Instructions given by : UGC ਨੇ ਯੂਨੀਵਰਸਿਟੀਆਂ ਨੂੰ ਪ੍ਰੀਖਿਆਵਾਂ 9 ਸਤੰਬਰ ਤੋਂ ਸ਼ੁਰੂ ਕਰਨ ਤੇ 30 ਸਤੰਬਰ ਤੱਕ ਪੂਰੀ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਪੰਜਾਬ ਦੀਆਂ ਯੂਨੀਵਰਸਿਟੀਆਂ ‘ਚ ਪ੍ਰੀਖਿਆਵਾਂ ਲਈ ਕੋਈ ਸ਼ਡਿਊਲ ਜਾਂ ਤਿਆਰੀ ਨਹੀਂ ਹੈ। ਇਸ ਦੇ ਲਈ ਦੇਸ਼ ਦੀਆਂ 755 ‘ਚੋਂ 560 ਯੂਨੀਵਰਸਿਟੀਆਂ ਜਾਂ ਤਾਂ ਪ੍ਰੀਖਿਆਵਾਂ ਲੈ ਰਹੀਆਂ ਹਨ ਜਾਂ ਤਿਆਰੀ ਕਰ ਰਹੀਆਂ ਹਨ।
ਪੰਜਾਬ ਸਰਕਾਰ ਤੇ UGC ਨੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਉਲਝਣ ‘ਚ ਪਾ ਦਿੱਤਾ ਹੈ। ਦੋਹਾਂ ‘ਚ ਪ੍ਰੀਖਿਆ ਨੂੰ ਲੈ ਕੇ ਦੁਚਿੱਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਫਾਈਨਲ ਸਮੈਸਟਰ ਸਮੇਤ ਸਾਰੀਆਂ ਪ੍ਰੀਖਿਆਵਾਂ ਨਾ ਲੈਣ ਲਈ ਕਿਹਾ ਜਾ ਰਿਹਾ ਹੈ। ਜਦਕਿ ਯੂਜੀਸੀ ਵੱਲੋਂ ਯੂਨੀਵਰਸਿਟੀਆਂ ਨੂੰ ਪ੍ਰੀਖਿਆਵਾਂ ਦੇ ਨਿਰਦੇਸ਼ ਦਿੱਤੇ ਗਏ ਹਨ। ਵਿਦਿਆਰਥੀ ਇਹ ਸਮਝ ਨਹੀਂ ਪਾ ਰਹੇ ਕਿ ਪ੍ਰੀਖਿਆਵਾਂ ਹੋਣਗੀਆਂ ਜਾਂ ਨਹੀਂ।
184 ਯੂਨੀਵਰਿਸਟੀਆਂ ਨੇ ਤਾਂ ਯੂ. ਜੀ. ਸੀ. ਨਿਯਮਾਂ ਮੁਤਾਬਕ ਪ੍ਰੀਖਿਆਵਾਂ ਕਰਵਾ ਲਈਆਂ ਹਨ ਅਤੇ 366 ਯੂਨੀਵਰਿਸਟੀਆਂ ਅਗਸਤ ਤੋਂ ਸਤੰਬਰ ਕਰਵਾਉਣ ਦੀ ਯੋਜਨਾ ਬਣਾਈ ਹੈ। ਇਸ ਤੋਂ ਇਲਾਵਾ 27 ਪ੍ਰਾਈਵੇਟ ਯੂਨੀਵਰਸਿਟੀਆਂ 2019-20 ਵਿਚ ਹੀ ਸ਼ੁਰੂ ਹੋਈਆਂ ਹਨ ਜਿਨ੍ਹਾਂ ‘ਤੇ ਪ੍ਰੀਖਿਆਵਾਂ ਲਾਗੂ ਨਹੀਂ ਹੁੰਦੇ। ਬਕਾਇਆ 168 ਯੂਨੀਵਰਸਿਟੀਆਂ ਵਿਚ ਪੰਜਾਬ ਦੀਆਂ ਯੂਨੀਵਰਸਿਟੀਆਂ ਵੀ ਸ਼ਾਮਲ ਹਨ ਜੋ ਕਿ ਪ੍ਰੀਖਿਆ ਤੇ ਪ੍ਰਮੋਸ਼ਨ ਸਬੰਧੀ ਕੋਈ ਯੋਜਨਾ ਬਣੀ ਬਣਾ ਸਕੀ ਹੈ।