Bail plea of : ਚੰਡੀਗੜ੍ਹ : ਸ਼ਰਾਬ ਕਾਰੋਬਾਰੀ ਸੈਕਟਰ-33 ਨਿਵਾਸੀ ਰਾਕੇਸ਼ ਸਿੰਗਲਾ ਦੇ ਘਰ ‘ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਦੋਸ਼ੀ ਨਿਤਿਨ ਨਾਹਰ ਨੂੰ ਸੈਕਟਰ-34 ਥਾਣਾ ਪੁਲਿਸ ਨੇ ਜਿਲ੍ਹਾ ਅਦਾਲਤ ਵਿਚ ਪੇਸ਼ ਕਰਕੇ 5 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਵੀ ਪੁਲਿਸ ਨਿਤਿਨ ਦਾ 4 ਦਿਨ ਦਾ ਰਿਮਾਂਡ ਕੋਰਟ ਵਿਚ ਹਾਸਲ ਕਰ ਚੁੱਕੀ ਹੈ। ਨਿਤਿਨ ਨੇ ਖੁਲਾਸਾ ਕੀਤਾ ਸੀ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸੰਪਰਕ ‘ਚ ਸੀ ਅਤੇ ਉਸ ਦੇ ਇਸ਼ਾਰੇ ‘ਤੇ ਹੀ ਵਾਰਦਾਤ ਨੂੰ ਅੰਦਜਾਮ ਦਿੱਤਾ ਸੀ। ਨਿਤਿਨ ‘ਤੇ ਹੱਤਿਆ ਦਾ ਮਾਮਲਾ ਵੀ ਦਰਜ ਹੈ। 31 ਮਈ ਨੂੰ ਸੈਕਟਰ-33 ਸਥਿਤ ਰਾਕੇਸ਼ ਸਿੰਗਲਾ ਦੇ ਘਰ ਬਦਮਾਸ਼ਾਂ ਨੇ 17 ਹਵਾਈ ਫਇਰ ਕੀਤੇ ਸਨ। ਗੋਲੀਆਂ ਘਰ ਦੇ ਸ਼ੀਸ਼ਿਆਂ ਅਤੇ ਕਾਰ ‘ਤੇ ਵੀ ਲੱਗੀਆਂ ਸਨ। ਕਿਸਮਤ ਚੰਗੀ ਰਹੀ ਕਿ ਗੋਲੀ ਕਿਸੇ ਨੂੰ ਨਹੀਂ ਲੱਗੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਦੋਸ਼ੀ ਫਰਾਰ ਸਨ। ਪੁਲਿਸ ਨੇ ਅਜੇ ਤਕ ਇਸ ਮਾਮਲੇ ਵਿਚ ਨਿਤਨ ਸਮੇਤ 7 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਵਿਚੋਂ ਤਿੰਨ ਲੋਕ ਅਜਿਹੇ ਹਨ ਜਿਨ੍ਹਾਂ ਨੇ ਸ਼ੂਟਰਸ ਦੀ ਮਦਦ ਕੀਤੀ ਸੀ।
ਸ਼ਰਾਬ ਕਾਰੋਬਾਰੀ ਰਾਕੇਸ਼ ਸਿੰਗਲਾ ਦੇ ਸੈਕਟਰ-33 ਸਥਿਤ ਘਰ ‘ਤੇ 17 ਹਵਾਈ ਫਾਇਰਿੰਗ ਕਰਨ ਦੇ ਮਾਮਲੇ ਵਿਚ ਦੋਸ਼ੀ ਸ਼ਿਵਾ ਵੀਰਾਨ ਦੀ ਜ਼ਮਾਨਤ ਪਟੀਸ਼ਨ ‘ਤੇ ਅੱਜ ਅਦਾਲਤ ਆਪਣਾ ਫੈਸਲਾ ਸੁਣਾਏਗੀ। ਦੋਸ਼ੀ ਨੇ ਆਪਣੀ ਪਟੀਸ਼ਨ ‘ਚ ਦਲੀਲ ਦਿੱਤੀ ਸੀ ਕਿ ਉਸ ਨੂੰ ਫਸਾਇਆ ਜਾ ਰਿਹਾ ਹੈ। ਉਸ ਕੋਲ ਸਿਰਫ ਹਥਿਆਰਾਂ ਦੀ ਰਿਕਵਰੀ ਹੋਈ ਹੈ ਪਰ ਉਸ ਦਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ। ਇਸ ਮਾਮਲੇ ਵਿਚ ਪੁਲਿਸ ਹੁਣ ਤਕ 6 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਪੁਲਿਸ ਨੂੰ 7-7 ਜਿੰਦਾ ਕਾਰਤੂਸ ਅਤੇ ਪੁਆਇੰਟ 32 ਪਿਸਤੌਲ ਬਰਾਮਦ ਹੋਈ ਸੀ।