next three days : ਚੰਡੀਗੜ੍ਹ ਵਿਚ ਮੌਸਮ ਨੇ ਅੱਜ ਤੋਂ ਫਿਰ ਕਰਵਟ ਲੈਣੀ ਸ਼ੁਰੂ ਕਰ ਦਿੱਤੀ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਐਤਵਾਰ ਨੂੰ ਚੰਡੀਗੜ੍ਹ ਵਿਚ ਮੀਂਹ ਪੈਣ ਦੇ ਆਸਾਰ ਹਨ। ਇਹ ਜਾਣਕਾਰੀ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਨਿਦੇਸ਼ਕ ਸੁਰਿੰਦਰ ਪਾਲ ਨੇ ਦਿੱਤੀ। ਸ਼ਨੀਵਾਰ ਸਵੇਰੇ 10 ਵਜੇ ਅਚਾਨਕ ਬੱਦਲ ਛਾ ਗਏ ਤੇ ਕੁਝ ਇਲਾਕਿਆਂ ਵਿਚ ਮੀਂਹ ਵੀ ਪਿਆ। ਥੋੜ੍ਹੀ ਦੇਰ ਲਈ ਤਾਂ ਬਹੁਤ ਤੇਜ਼ ਮੀਂਹ ਪਿਆ ਪਰ ਬਾਅਦ ਵਿਚ ਆਸਮਾਨ ਸਾਫ ਹੋ ਗਿਆ ਤੇ ਹੁੰਮਸ ਭਰੀ ਗਰਮੀ ਕਾਰਨ ਲੋਕ ਕਾਫੀ ਪ੍ਰੇਸ਼ਾਨ ਵੀ ਰਹੇ।
ਮਿਲੀ ਜਾਣਕਾਰੀ ਮੁਤਾਬਕ ਅਗਲੇ ਦੋ ਦਿਨਾਂ ਵਿਚ ਦਿਨ ਦੇ ਸਮੇਂ ਤਾਪਮਾਨ ਕਾਫੀ ਘੱਟ ਹੋਵੇਗਾ। ਬੱਦਲ ਛਾਏ ਰਹਿਣ ਕਾਰਨ ਰਾਤ ਦਾ ਤਾਪਮਾਨ ਥੋੜ੍ਹਾ ਵਧ ਹੋ ਸਕਦਾ ਹੈ। ਸ਼ਨੀਵਾਰ ਨੂੰ ਦਿਨ ਦਾ ਤਾਪਮਾਨ 33.5 ਡਿਗਰੀ ਦਰਜ ਕੀਤਾ ਗਿਆ। ਦੂਜੇ ਪਾਸੇ ਸ਼ੁੱਕਰਵਾਰ ਰਾਤ ਨੂੰ ਘੱਟੋ-ਘੱਟ ਤਾਪਮਾਨ 28.7 ਡਿਗਰੀ ਦਰਜ ਕੀਤਾ ਗਿਆ। ਹਵਾ ਵਿਚ ਨਮੀ ਦੀ ਮਾਤਰਾ 82 ਫੀਸਦੀ ਰਹੀ।
ਐਤਵਾਰ ਨੂੰ ਬੱਦਲ ਛਾਏ ਰਹਿ ਸਕਦੇ ਹਨ ਤੇ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਦਿਨ ਦਾ ਵਧ ਤੋਂ ਵਧ ਤਾਪਮਾਨ 33 ਅਤੇ ਘੱਟੋ-ਘੱਟ ਤਾਪਮਾਨ 27 ਡਿਗਰੀ ਹੋ ਸਕਦਾ ਹੈ। ਇਸੇ ਤਰ੍ਹਾਂ ਸੋਮਵਾਰ ਤੇ ਮੰਗਲਵਾਰ ਨੂੰ ਵੀ ਬੱਦਲ ਛਾਏ ਰਹਿਣ ਅਤੇ ਮੀਂਹ ਪੈਣ ਦੇ ਆਸਾਰ ਹਨ। ਦਿਨ ਦਾ ਤਾਪਮਾਨ 33 ਅਤੇ ਘੱਟ-ਘੱਟ ਤਾਪਮਾਨ 25 ਡਿਗਰੀ ਰਹਿ ਸਕਦਾ ਹੈ।