India reports 37724 new cases: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੀ ਰਫਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 11.92 ਲੱਖ ਤੱਕ ਪਹੁੰਚ ਗਈ ਹੈ । ਮੰਗਲਵਾਰ ਨੂੰ ਲਗਾਤਾਰ ਚੌਥੇ ਦਿਨ 35 ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆਏ ਹਨ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 37 ਹਜ਼ਾਰ 724 ਨਵੇਂ ਮਰੀਜ਼ ਪਾਏ ਗਏ ਹਨ, ਜਦਕਿ 648 ਲੋਕ ਆਪਣੀ ਜਾਨ ਗਵਾ ਚੁੱਕੇ ਹਨ । ਇੱਥੇ ਰਾਹਤ ਦੀ ਗੱਲ ਇਹ ਹੈ ਕਿ ਇੱਕ ਦਿਨ ਵਿੱਚ 27 ਹਜ਼ਾਰ 589 ਲੋਕ ਠੀਕ ਹੋਏ ਹਨ । ਇਹ ਇੱਕ ਦਿਨ ਵਿੱਚ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਅੰਕੜਾ ਹੈ।
ਸਿਹਤ ਮੰਤਰਾਲੇ ਵੱਲੋਂ ਦਿੱਤੇ ਤਾਜ਼ਾ ਅਪਡੇਟ ਅਨੁਸਾਰ ਦੇਸ਼ ਵਿੱਚ ਹੁਣ ਤੱਕ 11 ਲੱਖ 92 ਹਜ਼ਾਰ 915 ਪੁਸ਼ਟੀ ਕੀਤੀ ਗਈ ਹੈ । ਇਨ੍ਹਾਂ ਵਿਚੋਂ 4 ਲੱਖ 11 ਹਜ਼ਾਰ 133 ਸਰਗਰਮ ਕੇਸ ਹਨ । ਹੁਣ ਤੱਕ ਕੋਰੋਨਾ ਤੋਂ 28 ਹਜ਼ਾਰ 732 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ । ਇਸ ਦੇ ਨਾਲ ਹੀ ਇਸ ਮਹਾਂਮਾਰੀ ਤੋਂ 7 ਲੱਖ 53 ਹਜ਼ਾਰ 50 ਵਿਅਕਤੀ ਠੀਕ ਵੀ ਹੋਏ ਹਨ। ਇਸ ਮਹੀਨੇ ਦੀ 21 ਤਰੀਕ ਤੱਕ, ਕੋਰੋਨਾ ਦੀ ਲਾਗ ਦੀ ਸੰਖਿਆ 6 ਲੱਖ ਤੋਂ ਪਾਰ ਹੋ ਗਈ। 30 ਜੂਨ ਤੱਕ, ਭਾਰਤ ਵਿੱਚ ਇਸ ਵਿਸ਼ਵਵਿਆਪੀ ਮਹਾਂਮਾਰੀ ਦੇ ਪੀੜਤਾਂ ਦੀ ਕੁੱਲ ਸੰਖਿਆ 5.9 ਲੱਖ ਸੀ । ਇਸ ਮਹੀਨੇ ਕੁੱਲ11 ਹਜ਼ਾਰ ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ। ਇਹ ਦੇਸ਼ ਵਿੱਚ ਹੋਈਆਂ ਮੌਤਾਂ ਦੀ ਕੁੱਲ ਗਿਣਤੀ ਦਾ 40 ਪ੍ਰਤੀਸ਼ਤ ਹੈ।
ਮਹਾਂਰਾਸ਼ਟਰ ਵਿੱਚ ਕੋਵਿਡ -19 ਪੀੜਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਮੰਗਲਵਾਰ ਨੂੰ ਇੱਥੇ 8369 ਨਵੇਂ ਕੇਸ ਆਏ ਹਨ। ਇਸ ਵਿਚੋਂ ਮੁੰਬਈ ਦੇ ਸਿਰਫ 992 ਕੇਸ ਸ਼ਾਮਿਲ ਸਨ। ਹੁਣ ਰਾਜ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 3 ਲੱਖ 27 ਹਜ਼ਾਰ 31 ਹੋ ਗਈ ਹੈ। ਮੁੰਬਈ ਵਿੱਚ ਮਰੀਜ਼ਾਂ ਦੀ ਕੁੱਲ ਗਿਣਤੀ 1 ਲੱਖ 3 ਹਜ਼ਾਰ 368 ਹੋ ਗਈ ਹੈ । ਇਸ ਤੋਂ ਇਲਾਵਾ ਤਾਮਿਲਨਾਡੂ ਵਿੱਚ 4965, ਆਂਧਰਾ ਪ੍ਰਦੇਸ਼ ਵਿੱਚ 4944, ਉੱਤਰ ਪ੍ਰਦੇਸ਼ ਵਿੱਚ 2152 ਨਵੇਂ ਮਾਮਲੇ ਸਾਹਮਣੇ ਆਏ ਹਨ।
ਉੱਥੇ ਹੀ ਮੰਗਲਵਾਰ ਨੂੰ ਦਿੱਲੀ ਵਿੱਚ ਫਿਰ ਨਵੇਂ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ । ਸੋਮਵਾਰ ਨੂੰ ਦਿੱਲੀ ਵਿੱਚ ਨਵੇਂ ਮਰੀਜ਼ਾਂ ਦੀ ਗਿਣਤੀ 1000 ਤੋਂ ਘੱਟ ਸੀ, ਪਰ ਮੰਗਲਵਾਰ ਨੂੰ ਇਹ ਫਿਰ ਵਧ ਗਈ। ਇਸ ਦਿਨ 1349 ਨਵੇਂ ਕੇਸ ਆਏ ਸਨ, ਜਦਕਿ 27 ਲੋਕਾਂ ਦੀ ਮੌਤ ਹੋ ਗਈ ਹੈ । ਜਿਸ ਤੋਂ ਬਾਅਦ ਹੁਣ ਦਿੱਲੀ ਵਿੱਚ ਪੀੜਤਾਂ ਦੀ ਕੁੱਲ ਗਿਣਤੀ 1,25,096 ਹੋ ਗਈ ਹੈ । ਇਨ੍ਹਾਂ ਵਿਚੋਂ 1,06,118 ਲੋਕ ਹੁਣ ਤੱਕ ਠੀਕ ਹੋ ਚੁੱਕੇ ਹਨ ਅਤੇ 3690 ਦੀ ਮੌਤ ਹੋ ਚੁੱਕੀ ਹੈ।