62 new Corona : ਕੋਰੋਨਾ ਸੂਬੇ ਵਿਚ ਭਿਆਨਕ ਰੂਪ ਧਾਰਨ ਕਰ ਰਿਹਾ ਹੈ। ਇਸ ਦੇ ਪਾਜੀਟਿਵ ਕੇਸਾਂ ਦੀ ਗਿਣਤੀ ਵਿਚ ਬਹੁਤ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਨ੍ਹਾਂ ਨਵੇਂ ਮਾਮਲਿਆਂ ਵਿਚ ਕਾਂਗਰਸੀ ਵਿਧਾਇਕ ਦੇ ਪੁੱਤਰ ਦੇ ਦੋ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ। ਪਟਿਆਲਾ ਵਿਚ ਹਾਲ ਹੀ ਘੜੀ ਪਾਜੀਟਿਵ ਕੇਸਾਂ ਦੀ ਗਿਣਤੀ 901 ਤਕ ਪੁੱਜ ਗਈ ਹੈ। ਇਨ੍ਹਾਂ ਵਿਚੋਂ 376 ਲੋਕ ਸਿਹਤਯਾਬ ਹੋ ਕੇ ਘਰ ਪਰਤ ਚੁੱਕੇ ਹਨ ਅਤੇ 15 ਲੋਕ ਮੌਤ ਦੇ ਮੂੰਹ ਵਿਚ ਇਸ ਖਤਰਨਾਕ ਵਾਇਰਸ ਕਾਰਨ ਜਾ ਚੁੱਕੇ ਹਨ।
ਪਾਜੀਟਿਵ ਪਾਏ ਗਏ ਵਿਅਕਤੀਆਂ ਨੂੰ ਕੋਵਿਡ ਕੇਅਰ ਸੈਂਟਰ ਤੇ ਆਈਸੋਲੇਸ਼ਨ ਵਾਰਡਾਂ ਵਿਚ ਸ਼ਿਫਟ ਕਰਵਾ ਦਿੱਤਾ ਗਿਆ ਹੈ ਤੇ ਸਿਹਤ ਵਿਭਾਗ ਵਲੋਂ ਉਨ੍ਹਾਂ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਜਿਹੜੇ ਇਨ੍ਹਾਂ ਇੰਫੈਕਟਿਡ ਲੋਕਾਂ ਦੇ ਸੰਪਰਕ ਵਿਚ ਆਏ ਸਨ ਤਾਂ ਜੋ ਕੋਰੋਨਾ ਦੇ ਲਾਗ ਨੂੰ ਕੰਟਰੋਲ ਕੀਤਾ ਜਾ ਸਕੇ। ਪਟਿਆਲੇ ਤੋਂ ਜਿਹੜੇ 62 ਪਾਜੀਟਿਵ ਕੇਸ ਪਾਏ ਗਏ ਹਨ ਉਨ੍ਹਾਂ ਵਿਚੋਂ 34 ਪਟਿਆਲੇ ਤੋਂ, ਨਾਭਾ ਤੋਂ 2, ਰਾਜਪੁਰਾ ਤੋਂ 7, ਸਮਾਣਾ ਤੋਂ 4 ਤੇ 13 ਕੇਸ ਇਸ ਤੋਂ ਇਲਾਵਾ ਵੱਕ-ਵੱਖ ਪਿੰਡਾਂ ਦੇ ਹਨ। ਇਨ੍ਹਾਂ ਵਿਚੋਂ 29 ਕੇਸ ਫਲੂ ਅਤੇ 1 ਕੇਸ ਵਿਦੇਸ਼ ਤੋਂ ਆਇਆ ਵਿਅਕਤੀ ਹੈ। ਇਸੇ ਤਰ੍ਹਾਂ ਸੇਵਕ ਕਾਲੋਨੀ, ਯਾਦਵਿੰਦਰਾ ਕਾਲੋਨੀ, ਗੁਰੂ ਨਾਨਕ ਨਗਰ, ਜਗਦੀਸ਼ ਕਾਲੋਨੀ, ਰਣਜੀਤ ਨਗਰ, ਹੀਰਾ ਨਗਰ, ਨਵੀਂ ਬਸਤੀ, ਖੇਰੀਜੱਟਾਂ, ਲਹਿਲ ਕਾਲੋਨੀ, ਉਪਕਾਰ ਨਗਰ, ਦਰਸ਼ਨ ਸਿੰਘ, ਆਦਰਸ਼ ਕਾਲੋਨੀ, ਮਾਡਲ ਟਾਊਨ ਤੋਂ 1-1 ਪਾਜੀਟਿਵ ਕੇਸ ਸਾਹਮਣੇ ਆਏ ਹਨ।
ਸ਼ਨੀਵਾਰ ਨੂੰ 350 ਨਵੇਂ ਮਰੀਜ਼ ਸਾਹਮਣੇ ਆਏ ਹਨ।ਅੱਜ ਕੁੱਲ੍ਹ 81 ਮਰੀਜ਼ ਸਿਹਤਯਾਬ ਹੋਏ ਹਨ। ਸੂਬੇ ‘ਚ ਕੁੱਲ 450732 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 9792 ਮਰੀਜ਼ ਕੋਰੋਨਾਵਾਇਰਸ ਨਾਲ ਇੰਫੈਕਟਿਡ ਪਾਏ ਗਏ।ਜਦਕਿ 6454 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ ‘ਚ 3092 ਲੋਕ ਐਕਟਿਵ ਮਰੀਜ਼ ਹਨ।