kejriwal govt to conduct serological survey: ਨਵੀਂ ਦਿੱਲੀ : ਕੋਰੋਨਾ ਵਾਇਰਸ ਸੰਕਟ ਦੇ ਵਿਚਕਾਰ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਘੋਸ਼ਣਾ ਕੀਤੀ ਹੈ ਕਿ ਹੁਣ ਰਾਜ ਵਿੱਚ ਹਰ ਮਹੀਨੇ ਇੱਕ ਸੀਰੋਲੌਜੀਕਲ ਸਰਵੇ ਹੋਵੇਗਾ। ਜੈਨ ਨੇ ਕਿਹਾ ਕਿ 1 ਅਗਸਤ ਤੋਂ 5 ਅਗਸਤ ਤੱਕ ਫਿਰ ਸਿਰੋ ਸਰਵੇ ਹੋਵੇਗਾ। ਸਿਹਤ ਮੰਤਰੀ ਨੇ ਕਿਹਾ, “ਸਰਕਾਰ ਨੇ ਫੈਸਲਾ ਲਿਆ ਹੈ ਕਿ ਹੁਣ ਹਰ ਮਹੀਨੇ ਸੀਰੋ ਸਰਵੇ ਹੋਵੇਗਾ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਕਿੰਨੇ ਫ਼ੀਸਦੀ ਲੋਕ ਸੰਕਰਮਿਤ ਹੋਏ ਹਨ।” ਜੈਨ ਨੇ ਕਿਹਾ ਕਿ ਦਿੱਲੀ ਦੇ ਸਰਵੇਖਣ ਵਿੱਚ ਇਹ ਪਾਇਆ ਗਿਆ ਕਿ ਦਿੱਲੀ ਦੀ ਕੁੱਲ ਆਬਾਦੀ ਦੇ ਇੱਕ ਚੌਥਾਈ ਹਿੱਸੇ ਵਿੱਚ ਤਕਰੀਬਨ 24 ਫ਼ੀਸਦੀ ਲੋਕ ਸੰਕ੍ਰਮਿਤ ਪਾਏ ਗਏ ਹਨ। ਇਸਦਾ ਅਰਥ ਹੈ ਕਿ ਇਹ ਲਾਗ ਦਿੱਲੀ ਦੀ ਆਬਾਦੀ ਦੇ ਇੱਕ ਚੌਥਾਈ ਹਿੱਸੇ ਵਿੱਚ ਆਈ ਹੈ ਅਤੇ ਉਹ ਲੋਕ ਠੀਕ ਹੋ ਗਏ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਨੂੰ ਕੋਰੋਨਾ ਹੋਇਆ ਹੈ, ਜੋ ਸਰਵੇ ਹਾਲ ਹੀ ਵਿੱਚ ਹੋਇਆ ਸੀ ਉਹ 27 ਜੂਨ ਤੋਂ 10 ਜੁਲਾਈ ਦੇ ਵਿਚਕਾਰ ਸੀ ਅਤੇ ਐਂਟੀਬਾਡੀਜ਼ ਸਰੀਰ ਵਿੱਚ ਲੱਗਭਗ 15 ਦਿਨਾਂ ਬਾਅਦ ਆਉਂਦੀਆਂ ਹਨ।
ਇਸ ਦਾ ਅਰਥ ਇਹ ਲਿਆ ਜਾ ਸਕਦਾ ਹੈ ਕਿ ਜੋ ਸਰਵੇਖਣ ਆਇਆ ਹੈ, ਇਹ 15 ਜੂਨ ਦੀ ਸਥਿਤੀ ਹੈ, ਯਾਨੀ ਇਹ 1 ਮਹੀਨਾ ਪੁਰਾਣਾ ਸਟੇਟਸ ਸੀ, ਇਸ ਤੋਂ ਬਾਅਦ ਵੀ, ਸ਼ਾਇਦ ਕੁੱਝ ਲੋਕਾਂ ਨੂੰ ਪਹਿਲਾਂ ਵਾਂਗ ਇੰਨਫੈਕ੍ਟ ਹੋ ਕੇ ਠੀਕ ਹੋਏ ਹੋਣਗੇ। ਅਸੀਂ ਫਿਰ ਮਿਤੀ 1 ਤੋਂ ਅਰੰਭ ਕਰਾਂਗੇ ਅਤੇ 5 ਤਾਰੀਖ ਤੱਕ ਪੂਰੀ ਦਿੱਲੀ ਦੇ ਨਮੂਨੇ ਲੈਣ ਦੀ ਕੋਸ਼ਿਸ਼ ਕਰਾਂਗੇ। ਪਿੱਛਲੀ ਵਾਰ ਲਏ ਗਏ ਨਮੂਨਿਆਂ ਦੀ ਗਿਣਤੀ ਨਾਲੋਂ ਇਸ ਵਾਰ ਵਧੇਰੇ ਨਮੂਨੇ ਲਏ ਜਾਣਗੇ। ਸਿਹਤ ਮੰਤਰੀ ਸਤੇਂਦਰ ਜੈਨ ਨੇ ਵੀ ਦਿੱਲੀ ਦੇ ਕੋਰੋਨਾ ਹਸਪਤਾਲ ਵਿੱਚ ਤਾਇਨਾਤ ਡਾਕਟਰ ਜਾਵੇਦ ਅਲੀ ਦੇ ਪਰਿਵਾਰ ਨੂੰ ਮੁਆਵਜ਼ਾ ਮਿਲਣ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਡਾ ਜਾਵੇਦ ਅਲੀ ਕੋਵਿਡ ਡਿਊਟੀ ’ਤੇ ਸਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇਗਾ।