India to have 35 lakh cases: ਨਵੀਂ ਦਿੱਲੀ: ਇਨ੍ਹੀਂ ਦਿਨੀਂ ਪੂਰੇ ਦੇਸ਼ ਵਿੱਚ ਕੋਰੋਨਾ ਦੇ 25 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ । ਹੁਣ ਤੱਕ ਦੇਸ਼ ਵਿੱਚ ਇਸ ਮਾਰੂ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 9,36,181 ਹੋ ਗਈ ਹੈ । ਇਸ ਦੌਰਾਨ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੰਗਲੌਰ (IISc) ਨੇ ਹੈਰਾਨ ਕਰਨ ਵਾਲੇ ਅਨੁਮਾਨ ਲਗਾਏ ਹਨ। IIsc ਦੇ ਅਨੁਸਾਰ ਮੌਜੂਦਾ ਟ੍ਰੇਂਡ ਅਨੁਸਾਰ 1 ਸਤੰਬਰ ਤੱਕ ਭਾਰਤ ਵਿੱਚ ਕੋਰੋਨਾ ਦੇ 35 ਲੱਖ ਕੇਸ ਹੋਣਗੇ। ਯਾਨੀ ਅਗਲੇ ਡੇਢ ਮਹੀਨੇ ਦੌਰਾਨ 26 ਲੱਖ ਨਵੇਂ ਕੇਸ ਸਾਹਮਣੇ ਆ ਸਕਦੇ ਹਨ।
ਇੰਡੀਅਨ ਇੰਸਟੀਚਿਊਟ ਆਫ ਸਾਇੰਸ ਅਨੁਸਾਰ 1 ਸਤੰਬਰ ਤੱਕ ਭਾਰਤ ਵਿੱਚ ਕੋਰੋਨਾ ਦੇ ਸਰਗਰਮ ਮਾਮਲੇ ਲਗਭਗ 10 ਲੱਖ ਹੋ ਜਾਣਗੇ। ਅਨੁਮਾਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਸਥਿਤੀ ਵਿੱਚ ਸੁਧਾਰ ਆਉਂਦਾ ਹੈ, ਤਾਂ ਵੀ 1 ਸਤੰਬਰ ਤੱਕ ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 20 ਲੱਖ ਤੱਕ ਪਹੁੰਚ ਸਕਦੀ ਹੈ । ਦੱਸ ਦੇਈਏ ਕਿ ਭਾਰਤ ਵਿੱਚ ਇਸ ਲਾਗ ਕਾਰਨ 24,309 ਲੋਕਾਂ ਦੀ ਮੌਤ ਹੋ ਚੁੱਕੀ ਹੈ ।
IISc ਨੇ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸਥਿਤੀ ਹੋਰ ਵੀ ਬਦਤਰ ਹੋ ਸਕਦੀ ਹੈ। IISc ਅਨੁਸਾਰ 1 ਨਵੰਬਰ ਤੱਕ ਭਾਰਤ ਵਿੱਚ 1.2 ਮਿਲੀਅਨ ਲੋਕ ਕੋਰੋਨਾ ਨਾਲ ਸੰਕਰਮਿਤ ਹੋ ਸਕਦੇ ਹਨ। ਜਦੋਂ ਕਿ 1 ਜਨਵਰੀ ਤੱਕ ਭਾਰਤ ਵਿੱਚ ਇਸ ਖਤਰਨਾਕ ਵਾਇਰਸ ਨਾਲ 10 ਲੱਖ ਲੋਕ ਮਾਰੇ ਜਾ ਸਕਦੇ ਹਨ । IISc ਪ੍ਰੋਫੈਸਰ ਸਸੀਕੁਮਾਰ, ਦੀਪਕ ਐਸ ਅਤੇ ਉਨ੍ਹਾਂ ਦੀ ਟੀਮ ਨੇ ਵੀ ਵੱਖ-ਵੱਖ ਰਾਜਾਂ ਬਾਰੇ ਅੰਦਾਜ਼ਾ ਲਗਾਇਆ ਹੈ ।
IISc ਨੇ ਇਹ ਵੀ ਕਿਹਾ ਹੈ ਕਿ ਮੌਜੂਦਾ ਟ੍ਰੇਂਡ ਅਨੁਸਾਰ 1 ਸਤੰਬਰ ਤੱਕ ਮਹਾਂਰਾਸ਼ਟਰ ਵਿੱਚ ਮਰੀਜ਼ਾਂ ਦੀ ਗਿਣਤੀ 6.3 ਲੱਖ, ਦਿੱਲੀ (2.4 ਲੱਖ), ਤਾਮਿਲਨਾਡੂ (1.6 ਲੱਖ) ਅਤੇ ਗੁਜਰਾਤ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 1.8 ਲੱਖ ਤੱਕ ਹੋ ਸਕਦੀ ਹੈ । IISc ਦੇ ਅਨੁਸਾਰ ਜੇ ਸਥਿਤੀ ਵਿਗੜਦੀ ਹੈ ਤਾਂ ਮਾਰਚ ਦੇ ਅੰਤ ਤੱਕ ਭਾਰਤ ਵਿੱਚ ਕੋਰੋਨਾ ਦੇ 6.2 ਕਰੋੜ ਕੇਸ ਹੋਣਗੇ। ਇਸ ਦੌਰਾਨ ਦੇਸ਼ ਵਿੱਚ 82 ਲੱਖ ਸਰਗਰਮ ਮਾਮਲੇ ਹੋ ਸਕਦੇ ਹਨ, ਜਦਕਿ 28 ਲੱਖ ਲੋਕਾਂ ਦੀ ਜਾਨ ਜਾ ਸਕਦੀ ਹੈ।