India reports 45720 new cases: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਹਰ ਦਿਨ ਰਿਕਾਰਡ ਬਣਾ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 45 ਹਜ਼ਾਰ 720 ਨਵੇਂ ਕੇਸ ਸਾਹਮਣੇ ਆਏ ਹਨ ਅਤੇ 1129 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਕ ਦਿਨ ਵਿੱਚ ਸਾਹਮਣੇ ਆਉਣ ਵਾਲੇ ਕੇਸ ਅਤੇ ਮੌਤ ਦਾ ਇਹ ਰਿਕਾਰਡ ਹੈ। ਸਿਹਤ ਮੰਤਰਾਲੇ ਅਨੁਸਾਰ ਹੁਣ ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 12 ਲੱਖ 38 ਹਜ਼ਾਰ 635 ਹੋ ਗਈ ਹੈ । ਕੋਰੋਨਾ ਕਾਰਨ ਹੁਣ ਤੱਕ 29 ਹਜ਼ਾਰ 861 ਲੋਕਾਂ ਦੀ ਮੌਤ ਹੋ ਚੁੱਕੀ ਹੈ । ਜਿਸ ਤੋਂ ਬਾਅਦ ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 4 ਲੱਖ 26 ਹਜ਼ਾਰ 167 ਹੈ । ਰਾਹਤ ਦੀ ਗੱਲ ਹੈ ਕਿ ਹੁਣ ਤੱਕ 7 ਲੱਖ 82 ਹਜ਼ਾਰ 606 ਮਰੀਜ਼ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ । ਪਿਛਲੇ 24 ਘੰਟਿਆਂ ਵਿੱਚ ਮਹਾਂਰਾਸ਼ਟਰ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਵਿੱਚ ਕੋਰੋਨਾ ਦੇ ਜ਼ਿਆਦਾਤਰ ਕੇਸ ਸਾਹਮਣੇ ਆਏ ਹਨ ।
ਜ਼ਿਕਰਯੋਗ ਹੈ ਕਿ ਦੇਸ਼ ਵਿੱਚ 16 ਜੁਲਾਈ ਤੋਂ ਹਰ ਦਿਨ 30 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ । 16 ਜੁਲਾਈ ਨੂੰ 32 ਹਜ਼ਾਰ 695, 17 ਜੁਲਾਈ ਨੂੰ 34 ਹਜ਼ਾਰ 956, 18 ਜੁਲਾਈ ਨੂੰ 34 ਹਜ਼ਾਰ 884, 19 ਜੁਲਾਈ ਨੂੰ 38 ਹਜ਼ਾਰ 902, 20 ਜੁਲਾਈ ਨੂੰ 40 ਹਜ਼ਾਰ 425, 21 ਜੁਲਾਈ ਨੂੰ 37 ਹਜ਼ਾਰ 148 ਅਤੇ 22 ਜੁਲਾਈ ਨੂੰ 37 ਹਜ਼ਾਰ 724 ਕੇਸ ਦਰਜ ਹੋਏ ਸਨ । ICMR ਵੱਲੋਂ ਜਾਰੀ ਅੰਕੜਿਆਂ ਅਨੁਸਾਰ ਬੁੱਧਵਾਰ ਨੂੰ ਭਾਰਤ ਵਿੱਚ ਕੋਰੋਨਾ ਦੇ 3,50,823 ਟੈਸਟ ਕੀਤੇ ਗਏ ਸਨ । ਇਸਦੇ ਨਾਲ ਦੇਸ਼ ਵਿੱਚ ਕੋਰੋਨਾ ਦੀ ਟੈਸਟਿੰਗ ਦਾ ਅੰਕੜਾ 1,50,75,369 ਤੱਕ ਪਹੁੰਚ ਗਿਆ ਹੈ। ਭਾਰਤ ਵਿੱਚ ਇਸ ਸਮੇਂ ਕੋਰੋਨਾ ਦੇ 4,26,167 ਕੇਸ ਸਰਗਰਮ ਹਨ।
ਦੇਸ਼ ਵਿੱਚ ਕੋਰੋਨਾ ਦਾ ਸਭ ਤੋਂ ਵੱਧ ਪ੍ਰਭਾਵ ਮਹਾਂਰਾਸ਼ਟਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਰਾਜ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ 3 ਲੱਖ 37 ਹਜ਼ਾਰ ਤੋਂ ਵੱਧ ਹਨ, ਜਿਸ ਵਿੱਚੋਂ 12 ਹਜ਼ਾਰ 556 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ 1 ਲੱਖ 87 ਹਜ਼ਾਰ ਤੋਂ ਵੱਧ ਮਰੀਜ਼ ਠੀਕ ਹੋ ਚੁੱਕੇ ਹਨ, ਜਦਕਿ 1 ਲੱਖ 37 ਹਜ਼ਾਰ ਤੋਂ ਵੱਧ ਸਰਗਰਮ ਮਾਮਲੇ ਹਨ। ਇਸ ਤੋਂ ਬਾਅਦ ਤਾਮਿਲਨਾਡੂ ਵਿੱਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 1 ਲੱਖ 86 ਹਜ਼ਾਰ 492 ਹੈ, ਜਿਸ ਵਿੱਚੋਂ 3144 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ 1 ਲੱਖ 31 ਹਜ਼ਾਰ ਤੋਂ ਵੱਧ ਮਰੀਜ਼ ਠੀਕ ਹੋ ਚੁੱਕੇ ਹਨ, ਜਦਕਿ 51 ਹਜ਼ਾਰ ਤੋਂ ਵੱਧ ਸਰਗਰਮ ਮਾਮਲੇ ਹਨ। ਇਸ ਤੋਂ ਬਾਅਦ ਦੇਸ਼ ਦੀ ਰਾਜਧਾਨੀ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ 1 ਲੱਖ 26 ਹਜ਼ਾਰ 323 ਤੱਕ ਪਹੁੰਚ ਗਿਆ ਹੈ।, ਜਿਸ ਵਿੱਚੋਂ 3719 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਿੱਲੀ ਵਿੱਚ ਹੁਣ ਤੱਕ 1 ਲੱਖ 7 ਹਜ਼ਾਰ 650 ਲੋਕ ਠੀਕ ਹੋ ਚੁੱਕੇ ਹਨ, ਜਦਕਿ 14 ਹਜ਼ਾਰ 954 ਸਰਗਰਮ ਮਾਮਲੇ ਹਨ।