Door-to-Door : ਕੋਵਿਡ-19 ਕਾਰਨ ਲਗਭਗ ਹਰੇਕ ਖੇਤਰ ਪ੍ਰਭਾਵਿਤ ਹੋਇਆ ਹੈ। ਬਹੁਤ ਸਾਰੇ ਨੌਜਵਾਨ ਬੇਰੋਜ਼ਗਾਰ ਹੋ ਗਏ ਹਨ। ਇਸੇ ਅਧੀਨ ਸੂਬਾ ਸਰਕਾਰ ਵਲੋਂ ‘ਘਰ-ਘਰ ਰੋਜ਼ਗਾਰ’ ਯੋਜਨਾ ਅਧੀਨ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਉਣ ਲਈ ਕੰਮ ‘ਚ ਤੇਜ਼ੀ ਲਿਆਉਣ ਲਈ ਚੰਗਾ ਬਦਲ ਦੀ ਤਿਆਰੀ ਕਰ ਲਈ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਮੌਜੂਦਾ ਹਾਲਤ ਨੂੰ ਧਿਆਨ ਵਿਚ ਰੱਖਦੇ ਹੋਏ ਨੌਜਵਾਨਾਂ ਨੂੰ ਵਿਸ਼ਵ ਭਰ ਦੇ ਨਿੱਜੀ ਖੇਤਰਾਂ ਵਿਚ ਕਾਊਂਸਲਿੰਗ ਤੇ ਨੌਕਰੀਆਂ ਦੇਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾਣ।
ਸ਼ੁੱਕਰਵਾਰ ਨੂੰ ਰੋਜ਼ਗਾਰ ਤੇ ਟ੍ਰੇਨਿੰਗ ਵਿਭਾਗ ਨੇ ਰਾਜ ਵਿਚ ਨੌਕਰੀ ਦੇ ਇੱਛੁਕ ਨੌਜਵਾਨਾਂ ਨੂੰ ਆਨਲਾਈਨ ਕਾਊਂਸਲਿੰਗ ਅਤੇ ਆਨਲਾਈਨ ਪਲੇਸਮੈਂਟ ਸਬੰਧੀ ਮੌਕੇ ਦੇਣ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਪੰਜਾਬ ਵਿਚ ਵੀ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਚੰਗੇ ਬਦਲ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸੇ ਅਧੀਨ ਵੱਖ-ਵੱਖ ਖੇਤਰਾਂ ਵਿਚ ਰੋਜ਼ਗਾਰ ਦੇ ਮੌਕਿਆਂ ਬਾਰੇ ਜਾਗਰੂਕ ਕਰਨ ਲਈ ਵਿਭਾਗ ਵਲੋਂ 24 ਜੁਲਾਈ ਨੂੰ ਸੈਮੀਨਾਰ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਵਿਚ ਇੰਜੀਨੀਅਰਿੰਗ, ਮੈਨੇਜਮੈਂਟ, ਮੈਡੀਸਨ, ਫਾਰਮੇਸੀ, ਹਿਊਮੈਨਿਟੀਜ਼, ਜਨਰਲ ਗ੍ਰੈਜੂਏਟ ਜਿਵੇਂ ਬੀ. ਸੀ. ਏ., ਬੀ. ਬੀ. ਏ. ਤੇ ਬੀ. ਕਾਮ ਆਦਿ ਨਾਲ ਸਬੰਧਤ 25000 ਨੌਜਵਾਨਾਂ ਸ਼ਾਮਲ ਹੋਣਗੇ।
ਰੋਜ਼ਗਾਰ ਤੇ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਮੀ, ਸਕੱਤਰ ਰਾਹੁਲ ਤਿਵਾਰੀ ਦੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਸੈਮੀਨਾਰ ਨੌਜਵਾਨਾਂ ਨਾਲ ਗੱਲਬਾਤ ਕਰਨਗੇ। ਦੁਪਿਹਰ 3.45 ‘ਤੇ ਪਹਿਲਾ ਸੈਸ਼ਨ ਸ਼ੁਰੂ ਹੋਵੇਗਾ ਤੇ 1.15 ਘੰਟੇ ਦਾ ਦੂਜਾ ਸੈਸ਼ਨ ਸ਼ਾਮ 3.45 ‘ਤੇ ਸ਼ੁਰੂ ਹੋਵੇਗਾ। ਇੱਛੁਕ ਨੌਜਵਾਨ ਵਿਭਾਗ ਦੀ ਵੈੱਬਸਾਈਟ ਪੋਰਟਲ http://pgrkam.com ‘ਤੇ ਜਾ ਕੇ ਆਪਣਾ ਨਾਂ ਦਰਜ ਕਰਵਾ ਸਕਦੇ ਹਨ। ਵੈਬੀਨਾਰ ਵਿਚ ਸ਼ਾਮਲ ਹੋਣ ਲਈ ਰਜਿਸਟ੍ਰੇਸ਼ਨ ਲਿੰਕ ਪੋਰਟਲ ‘ਤੇ ਉਪਲਬਧ ਹੈ।