rahul gandhi says: ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਪੱਤਰਕਾਰ ਵਿਕਰਮ ਜੋਸ਼ੀ ਦਾ ਬੁੱਧਵਾਰ ਸਵੇਰੇ ਦਿਹਾਂਤ ਹੋ ਗਿਆ ਹੈ। ਜੋਸ਼ੀ ਨੂੰ ਸੋਮਵਾਰ ਦੀ ਰਾਤ ਨੂੰ ਦਿੱਲੀ ਦੇ ਨਾਲ ਲੱਗਦੇ ਗਾਜ਼ੀਆਬਾਦ ਵਿੱਚ ਭਾਣਜੀ ਨਾਲ ਛੇੜਛਾੜ ਦਾ ਵਿਰੋਧ ਮੌਕੇ ਬਦਮਾਸ਼ਾਂ ਨੇ ਗੋਲੀ ਮਾਰ ਦਿੱਤੀ ਸੀ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਘਟਨਾ ‘ਤੇ ਦੁੱਖ ਜ਼ਾਹਿਰ ਕਰਦਿਆਂ ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ’ ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਵਾਅਦਾ ਰਾਮ ਰਾਜ ਦਾ ਸੀ, ਪਰ ਦੇ ਦਿੱਤਾ ਗੁੰਡਾਰਾਜ। ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਆਪਣੇ ਟਵੀਟ ਵਿੱਚ ਲਿਖਿਆ , “ਆਪਣੀ ਭਾਣਜੀ ਨਾਲ ਛੇੜਛਾੜ ਦਾ ਵਿਰੋਧ ਕਰਨ ‘ਤੇ ਪੱਤਰਕਾਰ ਵਿਕਰਮ ਜੋਸ਼ੀ ਦੀ ਹੱਤਿਆ ਕਰ ਦਿੱਤੀ ਗਈ। ਮੈ ਦੁਖੀ ਪਰਿਵਾਰ ਨਾਲ ਹਮਦਰਦੀ ਰੱਖਦਾ ਹਾਂ। ਵਾਅਦਾ ਰਾਮ ਰਾਜ ਦਾ ਸੀ, ਦੇ ਦਿੱਤਾ ਗੁੰਡਾਰਾਜ।”
ਇਸ ਤੋਂ ਪਹਿਲਾਂ ਕਾਂਗਰਸ ਦੇ ਜਨਰਲ ਸੱਕਤਰ ਅਤੇ ਰਾਹੁਲ ਗਾਂਧੀ ਦੀ ਭੈਣ ਪ੍ਰਿਅੰਕਾ ਗਾਂਧੀ ਨੇ ਉੱਤਰ ਪ੍ਰਦੇਸ਼ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸਰਕਾਰ ਨੂੰ ਨਿਸ਼ਾਨਾ ਬਣਾਇਆ ਸੀ। ਉਨ੍ਹਾਂ ਕਿਹਾ, “ਗਾਜ਼ੀਆਬਾਦ ਐਨਸੀਆਰ ਵਿੱਚ ਹੈ। ਇੱਥੇ ਅਮਨ-ਕਾਨੂੰਨ ਦੀ ਇਹ ਸਥਿਤੀ ਹੈ। ਇਸ ਲਈ ਤੁਸੀਂ ਪੂਰੇ ਉੱਤਰ ਪ੍ਰਦੇਸ਼ ਵਿੱਚ ਅਮਨ-ਕਾਨੂੰਨ ਦੀ ਸਥਿਤੀ ਦਾ ਅੰਦਾਜ਼ਾ ਲਗਾ ਸਕਦੇ ਹੋ। ਇੱਕ ਪੱਤਰਕਾਰ ਨੂੰ ਗੋਲੀ ਮਾਰ ਦਿੱਤੀ ਗਈ ਸੀ ਕਿਉਂਕਿ ਉਸ ਨੇ ਭਾਣਜੀ ਨਾਲ ਛੇੜਛਾੜ ਦੀ ਸ਼ਕਾਇਤ ਪੁਲਿਸ ਨੂੰ ਦਿੱਤੀ ਸੀ। ਕੋਈ ਵੀ ਆਮ ਆਦਮੀ ਇਸ ਜੰਗਲ ਰਾਜ ਵਿੱਚ ਸੁਰੱਖਿਅਤ ਕਿਵੇਂ ਮਹਿਸੂਸ ਕਰੇਗਾ?” ਦਰਅਸਲ, ਗਾਜ਼ੀਆਬਾਦ ਵਿੱਚ, ਪੱਤਰਕਾਰ ਨੇ ਆਪਣੀ ਭਾਣਜੀ ਨੂੰ ਤੰਗ ਕਰਨ ਲਈ ਪੁਲਿਸ ਨੂੰ ਸ਼ਕਾਇਤ ਦਿੱਤੀ। ਪੁਲਿਸ ਨੇ ਇਸ ‘ਚ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਕਿਸੇ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਬਾਅਦ ਗੁੱਸੇ ਵਿੱਚ ਆਏ ਬਦਮਾਸ਼ਾਂ ਨੇ ਸੋਮਵਾਰ ਦੇਰ ਰਾਤ ਸ਼ਕਾਇਤ ਦੇਣ ਤੋਂ ਬਾਅਦ ਪੱਤਰਕਾਰ ਨੂੰ ਗੋਲੀ ਮਾਰ ਦਿੱਤੀ।
ਇਸ ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੇਖਿਆ ਗਿਆ ਹੈ ਕਿ ਪੰਜ-ਛੇ ਬਦਮਾਸ਼ ਜੋਸ਼ੀ ਨੂੰ ਘੇਰ ਕੇ ਮਾਰ ਰਹੇ ਹਨ ਅਤੇ ਫਿਰ ਇੱਕ ਹੋਰ ਅਪਰਾਧੀ ਆ ਕੇ ਉਨ੍ਹਾਂ ਨੂੰ ਬਹੁਤ ਨੇੜਿਓਂ ਸਿਰ ‘ਚ ਗੋਲੀ ਮਾਰਦਾ ਹੈ। ਗੋਲੀ ਲੱਗਣ ਤੋਂ ਬਾਅਦ ਜੋਸ਼ੀ ਜ਼ਮੀਨ ‘ਤੇ ਡਿੱਗ ਗਿਆ ਅਤੇ ਬਦਮਾਸ਼ ਭੱਜ ਗਏ। ਥੋੜ੍ਹੀ ਦੇਰ ਬਾਅਦ, ਉਸਦੀ ਲੜਕੀ ਨੇੜੇ ਆਉਂਦੀ ਹੈ ਅਤੇ ਘਬਰਾਹਟ ‘ਚ ਮਦਦ ਲਈ ਚੀਕਦੀ ਹੈ। ਮੰਗਲਵਾਰ ਤੱਕ ਇਸ ਮਾਮਲੇ ਵਿੱਚ 9 ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਇਸ ਦੇ ਨਾਲ ਹੀ ਚੌਕੀ ਇੰਚਾਰਜ ਨੂੰ ਲਾਪਰਵਾਹੀ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ।