2 deaths including : ਅੰਮ੍ਰਿਤਸਰ ਵਿਚ ਕੋਰੋਨਾ ਨੇ ਤੜਥੱਲੀ ਮਚਾਈ ਹੋਈ ਹੈ। ਅੱਜ ਉਥੇ ਕੋਰੋਨਾ ਦੇ 11 ਨਵੇਂ ਮਾਮਲਿਆਂ ਸਮੇਤ 2 ਮਰੀਜ਼ ਕੋਰੋਨਾ ਦੀ ਜੰਗ ਹਾਰ ਗਏ। ਅੰਮ੍ਰਿਤਸਰ ਵਿਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 1147 ਤਕ ਪੁੱਜ ਗਈ ਹੈ ਜਿਨ੍ਹਾਂ ਵਿਚੋਂ 920 ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਹਨ। ਜਿਲ੍ਹੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 58 ਤਕ ਪੁੱਜਗਈ ਹੈ।
ਸਿਹਤ ਵਿਭਾਗ ਵਲੋਂ ਕੀਤੇ ਜਾ ਰਹੇ ਸਾਰੇ ਦਾਅਵੇ ਫੇਲ ਸਾਬਤ ਹੋ ਰਹੇ ਹਨ। ਲਗਾਤਾਰ ਇੰਨੀ ਵੱਡੀ ਗਿਣਤੀ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਆਉਣ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਭਾਵੇਂ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਕੋਵਿਡ-19 ਪ੍ਰਤੀ ਜਾਗਰੂਕ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਨ੍ਹਾਂ ਸਭ ਦੇ ਬਾਵਜੂਦ ਕੋਰੋਨਾ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਕੋਰੋਨਾ ਦਾ ਪ੍ਰਕੋਪ ਸੂਬੇ ਵਿਚ ਦਿਨੋ-ਦਿਨ ਵਧ ਰਿਹਾ ਹੈ। ਪੰਜਾਬ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 8600 ਤੋਂ ਵੀ ਵਧ ਹੋ ਗਈ ਹੈ।
ਅੰਮ੍ਰਿਤਸਰ ‘ਚ ਹੁਣ ਤਕ ਕੋਰੋਨਾ ਦੇ 1147 ਕੇਸ ਆ ਚੁੱਕੇ ਹਨ। ਲੁਧਿਆਣਾ ‘ਚ 1520, ਜਲੰਧਰ ‘ਚ 1433, ਸੰਗਰੂਰ ‘ਚ 667, ਪਟਿਆਲਾ ‘ਚ 713, ਨਵਾਂਸ਼ਹਿਰ ‘ਚ 234, ਮੁਕਤਸਰ ‘ਚ 153, ਫਤਿਹਗੜ੍ਹ ਸਾਹਿਬ ‘ਚ 173, ਰੋਪੜ ‘ਚ 141, ਮੋਗਾ ‘ਚ 152, ਫਰੀਦਕੋਟ ‘ਚ 169, ਕਪੂਰਥਲਾ ‘ਚ 141, ਬਠਿੰਡਾ ‘ਚ 151, ਬਰਨਾਲਾ ‘ਚ 77, ਤੇ ਮਾਨਸਾ ‘ਚ ਕੋਰੋਨਾ ਦੇ 64 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 216 ਲੋਕ ਇਸ ਵਾਇਰਸ ਕਾਰਨ ਆਪਣੀ ਜਾਨ ਵੀ ਗੁਆ ਚੁੱਕੇ ਹਨ।