rita bhaduri death anniversary:ਬਾਲੀਵੁਡ ਸਿਨੇਮਾ ਵਿੱਚ 80-90 ਦੇ ਦਹਾਕੇ ਵਿੱਚ ਮੰਨੀ ਪ੍ਰਮੰਨੀ ਅਦਾਕਾਰਾ ਰਹਿ ਚੁੱਕੀ ਰੀਤਾ ਭਾਦੁੜੀ ਦੀ ਅੱਜ ਬਰਸੀ ਹੈ।17 ਜੁਲਾਈ ਨੂੰ ਰੀਤਾ ਨੇ ਆਖਿਰੀ ਸਾਂਹ ਲਏ ਸਨ।ਇਸ ਖਾਸ ਦਿਨ ਤੇ ਆਓ ਜਾਣਦੇ ਹਾਂ ਇੰਡਸਟਰੀ ਦੀ ਦਿੱਗਜ਼ ਅਦਾਕਾਰਾ ਰਹਿ ਚੁੱਕੀ ਰੀਤਾ ਭਾਦੁੜੀ ਦੇ ਬਾਰੇ ਵਿੱਚ। ਜਿਸ ਨੂੰ ਅਕਸਰ ਲੋਕ ਜਯਾ ਭਾਦੁੜੀ ਦੀ ਭੈਣ ਸਮਝ ਬੈਠਦੇ ਸਨ। ਰੀਤਾ ਨੇ 70 ਦੇ ਦਹਾਕੇ ਵਿੱਚ ਫਿਲਮਾਂ ਕੰਮ ਕਰਨਾ ਸ਼ੁਰੂ ਕੀਤਾ ਸੀ। ਛੋਟੇ ਰੋਲਜ਼ ਕਰ ਉਨ੍ਹਾਂ ਨੂੰ ਇੰਡਸਟਰੀ ਵਿੱਚ ਕੰਮ ਤਾਂ ਮਿਲ ਗਿਆ ਪਰ ਪਹਿਚਾਣ ਨਹੀਂ ਮਿਲ ਰਹੀ ਸੀ।1979 ਵਿੱਚ ਰਾਜ ਸ਼੍ਰੀ ਪ੍ਰੋਡਕਸ਼ਨਜ਼ ਦੇ ਬੈਨਰ ਹੇਠਾਂ ਬਣੀ ਫਿਲਮ ਸਾਵਨ ਕੋ ਆਨੇ ਦੋ ਤੋਂ ਬਾਅਦ ਉਨ੍ਹਾਂ ਨੂੰ ਪਾਪੂਲੈਰਿਟੀ ਮਿਲੀ। 1975 ਵਿੱਚ ਆਈ ਜੂਲੀ ਵਿੱਚ ਰੀਤਾ ਨੇ ਲੀਡ ਅਦਾਕਾਰਾ ਦੀ ਬੈਸਟ ਫ੍ਰੈਂਡ ਦਾ ਰੋਲ ਨਿਭਾਇਆ ਸੀ। ਉੱਥੇ ਹੀ ਮਲਿਆਲਮ ਫਿਲਮ ਕੰਨਿਆ ਕੁਮਾਰੀ ਵਿੱਚ ਕਮਲ ਹਾਸਨ ਦੇ ਓਪੋਜਿਟ ਕੰਮ ਕਰਨ ਤੋਂ ਬਾਅਦ ਹਿੰਦੀ ਸਿਨੇਮਾ ਤੋਂ ਅਲਗ ਵੀ ਲੋਕਾਂ ਨੇ ਉਨ੍ਹਾਂ ਨੂੰ ਨੋਟਿਸ ਕਰਨਾ ਸ਼ੁਰੂ ਕੀਤਾ, ਇਹ ਉਨ੍ਹਾਂ ਦੇ ਕਰੀਅਰ ਦਾ ਲੈਂਡਮਾਰਕ ਰੋਲ ਸੀ।
