਰਾ ਜੋੜ ਦਿੱਤੀ ਗਈ , ਇਹ ਹੀ ਨਹੀਂ ਮੂਸੇਆਲਾ ਤੇ ਗੈਰ ਜਮਾਨਤੀ ਵਾਰੰਟ ਵੀ ਜਾਰੀ ਹੋ ਚੁੱਕੇ ਹਨ।
ਤੁਹਾਨੂੰ ਦੱਸ ਦੇਈਏ ਕਿ ਸੰਗਰੂਰ ਕੋਰਟ ਤੋਂ ਹੁਣ ਸਿੱਧੂ ਮੂਸੇਵਾਲਾ ਨੂੰ ਸੰਗਰੂਰ ਕੋਰਟ ਵਲੋਂ ਪੱਕੀ ਜਮਾਨਤ ਮਿਲ ਗਈ ਹੈ।ਤੁਹਾਨੂੰ ਦੱਸ ਦੇਈਏ ਕਿ ਲਾਕਡਾਊਨ ਦੌਰਾਨ ਸਿੱਧੂ ਮੂਸੇਆਲਾ ਦੀ ਸੰਗਰੂਰ ਦੀ ਲੱਡਾ ਕੋਠੀ ਵਿੱਚ ਸ਼ੂਟਿੰਗ ਰੇਂਜ ਵਿੱਚ ਫਾਈਰਿੰਗ ਰਦੇ ਹੋਏ ਟਿੱਕ ਟੌਕ ਵੀਡੀਓ ਖੂਬ ਵਾਇਰਲ ਹੋਈ ਸੀ।ਜਿਸ ਵਿਚ ਪੁਲਿਸ ਨੇ 9 ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਸੀ।ਇਹ ਹੀ ਨਹੀਂ ਇਸ ਤੋਂ ਪਹਿਲਾਂ ਸਿੱਧੂ ਮੂਸੇਆਲਾ ਨੂੰ ਐਨੀਟੀਸੀਪੇਟਰੀ ਬੇਲ ਦਿੱਤੀ ਸੀ।
ਸਿੱਧੂ ਮੂਸੇਆਲਾ ਦੇ ਵਕੀਲ ਗਗਨਦੀਪ ਸੀਬੀਆਈ ਦਾ ਕਹਿਣਾ ਹੇ ਕਿ 5 ਜੂਨ ਨੂੰ ਦੂਰੀ ਸਦਰ ਪੁਲਿਸ ਸਟੇਸ਼ਨ ਵਿੱਚ ਇੱਕ ਮਾਮਲਾ ਦਰਜ ਹੋਇਆ ਸੀ ਜਿਸ ਵਿੱਚ ਲੱਡਾ ਕੋਠੀ ਸ਼ੂਟਿੰਗ ਰੇਂਜ ਵਿੱਚ ਸਿੱਧੂ ਅਤੇ ਦੂਜੇ ਕਈ ਲੋਕ ਫਾਈਰਿੰਗ ਕਰਦੇ ਟਿਕ ਟੌਕ ਵੀਡੀਓ ਵਾਇਰਲ ਹੋਇਆ ਸੀ ਜਿਸ ਤੇ ਆਧਾਰ ਤੇ ਅੱਠ ਲੋਕਾਂ ਨੂੰ ਜਮਾਨਤ ਮਿਲ ਚੁੱਕੀ ਸੀ ਪਰ ਸਿੱਧੂ ਮੂਸੇਵਾਲਾ ਨੂੰ ਐਨੀਟੀਸੀਪੇਟਰੀ ਬੇਲ ਮਿਲੀ ਸੀ ਜਿਸ ਤੋਂ ਬਾਅਦ ਕੋਰਟ ਵਿੱਚ ਅੱਜ ਆਪਣਾ ਪੱਖ ਪੇਸ਼ ਕੀਤਾ ਗਿਆ ਜਿੱਥੇ ਅੱਜ ਸਾਨੂੰ ਪੱਕੀ ਜਮਾਨਤ ਮਿਲ ਗਈ ਕਿਉਂਕਿ ਪਹਿਲਾਂ ਸਾਨੂੰ ਜਾਂਚ ਦਾ ਹਿੱਸਾ ਬਣਨ ਦੇ ਲਈ ਇੱਕ ਹਫਤੇ ਵਿੱਚ ਪੂਰੀ ਕਰਨ ਦੇ ਲਈ ਕਿਹਾ ਗਿਆ ਸੀ।ਜਿਸ ਤੇ ਸਿੱਧੂ ਨੇ ਪੁਲਿਸ ਦਾ ਸਾਥ ਦਿੱਤਾ ਅਤੇ ਅੱਗੇ ਮਾਮਲੇ ਜਾਂਚ ਹੋ ਰਹੀ ਹੈ।