Rapid testing kit : ਕੋਵਿਡ-19 ਦੀ ਸ਼ੁਰੂਆਤੀ ਜਾਂਚ ਲਈ ਮੋਹਾਲੀ ਦੇ ਨੈਸ਼ਨਲ ਐਗਰੀ ਫੂਡ ਬਾਇਓ ਟੈਕਨਾਲੋਜੀ ਇੰਸਟੀਚਿਊਟ (ਨਾਬੀ) ਵਲੋਂ ਕਿਟ ਤਿਆਰ ਕੀਤੀ ਜਾ ਰਹੀ ਹੈ, ਜਿਸ ਨਾਲ ਦਫਤਰਾਂ, ਸ਼ੋਅਰੂਮ ਤੇ ਕਮਰਸ਼ੀਅਲ ਪਲੇਸ ‘ਤੇ ਆਉਣ ਵਾਲੇ ਲੋਕਾਂ ਦੀ ਗੰਧ ਨਾਲ ਕੋਰੋਨਾ ਵਾਇਰਸ ਦੇ ਲੱਛਣਾਂ ਦੀ ਪਛਾਣ ਕੀਤੀ ਜਾ ਸਕੇਗੀ। ਇਸ ਰਿਸਰਚ ਵਿਚ PGI ਚੰਡੀਗੜ੍ਹ ਦੇ ਡਾਕਟਰਾਂ ਦੀ ਟੀਮ ਵੀ ਮਦਦ ਕਰ ਰਹੀ ਹੈ। ਇਸ ਕੋਰੋਨਾ ਰੈਪਿਡ ਟੈਸਟਿੰਗ ਕਿਟ ਨੂੰ ਘਰ ਤੇ ਰਸੋਈ ਵਿਚ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਨਾਲ ਤਿਆਰ ਕੀਤਾ ਜਾ ਰਿਹਾ ਹੈ।
ਨਾਬੀ ਦੇ ਵਿਗਿਆਨਕ ਕੋਰੋਨਾ ਦੀ ਸ਼ੁਰੂਆਤੀ ਜਾਂਚ ਲਈ ਕਿਟ ਤਿਆਰ ਕਰਨ ਵਿਚ ਲੱਗੇ ਹੋਏ ਹਨ। ਇਸ ਦੀ ਸ਼ੁਰੂਆਤੀ ਸਫਲਤਾ ਤੋਂ ਵਿਗਿਆਨਕ ਉਤਸ਼ਾਹਿਤ ਹਨ। ਹੁਣ ਇਸ ‘ਤੇ ਫਾਈਨਲ ਰਿਸਰਚ ਕੀਤੀ ਜਾ ਰਹੀ ਹੈ। ਸਫਲਤਾ ਮਿਲਣ ਤੋਂ ਬਾਅਦ ਕੇਂਦਰ ਸਰਕਾਰ ਤੇ ਆਯੁਸ਼ ਮੰਤਰਾਲੇ ਨੂੰ ਮਜ਼ੂਰੀ ਲਈ ਭੇਜਿਆ ਜਾਵੇਗਾ। ਮਨਜ਼ੂਰੀ ਤੋਂ ਬਾਅਦ ਇਸ ਕਿਟ ਨੂੰ ਮਾਰਕੀਟ ਵਿਚ ਆਉਣ ਲਈ 6 ਮਹੀਨੇ ਦਾ ਸਮਾਂ ਲੱਗੇਗਾ। ਨਾਬੀ ਦੇ ਵਿਗਿਆਨੀ ਡਾ. ਮਹੇਂਦਰ ਵਿਸ਼ਨੋਈ ਇਸ ਪ੍ਰਾਜੈਕਟ ‘ਤੇ ਕੰਮ ਕਰ ਰਹੇ ਹਨ। ਇਸ ਰਿਸਰਚ ਵਿਚ ਡਾ. ਵਿਸ਼ਨੋਈ ਨਾਲ ਉਨ੍ਹਾਂ ਦੀ ਟੈਕਨੀਕਲ ਤੇ ਲੈਬ ਟੀਮ ਤੇ ਪੀ. ਜੀ. ਆਈ. ਦੇ ਡਾਕਟਰ ਵੀ ਕੰਮ ਕਰ ਰਹੇ ਹਨ।
ਡਾਕਟਰ ਨੇ ਦੱਸਿਆ ਕਿ ਕਿਟ ਨੂੰ ਤਿਆਰ ਕਰਨ ਵਿਚ ਘਰੇਲੂ ਚੀਜ਼ਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਜਿਨ੍ਹਾਂ ਵਿਚੋਂ ਜ਼ਿਆਦਾਤਰ ਰਸੋਈ ਵਿਚ ਵਰਤੋਂ ਵਿਚ ਲਿਆਂਦੇ ਜਾਣ ਵਾਲੇ ਫੂਡ ਪ੍ਰੋਡਕਟਸ ਹਨ। ਸ਼ੁਰੂਆਤੀ ਟੈਸਟਿੰਗ ਵਿਚ ਜਿਹੜੀਆਂ ਕਮੀਆਂ ਮਿਲੀਆਂ ਉਨ੍ਹਾਂ ‘ਤੇ ਹੁਣ ਕੰਮ ਚੱਲ ਰਿਹਾ ਹੈ। ਨਾਬੀ ਦੀ ਕੋਰੋਨਾ ਰੈਪਿਡ ਟੈਸਟਿੰਗ ਕਿਟ ਵਿਚ ਕਿਸੇ ਤਰ੍ਹਾਂ ਦਾ ਸੈਂਪਲ ਨਹੀਂ ਲਿਆ ਜਾਵੇਗਾ। ਡਾ. ਮਹੇਂਦਰ ਬਿਸ਼ਨੋਈ ਨੇ ਦੱਸਿਆ ਕਿ ਕਿਟ ਵਾਇਰਸ ਦੇ ਸਰੀਰ ਵਿਚ ਮੌਜੂਦਗੀ ਦੇ ਲੱਛਣਾਂ ਦੀ ਪਛਾਣ ਕਰਨ ਵਿਚ ਸਹਾਇਕ ਹੋਵੇਗੀ। ਇਸ ਕਿਟ ਵਿਚ ਪਦਾਰਥ ਨੂੰ ਸੁੰਘਣਾ ਹੋਵੇਗਾ ਜਿਸ ਵਿਅਕਤੀ ਨੂੰ ਕਿਟ ਸੁੰਘਣ ‘ਤੇ ਗੰਧ ਮਹਿਸੂਸ ਹੋਵੇਗੀ ਉਸ ਵਿਚ ਕੋਰੋਨਾ ਦੇਲੱਛਣ ਨਹੀਂ ਹੋਵੇਗੇ ਤੇ ਜਿਸ ਨੂੰ ਸੁੰਘਣ ਤੋਂ ਬਾਅਦ ਗੰਧ ਮਹਿਸੂਸ ਨਹੀਂ ਹੁੰਦੀ ਉਸ ਵਿਚ ਕੋਰੋਨਾ ਦੇ ਸ਼ੁਰੂਆਤੀ ਲੱਛਣ ਮੰਨੇ ਜਾਣਗੇ। ਇਹ ਕਿਟ ਕੋਰੋਨਾ ਨੂੰ ਫੈਲਣ ਤੋਂ ਰੋਕਣ ਵਿਚ ਮਦਦ ਕਰੇਗੀ। ਇਸ ਕਿਟ ਦਾ ਟ੍ਰਾਇਲ 90 ਲੋਕਾਂ ‘ਤੇ ਕੀਤਾ ਗਿਆ ਹੈ।