bollywood directors resign bollywood:ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਖੁਦਕੁਸ਼ੀ ਤੋਂ ਬਾਅਦ ਬਾਲੀਵੁੱਡ ਇੰਡਸਟਰੀ ਵਿੱਚ ਕਾਫੀ ਕੁੱਝ ਬਦਲ ਗਿਆ ਹੈ।ਕੇਵਲ ਨੈਪੋਟਿਜਮ ਤੇ ਬਹਿਸ ਹੋ ਰਹੀ ਹੈ।ਅਜਿਹਾ ਨਹੀਂ ਹੈ , ਬਲਕਿ ਹੁਣ ਹਰ ਸਿਤਾਰੇ ਨੂੰ ਜਨਤਾ ਬਾਰੀਕੀ ਨਾਲ ਪਰਖ ਰਹੀ ਹੈ। ਸਾਰਿਆਂ ਤੇ ਪੂਰੀ ਨਜ਼ਰ ਹੈ ਕਿ ਕੌਣ ਕਿਸਦਾ ਸਾਥ ਦੇ ਰਿਹਾ ਹੈ।ਕੌਣ ਕਿਸ ਮੁੱਦੇ ਤੇ ਕੀ ਵਿਚਾਰ ਰੱਖ ਰਿਹਾ ਹੈ ਪਰ ਗੁੱਸੇ ਦਾ ਕੇਂਦਰ ਅਤੇ ਸਭ ਤੋਂ ਵੱਡਾ ਵਿਲੇਨ ਇੱਕ ਹੀ ਹੈ ਉਹ ਹੈ ਬਾਲੀਵੁੱਡ। ਅਨੁਭਵ ਸਿਨਹਾ ਦਾ ਬਾਲੀਵੁਡ ਤੋਂ ਅਸਤੀਫਾ-ਇਸ ਕੜੀ ਵਿੱਚ ਹੁਣ ਡਾਇਰੈਕਟਰ ਅਨੁਭਵ ਸਿਨਹਾ ਨੇ ਵੱਡਾ ਫੈਸਲਾ ਲੈ ਲਿਆ ਹੈ। ਉਨ੍ਹਾਂ ਨੇ ਬਾਲੀਵੁਡ ਤੋਂ ਅਸਤੀਫ਼ਾ ਦੇ ਦਿੱਤਾ ਹੈ।ਇਹ ਇਸਤੀਫਾ ਸਹੀ ਮਾਇਨਾਂ ਵਿੱਚ ਇੱਕ ਮੁਹਿੰਮ ਹੈ ਜਿਸਦੇ ਨਾਲ ਕਈ ਫਿਲਮਮੇਕਰਜ਼ ਨੇ ਖੁਦ ਨੂੰ ਇਸ ਦੇ ਨਾਲ ਜੋੜ ਲਿਆ ਹੈ।ਅਨੁਭਵ ਨੇ ਟਵੀਟ ਕਰ ਦੱਸਿਆ ਹੈ ਕਿ ਬਸ ਬਹੁਤ ਹੋ ਗਿਆ , ਮੈਂ ਬਾਲੀਵੁਡ ਤੋਂ ਆਪਣਾ ਅਸਤੀਫ਼ਾਦੇ ਰਿਹਾ ਹਾਂ। ਆਪਣੇ ਇਸ ਐਲਾਨ ਤੋਂ ਬਾਅਦ ਅਨੁਭਵ ਨੇ ਆਪਣਾ ਟਵਿੱਟਰ ਪ੍ਰੋਫਾਈਲ ਵੀ ਬਦਲ ਲਿਆ ਹੈ। ਉਨ੍ਹਾਂ ਨੇ ਆਪਣੇ ਨਾਮ ਦੇ ਅੱਗੇ ਨਾਟ ਬਾਲੀਵੁਡ ਲਿਖ ਦਿੱਤਾ ਹੈ।
