5000 people will : ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੋਰਮ ਮੈਗਾ ਫੂਡ ਪਾਰਕ (MFP) ਵਿਚ 5000 ਲੋਕਾਂ ਨੂੰ ਪ੍ਰਤੱਖ ਤੇ ਅਪ੍ਰਤੱਖ ਤੌਰ ‘ਤੇ ਰੋਜ਼ਗਾਰ ਮਿਲੇਗਾ ਅਤੇ ਸੀ. ਪੀ. ਸੀ. (ਕੋਰ ਪ੍ਰੋਸੈਸਿੰਗ ਸੈਂਟਰ) ਅਤੇ ਪੀ. ਪੀ. ਸੀ. (ਪ੍ਰਾਇਮਰੀ ਪ੍ਰੋਸੈਸਿੰਗ ਸੈਂਟਰ) ਜਲਗ੍ਰਹਿਣ ਖੇਤਰਾਂ ਵਿਚ ਲਗਭਗ 25 ਹਜ਼ਾਰ ਕਿਸਾਨਾਂ ਨੂੰ ਫਾਇਦਾ ਮਿਲੇਗਾ। ਮਿਜ਼ੋਰਮ ਵਿਚ ਇਸ ਮੈਗਾ ਫੂਡ ਪਾਰਕ ਦੇ ਉਦਘਾਟਨੀ ਸਮਾਰੋਹ ਤੋਂ ਬਾਅਦ ਜਾਰੀ ਬਿਆਨ ਵਿਚ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪਾਰਕ ਵਿਚ ਲਗਭਗ 30 ਫੂਡ ਪ੍ਰੋਸੈਸਿੰਗ ਇਕਾਈਆਂ ਵਿਚ ਲਗਭਗ 250 ਕਰੋੜ ਰੁਪਏ ਦੇ ਵਾਧੂ ਨਿਵੇਸ਼ ਦਾ ਲਾਭ ਮਿਲੇਗਾ ਤੇ ਇਸ ਨਾਲ ਸਾਲਾਨਾ 450 ਤੋਂ 500 ਕਰੋੜ ਰੁਪਏ ਦਾ ਕਾਰੋਬਾਰ ਹੋਵੇਗਾ।
ਇਸ ਉਦਘਾਟਨੀ ਸਮਾਰੋਹ ਵਿਚ ਸ਼੍ਰੀਮਤੀ ਬਾਦਲ ਤੋਂ ਇਲਾਵਾ ਖਾਧ ਉਦਯੋਗ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਤੇ ਪੂਰਬ ਉਤਰ ਖੇਤਰ ਦੇ ਵਿਕਾਸ ਰਾਜ ਮੰਤਰੀ ਡਾ. ਜੀਤੇਂਦਰ ਸਿੰਘ, ਮਿਜੋਰਮ ਦੇ ਮੁੱਖ ਸਕੱਤਰ ਲਾਨੂਮਾਵੀਆ ਚੁਆਂਗੋ ਆਦਿ ਸ਼ਾਮਲ ਹੋਏ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੋਰਮ ਮੈਗਾ ਫੂਡ ਪਾਰਕ ਪ੍ਰਾਈਵੇਟ ਲਿਮਟਿਡ ਦੀ ਸਥਾਪਨਾ 75.20 ਕਰੋੜ ਰੁਪਏ ਦੀ ਯੋਜਨਾ ਲਾਗਤ ਨਾਲ 55 ਏਕੜ ਭੂਮੀ ਵਿਚ ਕੀਤੀ ਗਈ ਹੈ। ਇਸ ਮੈਗਾ ਫੂਡ ਪਾਰਕ ਲਈ ਸੈਂਟਰਲ ਪ੍ਰੋਸੈਸਿੰਗ ਸੈਂਟਰ ਵਿਚ ਡਿਵੈਲਪਰ ਵਲੋਂ ਬਣਾਈਆਂ ਗਈਆਂ ਸਹੂਲਤਾਂ ਵਿਚ ਕੋਲਡ ਸਟੋਰੇਜ-1000 ਐੱਮ. ਟੀ., ਡਰਾਈਵੇਅਰਹਾਊਸ-3000 ਮੀਟਰਕ ਟਨ, ਕੈਨਿੰਗ ਲਈ ਅਸੈਪਟਿਕ ਪਲਪ ਲਾਈਨਸ ਫੂਡ ਟੈਸਟਿੰਗ ਲੈਬਾਰਟਰੀ ਤੋਂ ਇਲਾਵਾ ਅਤਿ ਆਧੁਨਿਕ ਬੁਨਿਆਦੀ ਢਾਂਚੇ ਨੂੰ ਸਮਰੱਥ ਕਰਨਾ ਸ਼ਾਮਲ ਹੈ।