Inquiry into the : ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਮ੍ਰਿਤਕ ਦੇਹਾਂ ਦੀ ਅਦਲਾ-ਬਦਲੀ ਲਈ ਵਿਸ਼ੇਸ਼ 3 ਮੈਂਬਰੀ ਟੀਮ ਗਠਿਤ ਕੀਤੀ ਗਈ ਹੈ ਤੇ ਟੀਮ ਵਲੋਂ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜਾਂਚ ਟੀਮ ਵਲੋਂ ਕਲ ਕੀਤੀ ਗਈ ਪੁੱਛਗਿਛ ਵਿਚ ਸੀਨੀਅਰ ਡਾਕਟਰ, ਜੂਨੀਅਰ ਡਾਕਟਰ, ਐੱਸ. ਡੀ.ਐੱਮ. ਸ਼ਿਵਰਾਜ ਸਿੰਘ ਬੱਲ ਨੇ ਇਸ ਸਾਰੇ ਮਾਮਲੇ ਦੀ ਜਾਣਕਾਰੀ ਲਈ ਗਈ। ਉਨ੍ਹਾਂ ਤੋਂ ਲਗਭਗ ਢਾਈ ਘੰਟੇ ਤਕ ਪੁੱਛਗਿਛ ਕੀਤੀ ਗਈ। SDM ਲਗਭਗ 12.45 ਵਜੇ ਹਸਪਾਤਲ ਦੇ ਮੈਡੀਕਲ ਸੁਪਰਡੈਂਟ ਆਫਿਸ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ।
ਬੱਲ ਵਲੋਂ ਪਹਿਲਾਂ ਸਟਾਫ ਨਰਸਾਂ ਤੋਂ ਪੁੱਛਗਿਛ ਕੀਤੀ ਗਈ Inquiry into theਤੇ ਫਿਰ ਡਾਕਟਰਾਂ ਨੂੰ ਵੀ ਜਾਂਚ ਵਿਚ ਸ਼ਾਮਲ ਕੀਤਾ ਗਿਆ। ਦਰਜਾ ਚਾਰ ਮੁਲਾਜ਼ਮਾਂ ਤੇ ਮੋਰਚਰੀ ਵਿਚ ਤਾਇਨਾਤ ਕਰਮਚਾਰੀਆਂ ਤੋਂ ਵੀ ਪੂਰੀ ਪੁੱਛ ਪੜਤਾਲ ਕੀਤੀ ਗਈ। ਇਸ ਦਰਮਿਆਨ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਰਮਨ ਸ਼ਰਮਾ, ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਦੇਵਗਨ, ਜਾਂਚ ਕਮੇਟੀ ਦੇ ਡਾ. ਅਵਤਾਰ ਸਿੰਘ ਧੰਜੂ, ਡਾ. ਹਰਦੀਪ ਸਿੰਘ ਤੇ ਡਾ. ਨਰਿੰਦਰ ਸਿੰਘ ਆਦਿ ਹਾਜ਼ਰ ਸਨ। ਸਿਹਤ ਵਿਭਾਗ ਦੀ ਟੀਮ ਵਲੋਂ ਕੋਰੋਨਾ ਕਾਰਨ ਆਪਣੀ ਜਾਨ ਗੁਆਉਣ ਵਾਲੀ ਡੈਮਗੰਜ ਇਲਾਕੇ ਦੀ ਰਹਿਣ ਵਾਲੀ ਔਰਤ ਦੀ ਮ੍ਰਿਤਕ ਦੇਹ ਨੂੰ ਹੁਸ਼ਿਆਰਪੁਰ ਤੋਂ ਅੰਮ੍ਰਿਤਸਰ ਭੇਜਿਆ ਗਿਆ। ਮ੍ਰਿਤਕ ਦੇਹ ਦੀ ਪਹਿਲਾਂ ਪਰਿਵਾਰ ਵਾਲਿਆਂ ਵਲੋਂ ਪਛਾਣ ਵੀ ਕਰਵਾਈ ਗਈ ਤੇ ਫਿਰ ਮ੍ਰਿਤਕ ਦੇਹ ਨੂੰ ਸੌਂਪਿਆ ਗਿਆ ਪਰ ਪੀੜਤ ਪਰਿਵਾਰ ਵਲੋਂ ਹਸਪਤਾਲ ਪ੍ਰਸ਼ਾਸਨ ਦੀ ਕਾਫੀ ਨਿੰਦਾ ਕੀਤੀ ਗਈ ਤੇ ਉਨ੍ਹਾਂ ਨੇ ਦੋਸ਼ ਲਗਾਏ ਕਿ ਮ੍ਰਿਤਕਾ ਦੇ ਗਹਿਣੇ ਵੀ ਚੋਰੀ ਕਰ ਲਏ ਗਏ ਹਨ।
ਆਈਸੋਲੇਸ਼ਨ ਵਾਰਡ ਵਿਚ ਦਾਖਲ ਡੈਮਗੰਜ ਦੀ ਰਹਿਣ ਵਾਲੀ ਔਰਤ ਪਦਮਾ ਦੀ ਮ੍ਰਿਤਕ ਦੇਹ ਨੂੰ ਗਲਤ ਟੈਗ ਲੱਗ ਜਾਣ ਕਾਰਨ ਹੁਸ਼ਿਆਰਪੁਰ ਭੇਜ ਦਿੱਤਾ ਗਿਆ ਅਤੇ ਦੂਜੇ ਪਾਸੇ ਹੁਸ਼ਿਆਰਪੁਰ ਦੇ ਪ੍ਰੀਤਮ ਸਿੰਘ ਦੀ ਮ੍ਰਿਤਕ ਦੇਹ ਨੂੰ ਪਦਮਾ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ। ਪ੍ਰੀਤਮ ਸਿੰਘ ਦਾ ਤਾਂ ਅੰਤਿਮ ਸਸਕਾਰ ਕਰ ਦਿੱਤਾ ਗਿਆ ਪਰ ਜਦੋਂ ਪ੍ਰੀਤਮ ਸਿੰਘ ਦੇ ਪਰਿਵਾਰ ਵਾਲਿਆਂ ਨੇ ਲਾਸ਼ ਦੇਖੀ ਤਾਂ ਉਸ ਵਿਚੋਂ ਔਰਤ ਦੀ ਮ੍ਰਿਤਕ ਦੇਹ ਨਿਕਲਣ ਕਾਰਨ ਕਾਫੀ ਵਿਵਾਦ ਪੈਦਾ ਹੋ ਗਿਆ। ਪਹਿਲਾਂ ਤਾਂ ਪ੍ਰੀਤਮ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਬਾਅਦ ਵਿਚ ਹੁਸ਼ਿਆਰਪੁਰ ਪ੍ਰਸ਼ਾਸਨ ਦੁਆਰਾ ਕਹੇ ਜਾਣ ‘ਤੇ ਪਦਮਾ ਦੀ ਮ੍ਰਿਤਕ ਦੇਹ ਨੂੰ ਉਸ ਦੇ ਪਰਿਵਾਰ ਨੂੰ ਸੌਂਪਿਆ ਗਿਆ।