1975 ਵਿੱਚ ਆਈ ਜੂਲੀ ਵਿੱਚ ਰੀਤਾ ਨੇ ਲੀਡ ਅਦਾਕਾਰਾ ਦੀ ਬੈਸਟ ਫ੍ਰੈਂਡ ਦਾ ਰੋਲ ਨਿਭਾਇਆ ਸੀ।ਉੱਥੇ ਹੀ ਮਲਆਲਿਮ ਫਿਲਮ ਕੰਨਿਆਕੁਮਾਰੀ ਵਿੱਚ ਕਮਲ ਹਾਸਨ ਦੇ ਓਪੋਜਿਟ ਕੰਮ ਕਰਨ ਤੋਂ ਬਾਅਦ ਹਿੰਦੀ ਸਿਨੇਮਾ ਤੋਂ ਅਲੱਗ ਵੀ ਲੋਕਾਂ ਨੇ ਉਨ੍ਹਾਂ ਨੂੰ ਨੋਟਿਸ ਕਰਨਾ ਸ਼ੁਰੂ ਕਰ ਦਿੱਤਾ। ਇਹ ਉਨ੍ਹਾਂ ਦੇ ਕਰੀਅਰ ਦਾ ਲੈਂਡਮਾਰਕ ਸੀ। ਲੰਬੇ ਸਮੇਂ ਤੱਕ ਉਨ੍ਹਾਂ ਨੇ ਆਪਣੇ ਕੰਮ ਨੂੰ ਇੰਝ ਹੀ ਜਾਰੀ ਰੱਖਿਆ।1995 ਵਿੱਚ ਫਿਲਮ ਰਾਜਾ ਵਿੱਚ ਦੁਬਾਰਾ ਰੀਤਾ ਨੇ ਆਪਣੀ ਸ਼ਾਨਦਾਰ ਅਦਾਕਾਰੀ ਦੇ ਨਾਲ ਲੋਕਾਂ ਦਾ ਦਿਲ ਜਿੱਤ ਲਿਆ।ਇਸ ਫਿਲਮ ਦੇ ਲਈ ਉਨ੍ਹਾਂ ਨੂੰ ਫਿਲਮਫੇਅਰ ਐਵਾਰਡ ਵਿੱਚ ਬੈਸਟ ਸੁਪੋਰਟਿੰਗ ਅਦਾਕਾਰਾ ਦੇ ਲਈ ਚੁਣਿਆ ਨੌਮੀਨੇਟ ਕੀਤਾ ਗਿਆ ਸੀ।
ਉਨ੍ਹਾਂ ਨੇ ਕਈ ਟੀਵੀ ਸੀਰੀਅਲਾਂ ਵਿੱਚ ਵੀ ਕੰਮ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਿਆ ਹੈ।ਬਣਦੇ ਵਿਗੜਦੇ , ਮੰਜਿਲ , ਸੰਜੀਵਨੀ, ਸਾਰਾਬਾਈ ਵਰਸੇਸ ਸਾਰਾਬਾਈ, ਕੋਈ ਦਿਲ ਮੇਂ ਹੈ, ਏਕ ਮਹਿਲ ਹੋ ਸਪਨੋਂ ਕਾ, ਥੋੜਾ ਹੈ ਥੋੜੇ ਕੀ ਜਰੂਰਤ ਹੈ, ਅਮਾਨਤ, ਗ੍ਰਹਿਲਕਸ਼ਮੀ, ਛੋਟੀ ਬਹੂ, ਹਸਰਤੇਂ, ਕੁਮਕੁਮ, ਖਿਚੜੀ, ਬਾਨੀ, ਮਿਸੇਜ ਕੌਸ਼ਿਕ ਕੀ ਪਾਂਚ ਬਹੂਏਂ, ਰਿਸ਼ਤੇ ਆਦਿ ਸੀਰੀਅਰਲਜ਼ ਵਿੱਚ ਉਨ੍ਹਾਂ ਨੇ ਮਜਬੂਤ ਕਿਰਦਾਰ ਨਿਭਾਏ ਹਨ। ਉਨ੍ਹਾਂ ਨੂੰ ਆਖਿਰੀ ਵਾਰ ਨਿਮਕੀ ਮੁਖਿਆ ਸੀਰੀਅਲ ਵਿੱਚ ਦੇਖਿਆ ਗਿਆ ਸੀ।