ਹੁਣ ਅਨੁਭਵ ਸਿਨਹਾ ਦੀ ਇਸ ਨਵੀਂ ਮੁਹਿੰਮ ਦੇ ਨਾਲ ਕਈ ਦੂਜੇ ਫਿਲਮੇਕਰਜ਼ ਨੇ ਖੁਦ ਨੂੰ ਜੋੜਿਆ ਹੈਸੁਧੀਰ ਮਿਸ਼ਰਾ ਨੇ ਟਵੀਟ ਕਰ ਨਾ ਕੇਵਲ ਇਸ ਮੁਹਿੰਮ ਦਾ ਸਮਰਥਨ ਕੀਤਾ ਹੈ ਬਲਕਿ ਇੱਥੇ ਤੱਕ ਕਿਹਾ ਹੈ ਕਿ ਉਨ੍ਹਾਂ ਦੀਆਂ ਨਜ਼ਰਾਂ ਵਿੱਚ ਤਾਂ ਬਾਲੀਵੁਡ ਕਦੇ ਸੀ ਹੀ ਨਹੀਂ।ਉਹ ਤਾਂ ਇਸ ਇੰਡਸਟਰੀ ਵਿੱਚ ਕੇਵਲ ਫਿਲਮਾਂ ਬਣਾਉਣ ਆਏ ਸਨ।ਟਵੀਟ ਵਿੱਚ ਲਿਖਿਆ ‘ ਕੀ ਹੈ ਇਹ ਬਾਲੀਵੁਡ, ਮੈਂ ਤਾਂ ਉਸ ਸਿਨੇਮਾ ਦਾ ਹਿੱਸਾ ਬਣਨ ਆਇਆ ਸੀ ਜਿੱਤੇ ਸਤਿਆਜੀਤ ਰੇ, ਰਾਜ ਕਪੂਰ, ਗੁਰੂ ਦੱਤ, ਬਿਮਲ ਰਾਏ, ਜਾਵੇਦ ਅਖਤਰ ਵਰਗੇ ਲੋਕ ਕੰਮ ਕਰਦੇ ਸਨ ਮੈਂ ਤਾਂ ਹਮੇਸ਼ਾ ਹਮੇਸ਼ ਇਸ ਇੰਡਸਟਰੀ ਦੇ ਨਾਲ ਰਹਿਣ ਵਾਲਾ ਹਾਂ।
ਕਿਉਂ ਲਿਆ ਗਿਆ ਹੈ ਫੈਸਲਾ?-ਹੰਸਲ ਮਿਹਤਾ ਨੇ ਵੀ ਕੁੱਝ ਅਜਿਹੀ ਹੀ ਗੱਲ ਕਹੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਵੀ ਬਾਲੀਵੁਡ ਛੱਡ ਦਿੱਤਾ ਪਰ ਉਂਝ ਇਹ ਪਹਿਲਾਂ ਵੀ ਕਦੇ ਵਜੂਦ ਵਿੱਚ ਨਹੀਂ ਸੀ। ਦੋਵੇਂ ਸੁਧੀਰ ਅਤੇ ਹੰਸਲ ਦੇ ਟਵੀਟ ਤੋਂ ਅਨੁਭਵ ਕਾਫੀ ਖੁਸ਼ ਨਜ਼ਰ ਆਏ। ਉਨ੍ਹਾਂ ਨੇ ਕਮੈਂਟ ਕਰਦੇ ਹੋਏ ਲਿਖਿਆ ‘ ਚਲੋ ਇੱਕ ਹੋ ਗਿਆ , ਸੁਨ ਲੋ ਭਾਈਓਂ, ਹੁਣ ਤਸੁੀਂ ਜਦੋਂ ਵੀ ਬਾਲੀਵੁਡ ਦੀ ਗੱਲ ਕਰਦੇ ਹੋ , ਤੁਸੀਂ ਸਾਡੀ ਗੱਲ ਨਹੀਂ ਕਰ ਰਹੇ ਹੋਵੋਗੇ।
ਇਸ ਤੋਂ ਸਾਫ ਹੈ ਕਿ ਅਨੁਭਵ ਸਿਨਹਾ ਖੁਦ ਨੂੰ ਹਰ ਤਰ੍ਹਾਂ ਹੀ ਟ੍ਰੋਲਿੰਗ ਤੋਂ ਬਚਾਉਣਾ ਚਾਹੁੰਦੇ ਹਨ। ਬਾਲੀਵੁਡ ਵਿੱਚ ਚਲ ਰਹੇ ਨੈਪੋਟਿਜਮ ਵਿਵਾਦ ਤੋਂ ਵੀ ਉਹ ਦੂਰੀ ਬਣਾਉਣਾ ਚਾਹੁੰਦੇ ਹਨ।ਇਹ ਮੁਹਿੰਮ ਉਸ ਹੀ ਦਿਸ਼ਾ ਵਿੱਚ ਵਧਾਇਆ ਗਿਆ ਉਨ੍ਹਾਂ ਦਾ ਇੱਕ ਕਦਮ ਹੈ।