Sealed 18 areas in : ਕੋਰੋਨਾ ਵਾਇਰਸ ਦੇ ਪਾਜੀਟਿਵ ਕੇਸ ਮਿਲਣ ਤੋਂ ਬਾਅਦ ਜਿਲ੍ਹੇ ਦੇ 18 ਇਲਾਕੇ ਸੀਲ ਕੀਤੇ ਜਾਣਗੇ। ਇਨ੍ਹਾਂ ਵਿਚੋਂ 2 ਨੂੰ ਕੰਟੇਨਮੈਂਟ ਜ਼ੋਨ ਬਣਾਇਆ ਗਿਆ ਹੈ ਜਦੋੰ ਕਿ 16 ਮਾਈਕ੍ਰੋ ਕੰਟੇਨਮੈਂਟ ਜ਼ੋਨ ਦੀ ਸੂਚੀ ਵਿਚ ਹਨ। ਇਨ੍ਹਾਂ ਵਿਚੋਂ ਸ਼ਹਿਰ ਤੇ ਪੇਂਡੂ ਖੇਤਰ 8-8 ਮਾਈਕ੍ਰੋ ਕੰਟੇਨਮੈਂਟ ਜ਼ੋਨ ਹਨ। ਜਿਲ੍ਹਾ ਮੈਜਿਸਟ੍ਰੇਟ ਘਣਸ਼ਿਆਮ ਥੋਰੀ ਨੇ ਕਿਹਾ ਕਿ ਇਹ ਸਾਰੇ ਇਲਾਕੇ ਸੀਲ ਰਹਿਣਗੇ ਅਤੇ ਇਨ੍ਹਾਂ ਵਿਚ ਕਰਫਿਊ ਵਰਗੀ ਸਥਿਤੀ ਬਣੀ ਰਹੇਗੀ ਤਾਂ ਕਿ ਕੋਰੋਨਾ ਵਾਇਰਸ ਨੂੰ ਕੰਟਰੋਲ ਕੀਤਾ ਜਾ ਸਕੇ।
ਡੀ. ਸੀ. ਨੇ ਕਿਹਾ ਕਿ ਇਨ੍ਹਾਂ ਥਾਵਾਂ ਦੀ ਰੋਜ਼ 3-3 ਵਾਰ ਚੈਕਿੰਗ ਹੋਵੇਗੀ। ਇਸ ਲਈ ਸਿਵਲ ਪ੍ਰਸ਼ਾਸਨ, ਪੁਲਿਸ ਤੇ ਸਿਹਤ ਵਿਭਾਗ ਦੀ ਸਾਂਝੀ ਟੀਮ ਬਣਾਈ ਗਈ ਹੈ। ਇਨ੍ਹਾਂ ਦੀ ਚੈਕਿੰਗ ਦੀ ਨਿਗਰਾਨੀ ਦੀ ਜ਼ਿੰਮੇਵਾਰੀ SDM ਤੇ ਏ. ਸੀ. ਪੀ. ਦੀ ਹੋਵੇਗੀ ਤਾਂ ਜੋ ਕਿਸੇ ਕਿਸਮ ਦੀ ਲਾਪ੍ਰਵਾਹੀ ਨਾ ਹੋਵੇ। ਜਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਸਾਵਧਾਨੀ ਨਾਲ ਕੰਮ ਲੈਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਜ਼ਰੂਰ ਪਹਿਨਣ। ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰੋ।
ਪੇਂਡੂ ਖੇਤਰ ਵਿਚ ਮਾਈਕ੍ਰੋ ਕੰਟੇਨਮੈਂਟ ਜ਼ੋਨ ਵਿਚ ਇਮਲੀਵਾਲਾ ਮੁਹੱਲਾ ਕਰਾਤਰਪੁਰ, ਅਕਾਲਪੁਰ, ਬੇਅੰਤ ਨਗਰ, ਨਿਊ ਬਾਜ਼ਾਰ ਗੜ੍ਹਾ, ਰੂਸਲਪੁਰ ਰਾਏਪੁਰ, ਆਦਮਪੁਰ, ਗੁਰਾਇਆ, ਜੰਡਿਆਲਾ, ਨਿਊ ਹਰਗੋਬਿੰਦ ਨਗਰ, ਆਦਮਪੁਰ ਤੇ ਲਸੂੜੀ ਸ਼ਾਹਕੋਟ ਸ਼ਾਮਲ ਹਨ। ਇਸੇ ਤਰ੍ਹਾਂ ਸ਼ਹਿਰ ਦੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਵਿਚ ਰਸਤਾ ਮੁਹੱਲਾ, ਅੱਡਾ ਹੁਸ਼ਿਆਰਪੁਰ , ਸ਼ਹੀਦ ਭਗਤ ਸਿੰਘ ਨਗਰ, ਲਾਜਪੁਤ ਨਗਰ,ਸੰਗਤ ਨਗਰ, ਨੇੜੇ ਮਾਤਾ ਰਾਣੀ ਚੌਕ 80 ਫੁੱਟ ਚੌੜੀ ਸੜਕ, ਮਾਡਲ ਟਾਊਨ, ਢੱਨ ਮੁੱਹਲਾ ਅਤੇ ਨਿਜਾਤਮ ਨਗਰ ਸ਼ਾਮਲ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਕੰਟੇਨਮੈਂਟ ਜ਼ੋਨ ਵਿਚ ਮਖਦੂਮਪੁਰਾ ਤੇ ਭੂਰ ਮੰਡੀ ਸ਼ਾਮਲ ਹੈ।