DGP removes 6355 : ਪੰਜਾਬ ਪੁਲਿਸ ਨੇ ਕੋਰੋਨਾ ਵਾਇਰਸ ਨਾਲ ਨਿਪਟਣ ਲਈ ਪੁਲਿਸ ਨੂੰ ਕੋਵਿਡ ਡਿਊਟੀ ਲਈ ਰਾਖਵਾਂ ਰੱਖਣ ਅਤੇ ਪੁਲਿਸ ਥਾਣਿਆਂ ਤੇ ਆਰਮਡ ਬਟਾਲੀਅਨ ਵਿਚ ਤਾਇਨਾਤ ਫੀਲਡ ਸਟਾਫ ਨੂੰ ਮਜ਼ਬੂਤ ਕਰਨ ਲਈ 6355 ਪੁਲਿਸ ਮੁਲਾਜ਼ਮਾਂ ਨੂੰ ਗੈਰ-ਜ਼ਰੂਰੀ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ। ਸੂਬੇ ਵਿਚ ਕੋਵਿਡ ਸਬੰਧੀ ਨਿਯਮਾਂ ਤੇ ਪ੍ਰੋਟੋਕਾਲ ਨੂੰ ਲਾਗੂ ਕਰਨ ਦੀ ਪ੍ਰਣਾਲੀ ਵਿਚ ਹੋਰ ਸੁਧਾਰ ਲਿਆਉਣ ਲਈ ਜਿਲਿਆਂ ਦੇ ਪੁਲਿਸ ਥਾਣਿਆਂ ਲਈ 202 ਅਤੇ ਆਰਮਡ ਬਟਾਲੀਅਨਾਂ ਵਿਚ 20 ਹੋਰ ਕੋਵਿਡ ਦਸਤੇ ਬਣਾਏ ਗਏ ਹਨ।
DGP ਦਿਨਕਰ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਨੂੰ ਹਟਾਉਣ ਦਾ ਕੰਮ 17 ਜੁਲਾਈ ਤੋਂ ਸ਼ੁਰੂ ਹੋ ਗਿਆ ਸੀ। 23 ਜੁਲਾਈ ਤਕ 3669 ਮੁਲਾਜ਼ਮ ਜਿਲ੍ਹਿਆਂ ਅਤੇ 475 ਮੁਲਾਜ਼ਮ ਆਰਮਡ ਬਟਾਲੀਅਨਾਂ ਦੇ ਕੋਵਿਡ ਦਸਤਿਆਂ ਵਿਚ ਸ਼ਾਮਲ ਹੋ ਚੁੱਕੇ ਹਨ। ਹਟਾਏਗਏ ਮੁਲਾਜ਼ਮਾਂ ਵਿਚ ਜਿਲ੍ਹਾ ਪੁਲਿਸ ਦਫਤਰਾਂ, ਪੁਲਿਸ ਲਾਈਨਜ਼, ਸਾਂਝ ਕੇਂਦਰਾਂ, ਪੁਲਿਸ/ਸਿਵਲ ਅਧਿਕਾਰੀਆਂ ਤੇ ਧਮਕੀਆਂ ਦਾ ਸਾਹਮਣਾ ਕਰ ਰਹੇ ਵਿਅਕਤੀਆਂ ਨਾਲ ਜੁੜੇ ਅਤੇ ਹੋਰ ਇਕਾਈਆਂ ਨਾਲ ਅਸਥਾਈ ਤੌਰ ‘ਤੇ ਜੁੜੇ ਮੁਲਾਜ਼ਮ ਸਾਮਲ ਹਨ।
ਮੁੱਖ ਮੰਤਰੀ ਦੀ ਪ੍ਰਧਾਗਨੀ ਹੇਠ ਕੋਵਿਡ ਦੀ ਸਮੀਖਿਆ ਲਈ ਬੁਲਾਈ ਵੀਡੀਓ ਕਾਨਫਰੰਸ ਵਿਚ ਡੀ. ਜੀ. ਪੀ. ਨੇ ਦੱਸਿਆ ਕਿ ਇਸ ਪ੍ਰਕਿਰਿਆ ਤੋਂ ਬਾਅਦ ਸਿਪਾਹੀ ਤੋਂ ਇੰਸਪੈਰਕਟ ਰੈਂਕ ਦੇ 1800 ਹੋਰ ਪੁਲਿਸ ਕਰਮਚਾਰੀਆਂ ਨੂੰ ਪੁਲਿਸ ਥਾਣਿਆਂ ਵਿਚ ਤਾਇਨਾਤ ਕਰ ਦਿੱਤਾ ਗਿਆ ਹੈ। ਆਰਮਡ ਬਟਾਲੀਅਨਾਂ ਦੇ ਕੋਵਿਡ ਦਸਤਿਆਂ ਵਿਚ 475 ਪੁਲਿਸ ਕਰਮਚਾਰੀਆਂ ਦੀ ਗਿਣਤੀ ਤੋਂ ਇਲਾਵਾ ਪੁਲਿਸ ਜਵਾਨ ਵਿਚ ਤਾਇਨਾਤ ਕੀਤੇ ਗਏ ਹਨ ਜਿਨ੍ਹਾਂ ਵਿਚੋਂ ਸ਼ੰਭੂ ਬੈਰੀਅਰ ਵਿਚ 118, ਆਰਮਡ ਬਟਾਲੀਅਨਾਂ ਦੇ ਗੈਰ ਸਰਕਾਰੀ ਸੰਗਠਨਾਂ ‘ਤੇ 102 ਜਵਾਨ ਤੇ ਜਿਲਿਆਂ ਵਿਚ ਸੁਰੱਖਿਆ ਡਿਊਟੀ ‘ਤੇ 191 ਜਵਾਨ ਲਗਾਏ ਗਏ ਹਨ।