29 new positive : ਸੂਬੇ ਵਿਚ ਕੋਰੋਨਾ ਕਹਿਰ ਢਾਹ ਰਿਹਾ ਹੈ ਤੇ ਰੋਜ਼ਾਨਾ ਇਸ ਦੇ ਪਾਜੀਟਿਵ ਕੇਸ ਸਾਹਮਣੇ ਆ ਰਹੇ ਹਨ। ਅੱਜ ਜਿਲ੍ਹਾ ਜਲੰਧਰ ਤੋਂ ਕੋਰੋਨਾ ਦੇ 29 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਸ ਨਾਲ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 1900 ਤੋਂ ਪਾਰ ਹੋ ਗਈ ਹੈ। 36 ਮਰੀਜ਼ ਕੋਰੋਨਾ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਰੋਜ਼ਾਨਾ ਵੱਡੀ ਗਿਣਤੀ ਵਿਚ ਕੋਰੋਨਾ ਦੇ ਕੇਸ ਆਉਣ ਨਾਲ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ ਤੇ ਲੋਕਾਂ ਵਿਚ ਵੀ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਜਿਲ੍ਹੇ ਵਿਚ ਐਕਟਿਵ ਕੇਸ 534 ਹਨ। ਇਨ੍ਹਾਂ ਵਿਚੋਂ 153 ਮੈਰੀਟੋਰੀਅਸ ਸਕੂਲ ਵਿਚ, 55 BSF ਹਸਪਤਾਲ ‘ਚ, 60 ਮਿਲਟਰੀ ਹਸਪਤਾਲ ‘ਚ, 69 ਸਿਵਲ ਹਸਪਤਾਲ ਵਿਚ ਆਈਸੋਲੇਟ ਹਨ। ਫਰੀਦਕੋਟ ਮੈਡੀਕਲ ਕਾਲਜ ਤੇ ਨਿੱਜੀ ਲੈਬਾਰਟਰੀਆਂ ਤੋਂ 74 ਲੋਕਾਂ ਦੀ ਰਿਪੋਰਟ ਪਾਜੀਟਿਵ ਪਾਈ ਗਈ ਹੈ ਜਿਨ੍ਹਾਂ ਵਿਚੋਂ 9 ਲੋਕ ਦੂਜੇ ਜਿਲ੍ਹਿਆਂ ਤੋਂ ਹਨ। ਸ਼ੁੱਕਰਵਾਰ ਨੂੰ 1026 ਲੋਕਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ। 74 ਮਰੀਜ਼ ਕੋਰੋਨਾ ਵਿਰੁੱਧ ਆਪਣੀ ਜੰਗ ਜਿੱਤ ਚੁੱਕੇ ਹਨ।
ਸਿਹਤ ਵਿਭਾਗ ਮੁਤਾਬਕ ਸੂਬੇ ਵਿਚ ਹੁਣ ਤਕ 509267 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ। ਇਸ ਸਮੇਂ ਸੂਬੇ ਦੇ ਵੱਖ-ਵੱਕ ਹਸਪਤਾਲਾਂ ਵਿਚ 3838 ਮਰੀਜ਼ ਆਈਸੋਲੇਸ਼ਨ ਵਾਰਡ ਵਿਚ ਦਾਖਲ ਹਨ। ਸ਼ੁੱਕਰਵਾਰ ਨੂੰ 355 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ। ਉਨ੍ਹਾਂ ਵਿਚ ਲੁਧਿਾਣਾ ਦੇ 199, ਅੰਮ੍ਰਿਤਸਰ ਤੇ ਫਾਜ਼ਿਲਕਾ ਦੇ 10-10, ਸੰਗਰੂਰ ਤੇ ਬਰਨਾਲਾ ਦੇ 3-3, ਮੋਹਾਲੀ ਦੇ 18, ਗੁਰਦਾਸਪੁਰ ਦੇ 7, ਹੁਸ਼ਿਆਰਪੁਰ ਦੇ 42, ਤਰਨਤਾਰਨ ਤੇ ਮੋਗਾ ਦੇ 9-9, ਫਿਰੋਜ਼ਪੁਰ ਦੇ 36, ਫਤਿਹਗੜ੍ਹ ਸਾਹਿਬ ਦੇ 4, ਫਰੀਦਕੋਟ ਤੇ ਮਾਨਸਾ ਦੇ 1-1 ਮਰੀਜ਼ ਸ਼ਾਮਲ ਹਨ। ਇਸ ਤਰ੍ਹਾਂ ਸੂਬੇ ਵਿਚ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ 8096 ਤਕ ਪੁੱਜ ਗਈ ਹੈ।