800-800 challans of : ਐਤਵਾਰ ਸਵੇਰੇ 5 ਵਜੇ ਸੂਲਰ ਰੋਡ ਪਟਿਆਲਾ ਵਿਖੇ ਫਰਜ਼ੀ ਪੁਲਿਸ ਮੁਲਾਜ਼ਮ ਬਣ ਕੇ ਠੱਗਾਂ ਨੇ 15-16 ਨੌਜਵਾਨਾਂ ਨੂੰ ਮਾਸਕ ਨਾ ਪਾਉਣ ‘ਤੇ 800-800 ਰੁਪਏ ਦਾ ਚਲਾਨ ਕੱਟਿਆ। ਜਦੋਂ ਕਿ ਮਾਸਕ ਨਾ ਪਹਿਨਣ ‘ਤੇ ਸਿਰਫ 500 ਚਲਾਨ ਹੁੰਦਾ ਹੈ. ਦਿਲਚਸਪ ਗੱਲ ਇਹ ਹੈ ਕਿ ਜਿਨ੍ਹਾਂ ਨੌਜਵਾਨਾਂ ਕੋਲ ਪੈਸੇ ਨਹੀਂ ਸਨ, ਉਨ੍ਹਾਂ ਦੇ ਮੋਬਾਈਲ ਆਪਣੇ ਕੋਲ ਰੱਖ ਘਰੋਂ ਪੈਸੇ ਲਿਆਉਣ ਲਈ ਕਿਹਾ। ਪੈਸੇ ਲੈਣ ਤੋਂ ਬਾਅਦ ਰਸੀਦ ਦੇ ਨਾਮ ‘ਤੇ ਚਿੱਟੇ ਕਾਗਜ਼ ‘ਤੇ ਫਤਿਹ ਮਿਸ਼ਨ ਪੰਜਾਬ ਅਤੇ ਨੋ ਮਾਸਕ ਲਿਖ ਕੇ ਇੱਕ ਪਰਚੀ ‘ਤੇ ਦਸਤਖਤ ਕਰ ਥਮਾ ਦਿੱਤੀ ਗਈ । ਇਨ੍ਹਾਂ ਵਿੱਚੋਂ ਇੱਕ ਨੌਜਵਾਨ ਆਕਾਸ਼ ਨੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਆਕਾਸ਼ ਨੇ ਦੱਸਿਆ ਕਿ ਹਰ ਰੋਜ਼ 15-16 ਨੌਜਵਾਨ ਕ੍ਰਿਕਟ ਖੇਡਣ ਜਾਂਦੇ ਸਨ। ਐਤਵਾਰ ਸਵੇਰੇ 5 ਵਜੇ ਸਾਰੇ ਦੋਸਤ ਸੁਲਰ ਰੋਡ ‘ਤੇ ਜਾ ਰਹੇ ਸਨ ਕਿ 4 ਨੌਜਵਾਨ ਸਾਦੇ ਕੱਪੜੇ ਪਾ ਕੇ ਆਏ। ਜੁੱਤੇ ਪੁਲਿਸ ਵਾਲਿਆਂ ਵਾਂਗ ਪਹਿਨੇ ਹੋਏ ਸਨ। ਹੱਥ ਵਿਚ ਡੰਡੇ ਫੜੇ ਹੋਏ ਸਨ। ਉਹ ਇਕਦਮ ਅੱਗੇ ਖੜ੍ਹ ਗਏ ਅਤੇ ਪੁੱਛਿਆ ਕਿ ਮਾਸਕ ਕਿਉਂ ਨਹੀਂ ਪਹਿਨਿਆ। ਨਕਲੀ ਪੁਲਿਸ ਵਾਲਿਆਂ ਨੇ ਧਮਕੀ ਦਿੱਤੀ ਕਿ ਜੇ ਭੱਜੋਗੇ ਤਾਂ ਕੁਟਾਂਗੇ ਜੇ ਖੜ੍ਹੇ ਰਹੇ ਤਾਂ ਛੱਡ ਦਿਆਂਗੇ। ਇਸ ਤੋਂ ਬਾਅਦ 800-800 ਦਾ ਚਲਾਨ ਕਰ ਦਿੱਤਾ। ਜਾਣਕਾਰੀ ਦੇ ਅਧਾਰ ‘ਤੇ ਪੁਲਿਸ ਸੀਸੀਟੀਵੀ ਰਾਹੀਂ ਜਾਂਚ ਕਰ ਰਹੀ ਹੈ।